30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਜ਼ਿਲ੍ਹੇ ’ਚ ਝੋਨੇ ਦੀ ਖ਼ਰੀਦ ਦਾ ਟੀਚਾ ਲਗਭਗ ਪੂਰਾ ਹੋਣ ਕਾਰਨ ਖ਼ਰੀਦ ਏਜੰਸੀਆਂ ਵਲੋਂ ਝੋਨੇ ਦੀ ਖ਼ਰੀਦ ਬੰਦ

ਕਪੂਰਥਲਾ, 29 ਅਕਤੂਬਰ (ਅਮਰਜੀਤ ਕੋਮਲ)-ਝੋਨੇ ਦੀ ਖ਼ਰੀਦ ਸਬੰਧੀ ਸਰਕਾਰੀ ਖ਼ਰੀਦ ਏਜੰਸੀਆਂ ਨੂੰ ਦਿੱਤਾ ਗਿਆ ਟੀਚਾ ਲਗਭਗ ਪੂਰਾ ਹੋਣ ਕਾਰਨ ਖ਼ਰੀਦ ਏਜੰਸੀਆਂ ਵਲੋਂ ਅੱਜ ਕਪੂਰਥਲਾ ਤੇ ਫਗਵਾਡ਼ਾ ਦਾਣਾ ਮੰਡੀ ਨੂੰ ਛੱਡ ਕੇ ਬਾਕੀ ਪੇਂਡੂ ਖੇਤਰਾਂ ਦੀਆਂ ਮੰਡੀਆਂ ਵਿਚ ਝੋਨੇ ਦੀ ਖ਼ਰੀਦ ਬੰਦ ਕਰ ਦਿੱਤੀ ਗਈ ਹੈ। ਦੱਸਿਆ ਜਾਂਦਾ ਹੈ ਕਿ 30 ਅਕਤੂਬਰ ਨੂੰ ਦਾਣਾ ਮੰਡੀ ਕਪੂਰਥਲਾ ਵਿਚ ਕੇਵਲ ਇਕ ਦਿਨ ਲਈ ਖ਼ਰੀਦ ਹੋਵੇਗੀ।

ਚੁਕਾਈ ਦੀ ਢਿੱਲੀ ਰਫ਼ਤਾਰ ਨਾਲ ਹੋਣ ਕਾਰਨ ਫਗਵਾਡ਼ਾ ਦੀ ਮੰਡੀ ਵਿਚ ਲੱਗੇ ਝੋਨੇ ਦੀਆਂ ਬੋਰੀਆਂ ਦੇ ਅੰਬਾਰ। ਤਸਵੀਰ: ਅਸ਼ੋਕ ਕੁਮਾਰ ਵਾਲੀਆ 30-10-2026
ਕਪੂਰਥਲਾ, 29 ਅਕਤੂਬਰ (ਅਮਰਜੀਤ ਕੋਮਲ)-ਝੋਨੇ ਦੀ ਖ਼ਰੀਦ ਸਬੰਧੀ ਸਰਕਾਰੀ ਖ਼ਰੀਦ ਏਜੰਸੀਆਂ ਨੂੰ ਦਿੱਤਾ ਗਿਆ ਟੀਚਾ ਲਗਭਗ ਪੂਰਾ ਹੋਣ ਕਾਰਨ ਖ਼ਰੀਦ ਏਜੰਸੀਆਂ ਵਲੋਂ ਅੱਜ ਕਪੂਰਥਲਾ ਤੇ ਫਗਵਾਡ਼ਾ ਦਾਣਾ ਮੰਡੀ ਨੂੰ ਛੱਡ ਕੇ ਬਾਕੀ ਪੇਂਡੂ ਖੇਤਰਾਂ ਦੀਆਂ ਮੰਡੀਆਂ ਵਿਚ ਝੋਨੇ ਦੀ ਖ਼ਰੀਦ ਬੰਦ ਕਰ ਦਿੱਤੀ ਗਈ ਹੈ। ਦੱਸਿਆ ਜਾਂਦਾ ਹੈ ਕਿ 30 ਅਕਤੂਬਰ ਨੂੰ ਦਾਣਾ ਮੰਡੀ ਕਪੂਰਥਲਾ ਵਿਚ ਕੇਵਲ ਇਕ ਦਿਨ ਲਈ ਖ਼ਰੀਦ ਹੋਵੇਗੀ। ਜਦਕਿ ਫਗਵਾਡ਼ਾ ਦਾਣਾ ਮੰਡੀ ਵਿਚ ਜਿਸ ਵਿਚ ਨਿਰਧਾਰਿਤ ਟੀਚੇ ਮੁਤਾਬਿਕ 60 ਪ੍ਰਤੀਸ਼ਤ ਤੋਂ ਵੱਧ ਝੋਨੇ ਦੀ ਖ਼ਰੀਦ ਹੋ ਚੁੱਕੀ ਹੈ ਇਸ ਮੰਡੀ ਵਿਚ ਵੀ ਖ਼ਰੀਦ ਏਜੰਸੀਆਂ ਅਗਲੇ ਕੁੱਝ ਦਿਨਾਂ ਵਿਚ ਝੋਨੇ ਦੀ ਖ਼ਰੀਦ ਬੰਦ ਕਰ ਦੇਣਗੀਆਂ। ਅੱਜ ਦਾਣਾ ਮੰਡੀ ਕਪੂਰਥਲਾ ਵਿਚ ਝੋਨੇ ਦੀ ਖ਼ਰੀਦ ਨੂੰ ਲੈ ਕੇ ਆਡ਼੍ਹਤੀ ਐਸੋਸੀਏਸ਼ਨ ਦੇ ਇਕ ਵਫ਼ਦ ਨੇ ਜ਼ਿਲ੍ਹਾ ਫੂਡ ਸਪਲਾਈ ਕੰਟਰੋਲਰ ਕਪੂਰਥਲਾ ਨਾਲ ਮੁਲਾਕਾਤ ਕਰਕੇ ਮੰਗ ਕੀਤੀ ਸੀ ਕਿ ਕਪੂਰਥਲਾ ਦਾਣਾ ਮੰਡੀ ਵਿਚ 30 ਅਕਤੂਬਰ ਤੱਕ ਝੋਨੇ ਦੀ ਖ਼ਰੀਦ ਕੀਤੀ ਜਾਵੇ। ਜਿਸ ’ਤੇ ਜ਼ਿਲ੍ਹਾ ਫੂਡ ਕੰਟਰੋਲਰ ਵਲੋਂ ਸਹਿਮਤੀ ਦੇ ਦਿੱਤੀ ਗਈ ਹੈ। ਦੱਸਿਆ ਜਾਂਦਾ ਹੈ ਕਿ ਦੋਨਾ ਖੇਤਰ ਵਿਚ ਲਗਭਗ 15 ਪ੍ਰਤੀਸ਼ਤ ਤੇ ਬੇਟ ਖੇਤਰ ਵਿਚ 6-7 ਪ੍ਰਤੀਸ਼ਤ ਪਛੇਤੇ ਝੋਨੇ ਦੀ ਕਟਾਈ ਨਹੀਂ ਹੋਈ ਅਜੇ ਮੰਡੀਆਂ ਵਿਚ ਆਉਣ ਵਾਲਾ ਹੈ। ਇਸੇ ਤਰ੍ਹਾਂ ਫਗਵਾਡ਼ਾ ਸਬ ਡਵੀਜ਼ਨ ਵਿਚ ਝੋਨੇ ਦੀ ਕਟਾਈ ਦਾ ਕੰਮ ਦੇਰੀ ਨਾਲ ਸ਼ੁਰੂ ਹੋਣ ਕਾਰਨ ਅਜੇ ਕੁੱਝ ਦਿਨ ਹੋਰ ਖ਼ਰੀਦ ਏਜੰਸੀਆਂ ਝੋਨੇ ਦੀ ਖ਼ਰੀਦ ਕੀਤੀ ਜਾਵੇਗੀ। ਇੱਥੇ ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵਲੋਂ ਜ਼ਿਲ੍ਹਾ ਕਪੂਰਥਲਾ ਦੀਆਂ 43 ਮੰਡੀਆਂ ਵਿਚੋਂ 7,88272 ਮੀਟਰਿਕ ਟਨ ਝੋਨੇ ਦੀ ਖ਼ਰੀਦ ਸਰਕਾਰੀ ਏਜੰਸੀਆਂ ਵਲੋਂ ਕੀਤੀ ਜਾਣੀ ਸੀ ਤੇ ਇਸ ਵਿਚੋਂ ਸਰਕਾਰੀ ਖ਼ਰੀਦ ਏਜੰਸੀ ਪਨਗਰੇਨ ਨੂੰ 2,99102 ਮੀਟਰਿਕ ਟਨ, ਮਾਰਕਫੈੱਡ ਨੂੰ 2,19575 ਮੀਟਰਿਕ ਟਨ, ਪਨਸਪ ਨੂੰ 1,85387 ਮੀਟਰਿਕ ਟਨ ਤੇ ਪੰਜਾਬ ਸਟੇਟ ਵੇਅਰ ਹਾਊਸਿੰਗ ਕਾਰਪੋਰੇਸ਼ਨ ਨੂੰ 84208 ਮੀਟਰਿਕ ਟਨ ਝੋਨੇ ਦੀ ਖ਼ਰੀਦ ਦਾ ਟੀਚਾ ਨਿਰਧਾਰਿਤ ਕੀਤਾ ਗਿਆ ਸੀ। ਦੱਸਿਆ ਜਾਂਦਾ ਹੈ ਕਿ ਸਰਕਾਰੀ ਖ਼ਰੀਦ ਏਜੰਸੀਆਂ ਨਿਰਧਾਰਿਤ ਟੀਚੇ ਦੇ ਬਿਲਕੁਲ ਕਰੀਬ ਪਹੁੰਚ ਗਈਆਂ ਹਨ। ਆਡ਼੍ਹਤੀਆਂ ਨੇ ਦੱਸਿਆ ਕਿ ਅਜੇ ਵੀ ਫੱਤੂਢੀਂਗਾ, ਉੱਚਾ, ਸੁਰਖਪੁਰ ਤੇ ਹੋਰ ਮੰਡੀਆਂ ਵਿਚ ਝੋਨੇ ਦੀ ਆਮਦ ਹੋ ਰਹੀ ਹੈ। ਸਰਕਾਰੀ ਖ਼ਰੀਦ ਬੰਦ ਹੋਣ ਕਾਰਨ ਇਹ ਝੋਨਾ ਹੁਣ ਸ਼ੈਲਰ ਮਾਲਕਾਂ ਵਲੋਂ ਖ਼ਰੀਦਿਆ ਜਾਵੇਗਾ। ਫਗਵਾਡ਼ਾ ਸਬ ਡਵੀਜ਼ਨ ਦੀਆਂ ਮੰਡੀਆਂ ਵਿਚ ਹੁਣ ਤੱਕ ਖ਼ਰੀਦ ਏਜੰਸੀਆਂ ਵਲੋਂ 1082922 ਕੁਇੰਟਲ ਝੋਨਾ ਖ਼ਰੀਦਿਆ ਚੁੱਕਾ ਹੈ ਜਿਸ ਵਿਚੋਂ ਸਰਕਾਰੀ ਖ਼ਰੀਦ ਏਜੰਸੀਆਂ ਵਲੋਂ 6,75808 ਕੁਇੰਟਲ ਝੋਨੇ ਦੀ ਲਿਫ਼ਟਿੰਗ ਕੀਤੀ ਗਈ ਹੈ। ਲਿਫ਼ਟਿੰਗ ਦੀ ਰਫ਼ਤਾਰ ਢਿੱਲੀ ਹੋਣ ਕਾਰਨ ਅਜੇ ਵੀ 407114 ਕੁਇੰਟਲ ਝੋਨੇ ਦੀਆਂ ਬੋਰੀਆਂ ਮੰਡੀਆਂ ਵਿਚ ਪਈਆਂ ਹਨ। ‘ਅਜੀਤ’ ਵਲੋਂ ਝੋਨੇ ਦੀ ਖ਼ਰੀਦ ਬੰਦ ਕਰਨ ਸਬੰਧੀ ਜ਼ਿਲ੍ਹਾ ਫੂਡ ਸਪਲਾਈ ਕੰਟਰੋਲਰ ਨਾਲ ਉਨ੍ਹਾਂ ਦੇ ਫ਼ੋਨ ’ ਤੇ ਵਾਰ-ਵਾਰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਸੰਪਰਕ ਨਹੀਂ ਹੋ ਸਕਿਆ।
ਪਿਛਲੀ ਖ਼ਬਰ ਵਾਰਡ ਨੰਬਰ 25 ਦੀ ਬਸਪਾ ਕੌਂਸਲਰ ਅਮਨਦੀਪ ਕੌਰ ‘ਆਪ’ ਵਿਚ ਸ਼ਾਮਿਲ ਅਗਲੀ ਖ਼ਬਰ ਜਮਾਲਪੁਰ ਸੰਸਥਾ ਨੂੰ ਸਿੱਖਿਆ ਵਿਭਾਗ ਦੇ ਹਵਾਲੇ ਕਰਨ ਦੀ ਪ੍ਰਕਿਰਿਆ ਸ਼ੁਰੂ ਕਰਨ ਦੇ ਨਿਰਦੇਸ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।