19-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਨੌਜਵਾਨ ਦੀ ਕੁੱਟਮਾਰ ਕਰਨ ਸੰਬੰਧੀ ਦੋ ਖ਼ਿਲਾਫ਼ ਕੇਸ ਦਰਜ

ਫਗਵਾੜਾ, 18 ਅਕਤੂਬਰ (ਹਰਜੋਤ ਸਿੰਘ ਚਾਨਾ)- ਇੱਕ ਨੌਜਵਾਨ ਦੀ ਕੁੱਟਮਾਰ ਕਰਨ ਤੇ ਧਮਕੀਆਂ ਦੇਣ ਦੇ ਸਬੰਧ ‘ਚ ਸਿਟੀ ਪੁਲਿਸ ਨੇ ਦੋ ਨੌਜਵਾਨਾਂ ਖ਼ਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ | ਸ਼ਿਕਾਇਤ ਕਰਤਾ ਸੰਤੋਸ਼ ਪ੍ਰਸ਼ਾਦ ਪੁੱਤਰ ਰਾਜ ਨਾਥ ਪ੍ਰਸ਼ਾਦ ਵਾਸੀ ਅਰਬਨ ਅਸਟੇਟ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ‘ਚ ਦੱਸਿਆ ਕਿ ਉਸ ਦੇ ਭਾਣਜਾ ਅਮਿੱਤ ਕੁਮਾਰ ਦਾ ਮੋਬਾਈਲ ਜਸਨੂਰ ਸਿੰਘ ਤੇ ਉਸ ਦੇ ਸਾਥੀ ਬੋਲਟ ਨੇ ਲੈ ਲਿਆ ਤੇ ਉਸ ਨੰੂ ਫ਼ੋਨ ਵਾਪਸ ਨਹੀਂ ਕੀਤਾ ਤੇ ਉਸ ਪਾਸੋਂ ਉਲਟਾ ਉਸ ਦੀ ਫ਼ੇਸਬੁੱਕ ਆਈਡੀ ਮੰਗਣ ਲੱਗ ਪਏ ਤੇ ਬਾਅਦ ‘ਚ ਉਕਤ ਨੌਜਵਾਨਾਂ ਨੇ ਗਾਲੀ ਗਲੋਚ ਕੀਤੀ ਤੇ ਕੁੱਟਮਾਰ ਕਰਕੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ | ਜਿਸ ਸਬੰਧ ‘ਚ ਪੁਲਿਸ ਨੇ ਜਸਨੂਰ ਸਿੰਘ ਪੁੱਤਰ ਹਰਭਜਨ ਸਿੰਘ ਵਾਸੀ ਸੀ. ਆਰ.

ਅਜੀਤ ਡੈਸਕ 19-10-2026
ਫਗਵਾੜਾ, 18 ਅਕਤੂਬਰ (ਹਰਜੋਤ ਸਿੰਘ ਚਾਨਾ)- ਇੱਕ ਨੌਜਵਾਨ ਦੀ ਕੁੱਟਮਾਰ ਕਰਨ ਤੇ ਧਮਕੀਆਂ ਦੇਣ ਦੇ ਸਬੰਧ ‘ਚ ਸਿਟੀ ਪੁਲਿਸ ਨੇ ਦੋ ਨੌਜਵਾਨਾਂ ਖ਼ਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ | ਸ਼ਿਕਾਇਤ ਕਰਤਾ ਸੰਤੋਸ਼ ਪ੍ਰਸ਼ਾਦ ਪੁੱਤਰ ਰਾਜ ਨਾਥ ਪ੍ਰਸ਼ਾਦ ਵਾਸੀ ਅਰਬਨ ਅਸਟੇਟ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ‘ਚ ਦੱਸਿਆ ਕਿ ਉਸ ਦੇ ਭਾਣਜਾ ਅਮਿੱਤ ਕੁਮਾਰ ਦਾ ਮੋਬਾਈਲ ਜਸਨੂਰ ਸਿੰਘ ਤੇ ਉਸ ਦੇ ਸਾਥੀ ਬੋਲਟ ਨੇ ਲੈ ਲਿਆ ਤੇ ਉਸ ਨੰੂ ਫ਼ੋਨ ਵਾਪਸ ਨਹੀਂ ਕੀਤਾ ਤੇ ਉਸ ਪਾਸੋਂ ਉਲਟਾ ਉਸ ਦੀ ਫ਼ੇਸਬੁੱਕ ਆਈਡੀ ਮੰਗਣ ਲੱਗ ਪਏ ਤੇ ਬਾਅਦ ‘ਚ ਉਕਤ ਨੌਜਵਾਨਾਂ ਨੇ ਗਾਲੀ ਗਲੋਚ ਕੀਤੀ ਤੇ ਕੁੱਟਮਾਰ ਕਰਕੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ | ਜਿਸ ਸਬੰਧ ‘ਚ ਪੁਲਿਸ ਨੇ ਜਸਨੂਰ ਸਿੰਘ ਪੁੱਤਰ ਹਰਭਜਨ ਸਿੰਘ ਵਾਸੀ ਸੀ.ਆਰ.ਪੀ. ਕਾਲੋਨੀ ਤੇ ਬੋਲਟ ਖ਼ਿਲਾਫ਼ ਕੇਸ ਦਰਜ ਕੀਤਾ ਹੈ |
ਪਿਛਲੀ ਖ਼ਬਰ ਕੱਲ੍ਹ ਨੂੰ ਸਰਕਾਰੀ ਸੀਨੀਅਰ ਸਕੂਲ ਦੀ ਗਰਾਊਂਡ ਵਿਚ ਮਨਾਇਆ ਜਾਵੇਗਾ ਦੁਸਹਿਰਾ ਅਗਲੀ ਖ਼ਬਰ ਰੇਲਵੇ ਰੋਡ ’ਤੇ ਚੋਰਾਂ ਨੇ ਤਿੰਨ ਦੁਕਾਨਾਂ ਨੂੰ ਬਣਾਇਆ ਨਿਸ਼ਾਨਾ, 1.70 ਲੱਖ ਰੁਪਏ ਦੀ ਨਕਦੀ ਚੋਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।