20-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2026

ਸਰਕਾਰੀ ਸਕੂਲ ਲੜਕੀਆਂ ’ਚੋਂ ਚੋਰ ਏ.ਸੀ. ਲੈ ਕੇ ਫ਼ਰਾਰ

ਫਗਵਾੜਾ, 19 ਅਕਤੂਬਰ (ਹਰਜੋਤ ਸਿੰਘ ਚਾਨਾ)-ਇੱਥੋਂ ਦੇ ਬੰਗਾ ਰੋਡ ’ਤੇ ਸਥਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਨੂੰ ਚੋਰਾਂ ਨੇ ਮੁੜ ਨਿਸ਼ਾਨਾ ਬਣਾਉਂਦਿਆਂ ਏ. ਸੀ ਚੋਰੀ ਕਰਕੇ ਲੈ ਜਾਣ ਦੀ ਸੂਚਨਾ ਮਿਲੀ ਹੈ | ਘਟਨਾ ਸੰਬੰਧੀ ਜਾਣਕਾਰੀ ਦਿੰਦਿਆਂ ਹੈੱਡ ਟੀਚਰ ਰਿਤੂ ਰਿਸ਼ੀ ਨੇ ਦੱਸਿਆ ਕਿ ਉਨ੍ਹਾਂ ਦੇ ਸਕੂਲ ਨੂੰ ਧਰਮ ਭੂਸ਼ਨ ਅਗਰਵਾਲ ਟਰੱਸਟ ਨੇ ਏ.

ਅਜੀਤ ਡੈਸਕ 20-10-2026
ਫਗਵਾੜਾ, 19 ਅਕਤੂਬਰ (ਹਰਜੋਤ ਸਿੰਘ ਚਾਨਾ)-ਇੱਥੋਂ ਦੇ ਬੰਗਾ ਰੋਡ ’ਤੇ ਸਥਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਨੂੰ ਚੋਰਾਂ ਨੇ ਮੁੜ ਨਿਸ਼ਾਨਾ ਬਣਾਉਂਦਿਆਂ ਏ.ਸੀ ਚੋਰੀ ਕਰਕੇ ਲੈ ਜਾਣ ਦੀ ਸੂਚਨਾ ਮਿਲੀ ਹੈ | ਘਟਨਾ ਸੰਬੰਧੀ ਜਾਣਕਾਰੀ ਦਿੰਦਿਆਂ ਹੈੱਡ ਟੀਚਰ ਰਿਤੂ ਰਿਸ਼ੀ ਨੇ ਦੱਸਿਆ ਕਿ ਉਨ੍ਹਾਂ ਦੇ ਸਕੂਲ ਨੂੰ ਧਰਮ ਭੂਸ਼ਨ ਅਗਰਵਾਲ ਟਰੱਸਟ ਨੇ ਏ.ਸੀ. ਲਗਵਾ ਕੇ ਦਿੱਤੇ ਸਨ | ਬੀਤੀ ਰਾਤ ਚੋਰਾਂ ਨੇ ਛੱਤ ਤੋਂ ਤਿੰਨ ਯੂਨਿਟ ਏ.ਸੀ. ਦੇ ਚੋਰੀ ਕਰ ਲਏ ਤੇ ਬਾਕੀ ਏ.ਸੀ. ਦੀਆਂ ਪਾਈਪਾਂ ਤੋੜ ਦਿੱਤੀਆਂ ਜਿਸ ਨਾਲ ਉਨ੍ਹਾਂ ਦਾ ਕਰੀਬ ਦੋ ਲੱਖ ਦਾ ਨੁਕਸਾਨ ਹੋਇਆ ਹੈ | ਘਟਨਾ ਸੰਬੰਧੀ ਪੁਲਿਸ ਨੂੰ ਸੂਚਨਾ ਦਿੱਤੀ ਗਈ | ਜਾਣਕਾਰੀ ਦਿੰਦਿਆਂ ਨੀਰਜ ਬਾਂਸਲ ਨੇ ਦੱਸਿਆ ਕਿ ਕਰੀਬ ਇੱਕ ਹਫ਼ਤਾ ਪਹਿਲਾ ਵੀ ਇਸੇ ਸਕੂਲ ‘ਚ ਚੋਰੀ ਹੋਈ ਸੀ ਤੇ ਉਸ ਸਬੰਧ ‘ਚ ਵੀ ਅਜੇ ਤੱਕ ਪੁਲਿਸ ਵਲੋਂ ਕੇਸ ਦਰਜ ਨਹੀਂ ਕੀਤਾ ਗਿਆ ਤੇ ਨਾ ਹੀ ਕੋਈ ਚੋਰੀ ਫੜਿਆ ਗਿਆ ਜਦਕਿ ਦੂਸਰੀ ਚੋਰੀ ਵੀ ਹੋ ਗਈ | ਉਨ੍ਹਾਂ ਕਿਹਾ ਕਿ ਅੱਜ ਵੀ ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ ਹੈ ਤੇ ਪਰ ਉਨ੍ਹਾਂ ਨੂੰ ਕੋਈ ਉਮੀਦ ਨਹੀਂ ਹੈ | ਉਨ੍ਹਾਂ ਕਿਹਾ ਕਿ ਸ਼ਹਿਰ ਦੀ ਪੁਲਿਸ ਪੂਰੀ ਤਰ੍ਹਾਂ ਖ਼ਾਮੋਸ਼ ਹੈ ਤੇ ਹਾਲਾਤ ਇਹ ਬਣ ਗਏ ਹਨ ਕਿ ਲੋਕਾਂ ਨੂੰ ਤਾਲੇ ਲੱਗਾ ਕੇ ਬੈਠ ਜਾਣਾ ਚਾਹੀਦਾ ਹੈ |
ਪਿਛਲੀ ਖ਼ਬਰ ਫਗਵਾੜਾ ’ਚ ਨਾਜਾਇਜ਼ ਕਬਜ਼ਿਆਂ ਖ਼ਿਲਾਫ਼ ਨਗਰ ਨਿਗਮ ਦੀ ਕਾਰਵਾਈ ਅਗਲੀ ਖ਼ਬਰ ਸਾਹਨੀ ਵਿਖੇ ਕਬਜ਼ਿਆਂ ਹੇਠਲੀ ਸ਼ਾਮਲਾਤ ਜ਼ਮੀਨ ਦੀ ਮਿਣਤੀ ਕੱਲ੍ਹ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।