19-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਫ਼ੈਕਟਰੀ ’ਚ ਹੋਏ ਲੜਾਈ-ਝਗੜੇ ਦੇ ਮਾਮਲੇ ’ਚ ਨਾਮਾਲੂਮ ਵਿਅਕਤੀ ਸਮੇਤ 6 ਵਿਰੁੱਧ ਕੇਸ ਦਰਜ

ਭੁਲੱਥ, 18 ਅਕਤੂਬਰ (ਮਨਜੀਤ ਸਿੰਘ ਰਤਨ)-ਇੱਥੋਂ ਨਜ਼ਦੀਕੀ ਪਿੰਡ ਬਜਾਜ ਵਿਖੇ ਇੱਕ ਫ਼ੈਕਟਰੀ ਵਿਚ ਹੋਏ ਲੜਾਈ ਝਗੜੇ ਦੇ ਮਾਮਲਾ ਵਿਚ ਜਿਸ ਵਿਚ ਕਿ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ ਤੇ ਦੋ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ ਸਨ ਪੁਲਿਸ ਵੱਲੋਂ ਇਕ ਨਾ ਮਾਲੂਮ ਵਿਅਕਤੀ ਸਮੇਤ ਛੇ ਤੇ ਮੁਕੱਦਮਾ ਦਰਜ ਕੀਤਾ ਗਿਆ ਹੈ | ਪੁਲਿਸ ਨੂੰ ਦਿੱਤੇ ਗਏ ਬਿਆਨਾਂ ਵਿਚ ਫ਼ੈਕਟਰੀ ਮਾਲਕ ਭੁੱਲਰ ਸਿੰਘ ਪੁੱਤਰ ਬਲਵੀਰ ਸਿੰਘ, ਵਾਸੀ ਪਿੰਡ ਚਾਣ ਚੱਕ, ਥਾਣਾ ਭੁਲੱਥ ਨੇ ਦੱਸਿਆ ਕਿ ਉਨ੍ਹਾਂ ਦੀ ਭੁਲੱਥ-ਭੋਗਪੁਰ ਰੋਡ ‘ਤੇ ਪਿੰਡ ਬਜਾਜ ਵਿਖੇ ਉਨ੍ਹਾਂ ਦੀ ‘ਗੁਰੂ ਕਿਰਪਾ ਅਮਰੀਕਨ ਕੰਕਰੀਟ ਟਾਈਲ’ ਨਾਮ ਦੀ ਫ਼ੈਕਟਰੀ ਹੈ | ਇਸ ਫ਼ੈਕਟਰੀ ਵਿਚ ਉਹ ਅਤੇ ਉਨ੍ਹਾਂ ਦੇ ਪਿਤਾ ਬਲਵੀਰ ਸਿੰਘ ਕੰਮ ਕਰਦੇ ਹਨ | ਇਸ ਤੋਂ ਇਲਾਵਾ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਸ਼ਾਹਜਹਾਨਪੁਰ ਦੇ ਰਹਿਣ ਵਾਲੇ ਰਾਜ ਕੁਮਾਰ, ਓਮ ਪਾਲ ਪੁੱਤਰ ਇਤਵਾਰੀ ਲਾਲ ਤੇ ਰਜਨੀਸ਼ ਕੁਮਾਰ ਪੁੱਤਰ ਰਾਜ ਕੁਮਾਰ ਸਮੇਤ ਹੋਰ ਲੇਬਰ ਦੇ ਬੰਦੇ ਵੀ ਇੱਥੇ ਕੰਮ ਕਰਦੇ ਹਨ | ਉਨ੍ਹਾਂ ਦੱਸਿਆ ਕਿ ਬੀਤੀ ਸ਼ਾਮ ਉਹ ਆਪਣੇ ਘਰ ਮੌਜੂਦ ਸੀ, ਤਾਂ ਉਸ ਦੇ ਪਿਤਾ ਬਲਵੀਰ ਸਿੰਘ ਨੇ ਫ਼ੋਨ ‘ਤੇ ਇਤਲਾਹ ਦਿੱਤੀ ਕਿ ਫ਼ੈਕਟਰੀ ਦੇ ਬਾਹਰ ਆਪਣੇ ਵਰਕਰ ਕੁਲਚੇ ਵਗ਼ੈਰਾ ਖਾ ਰਹੇ ਸਨ ਕਿ ਦੋ ਵਿਅਕਤੀ ਆਏ, ਜਿਨ੍ਹਾਂ ਨੇ ਆ ਕੇ ਮੇਰਾ ਨਾਂਅ ਪਤਾ ਪੁੱਛਿਆ ਤੇ ਮੇਰੇ ਗਲ ਪੈ ਗਏ ਤੇ ਮੇਰੇ ਸੱਟਾਂ ਮਾਰੀਆਂ | ਆਪਣੇ ਵਰਕਰਾਂ ਨੇ ਉਨ੍ਹਾਂ ਦੋਨਾਂ ਵਿਅਕਤੀਆਂ ਨੂੰ ਇੱਟਾਂ ਰੋੜੇ ਚਲਾ ਕੇ ਉੱਥੋਂ ਭਜਾ ਦਿੱਤਾ, ਪਰ ਕੁੱਝ ਹੀ ਦੇਰ ਬਾਅਦ, ਉਹ ਦੋਵੇਂ ਵਿਅਕਤੀ ਆਪਣੇ ਤਿੰਨ ਹੋਰ ਸਾਥੀਆਂ ਸਮੇਤ ਦਾਤਰ ਅਤੇ ਕਿਰਪਾਨਾਂ ਵਰਗੇ ਤੇਜ਼ਧਾਰ ਹਥਿਆਰਾਂ ਨਾਲ ਲੈਸ ਹੋ ਕੇ ਦੁਬਾਰਾ ਫ਼ੈਕਟਰੀ ਦੇ ਅੰਦਰ ਵੜ ਗਏ | ਉਨ੍ਹਾਂ ਨੇ ਆਉਂਦੇ ਹੀ ਫ਼ੈਕਟਰੀ ਵਿਚ ਕੰਮ ਕਰ ਰਹੇ ਰਾਜ ਕੁਮਾਰ, ਉਸ ਦੇ ਲੜਕੇ ਰਜਨੀਸ਼ ਕੁਮਾਰ, ਓਮ ਪਾਲ, ਉਸ ਦੇ ਲੜਕੇ ਵਿਕਾਸ ਅਤੇ ਭੁੱਲਰ ਮੇਰੇ ਉੱਤੇ ਜਾਨਲੇਵਾ ਹਮਲਾ ਕਰ ਦਿੱਤਾ | ਇਸ ਹਮਲੇ ਵਿਚ ਰਜਨੀਸ਼ ਕੁਮਾਰ ਦੇ ਸਿਰ ਵਿਚ ਦਾਤਰ ਨਾਲ ਗੰਭੀਰ ਸੱਟ ਮਾਰੀ ਗਈ | ਉਸ ਨੂੰ ਤੁਰੰਤ ਸਿਵਲ ਹਸਪਤਾਲ ਭੁਲੱਥ ਲਿਜਾਇਆ ਗਿਆ, ਜਿੱਥੇ ਹਾਲਤ ਨਾਜ਼ੁਕ ਹੋਣ ਕਾਰਨ ਡਾਕਟਰਾਂ ਨੇ ਉਸ ਨੂੰ ਜਲੰਧਰ ਰੈਫ਼ਰ ਕਰ ਦਿੱਤਾ | ਜਲੰਧਰ ਦੇ ਸਿਵਲ ਹਸਪਤਾਲ ਪਹੁੰਚਣ ‘ਤੇ ਡਾਕਟਰਾਂ ਨੇ ਰਜਨੀਸ਼ ਕੁਮਾਰ ਨੂੰ ਮਿ੍ਤਕ ਐਲਾਨ ਦਿੱਤਾ | ਇਸੇ ਝੜਪ ਵਿਚ ਦੂਜੇ ਜ਼ਖ਼ਮੀ ਓਮ ਪਾਲ ਦੀ ਹਾਲਤ ਵੀ ਕਾਫ਼ੀ ਗੰਭੀਰ ਬਣੀ ਹੋਈ ਸੀ, ਜਿਸ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਅੰਮਿ੍ਤਸਰ ਹਸਪਤਾਲ ਲਈ ਰੈਫ਼ਰ ਕਰ ਦਿੱਤਾ ਗਿਆ | ਘਟਨਾ ਤੋਂ ਬਾਅਦ ਜਦੋਂ ਫ਼ੈਕਟਰੀ ਮਾਲਕ ਨੇ ਅੰਦਰ ਲੱਗੇ ਸੀ. ਸੀ.

ਅਜੀਤ ਡੈਸਕ 19-10-2026
ਭੁਲੱਥ, 18 ਅਕਤੂਬਰ (ਮਨਜੀਤ ਸਿੰਘ ਰਤਨ)-ਇੱਥੋਂ ਨਜ਼ਦੀਕੀ ਪਿੰਡ ਬਜਾਜ ਵਿਖੇ ਇੱਕ ਫ਼ੈਕਟਰੀ ਵਿਚ ਹੋਏ ਲੜਾਈ ਝਗੜੇ ਦੇ ਮਾਮਲਾ ਵਿਚ ਜਿਸ ਵਿਚ ਕਿ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ ਤੇ ਦੋ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ ਸਨ ਪੁਲਿਸ ਵੱਲੋਂ ਇਕ ਨਾ ਮਾਲੂਮ ਵਿਅਕਤੀ ਸਮੇਤ ਛੇ ਤੇ ਮੁਕੱਦਮਾ ਦਰਜ ਕੀਤਾ ਗਿਆ ਹੈ | ਪੁਲਿਸ ਨੂੰ ਦਿੱਤੇ ਗਏ ਬਿਆਨਾਂ ਵਿਚ ਫ਼ੈਕਟਰੀ ਮਾਲਕ ਭੁੱਲਰ ਸਿੰਘ ਪੁੱਤਰ ਬਲਵੀਰ ਸਿੰਘ, ਵਾਸੀ ਪਿੰਡ ਚਾਣ ਚੱਕ, ਥਾਣਾ ਭੁਲੱਥ ਨੇ ਦੱਸਿਆ ਕਿ ਉਨ੍ਹਾਂ ਦੀ ਭੁਲੱਥ-ਭੋਗਪੁਰ ਰੋਡ ‘ਤੇ ਪਿੰਡ ਬਜਾਜ ਵਿਖੇ ਉਨ੍ਹਾਂ ਦੀ ‘ਗੁਰੂ ਕਿਰਪਾ ਅਮਰੀਕਨ ਕੰਕਰੀਟ ਟਾਈਲ’ ਨਾਮ ਦੀ ਫ਼ੈਕਟਰੀ ਹੈ | ਇਸ ਫ਼ੈਕਟਰੀ ਵਿਚ ਉਹ ਅਤੇ ਉਨ੍ਹਾਂ ਦੇ ਪਿਤਾ ਬਲਵੀਰ ਸਿੰਘ ਕੰਮ ਕਰਦੇ ਹਨ | ਇਸ ਤੋਂ ਇਲਾਵਾ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਸ਼ਾਹਜਹਾਨਪੁਰ ਦੇ ਰਹਿਣ ਵਾਲੇ ਰਾਜ ਕੁਮਾਰ, ਓਮ ਪਾਲ ਪੁੱਤਰ ਇਤਵਾਰੀ ਲਾਲ ਤੇ ਰਜਨੀਸ਼ ਕੁਮਾਰ ਪੁੱਤਰ ਰਾਜ ਕੁਮਾਰ ਸਮੇਤ ਹੋਰ ਲੇਬਰ ਦੇ ਬੰਦੇ ਵੀ ਇੱਥੇ ਕੰਮ ਕਰਦੇ ਹਨ | ਉਨ੍ਹਾਂ ਦੱਸਿਆ ਕਿ ਬੀਤੀ ਸ਼ਾਮ ਉਹ ਆਪਣੇ ਘਰ ਮੌਜੂਦ ਸੀ, ਤਾਂ ਉਸ ਦੇ ਪਿਤਾ ਬਲਵੀਰ ਸਿੰਘ ਨੇ ਫ਼ੋਨ ‘ਤੇ ਇਤਲਾਹ ਦਿੱਤੀ ਕਿ ਫ਼ੈਕਟਰੀ ਦੇ ਬਾਹਰ ਆਪਣੇ ਵਰਕਰ ਕੁਲਚੇ ਵਗ਼ੈਰਾ ਖਾ ਰਹੇ ਸਨ ਕਿ ਦੋ ਵਿਅਕਤੀ ਆਏ, ਜਿਨ੍ਹਾਂ ਨੇ ਆ ਕੇ ਮੇਰਾ ਨਾਂਅ ਪਤਾ ਪੁੱਛਿਆ ਤੇ ਮੇਰੇ ਗਲ ਪੈ ਗਏ ਤੇ ਮੇਰੇ ਸੱਟਾਂ ਮਾਰੀਆਂ | ਆਪਣੇ ਵਰਕਰਾਂ ਨੇ ਉਨ੍ਹਾਂ ਦੋਨਾਂ ਵਿਅਕਤੀਆਂ ਨੂੰ ਇੱਟਾਂ ਰੋੜੇ ਚਲਾ ਕੇ ਉੱਥੋਂ ਭਜਾ ਦਿੱਤਾ, ਪਰ ਕੁੱਝ ਹੀ ਦੇਰ ਬਾਅਦ, ਉਹ ਦੋਵੇਂ ਵਿਅਕਤੀ ਆਪਣੇ ਤਿੰਨ ਹੋਰ ਸਾਥੀਆਂ ਸਮੇਤ ਦਾਤਰ ਅਤੇ ਕਿਰਪਾਨਾਂ ਵਰਗੇ ਤੇਜ਼ਧਾਰ ਹਥਿਆਰਾਂ ਨਾਲ ਲੈਸ ਹੋ ਕੇ ਦੁਬਾਰਾ ਫ਼ੈਕਟਰੀ ਦੇ ਅੰਦਰ ਵੜ ਗਏ | ਉਨ੍ਹਾਂ ਨੇ ਆਉਂਦੇ ਹੀ ਫ਼ੈਕਟਰੀ ਵਿਚ ਕੰਮ ਕਰ ਰਹੇ ਰਾਜ ਕੁਮਾਰ, ਉਸ ਦੇ ਲੜਕੇ ਰਜਨੀਸ਼ ਕੁਮਾਰ, ਓਮ ਪਾਲ, ਉਸ ਦੇ ਲੜਕੇ ਵਿਕਾਸ ਅਤੇ ਭੁੱਲਰ ਮੇਰੇ ਉੱਤੇ ਜਾਨਲੇਵਾ ਹਮਲਾ ਕਰ ਦਿੱਤਾ | ਇਸ ਹਮਲੇ ਵਿਚ ਰਜਨੀਸ਼ ਕੁਮਾਰ ਦੇ ਸਿਰ ਵਿਚ ਦਾਤਰ ਨਾਲ ਗੰਭੀਰ ਸੱਟ ਮਾਰੀ ਗਈ | ਉਸ ਨੂੰ ਤੁਰੰਤ ਸਿਵਲ ਹਸਪਤਾਲ ਭੁਲੱਥ ਲਿਜਾਇਆ ਗਿਆ, ਜਿੱਥੇ ਹਾਲਤ ਨਾਜ਼ੁਕ ਹੋਣ ਕਾਰਨ ਡਾਕਟਰਾਂ ਨੇ ਉਸ ਨੂੰ ਜਲੰਧਰ ਰੈਫ਼ਰ ਕਰ ਦਿੱਤਾ | ਜਲੰਧਰ ਦੇ ਸਿਵਲ ਹਸਪਤਾਲ ਪਹੁੰਚਣ ‘ਤੇ ਡਾਕਟਰਾਂ ਨੇ ਰਜਨੀਸ਼ ਕੁਮਾਰ ਨੂੰ ਮਿ੍ਤਕ ਐਲਾਨ ਦਿੱਤਾ | ਇਸੇ ਝੜਪ ਵਿਚ ਦੂਜੇ ਜ਼ਖ਼ਮੀ ਓਮ ਪਾਲ ਦੀ ਹਾਲਤ ਵੀ ਕਾਫ਼ੀ ਗੰਭੀਰ ਬਣੀ ਹੋਈ ਸੀ, ਜਿਸ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਅੰਮਿ੍ਤਸਰ ਹਸਪਤਾਲ ਲਈ ਰੈਫ਼ਰ ਕਰ ਦਿੱਤਾ ਗਿਆ | ਘਟਨਾ ਤੋਂ ਬਾਅਦ ਜਦੋਂ ਫ਼ੈਕਟਰੀ ਮਾਲਕ ਨੇ ਅੰਦਰ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਚੈੱਕ ਕੀਤੀ, ਤਾਂ ਹਮਲਾਵਰਾਂ ਦੀ ਪਛਾਣ ਹੋ ਗਈ | ਫੁਟੇਜ ਦੇ ਆਧਾਰ ‘ਤੇ ਪੁਲਿਸ ਵੱਲੋਂ ਇੱਕ ਨਾਮ ਮਾਲੂਮ ਵਿਅਕਤੀ ਸਮੇਤ 6 ਵਿਅਕਤੀਆਂ ’ਤੇ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ|
ਪਿਛਲੀ ਖ਼ਬਰ ਫਗਵਾੜਾ ਹਲਕੇ ’ਚ ਨਕਲੀ ਮਠਿਆਈਆਂ ਦੀ ਭਰਮਾਰ ਫੂਡ ਸੇਫ਼ਟੀ ਅਧਿਕਾਰੀ ਖਾਨਾਪੂਰਤੀ ਤੱਕ ਸੀਮਤ ਅਗਲੀ ਖ਼ਬਰ ਐਲ.ਪੀ.ਯੂ. ਹਿੰਸਾ ਮਾਮਲੇ ’ਚ ਤਿੰਨ ਹੋਰ ਗਿ੍ਫ਼ਤਾਰ, ਗਿਣਤੀ 22 ਹੋਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।