30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਨਡਾਲਾ ਵਿਖੇ ਦਿਨ-ਦਿਹਾਡ਼ੇ ਔਰਤ ਕੋਲੋਂ ਕਰਵਾ ਚੌਥ ਲਈ ਖ਼ਰੀਦਿਆ ਸੂਟ ਖੋਹ ਕੇ ਲੁਟੇਰੇ ਫ਼ਰਾਰ

ਨਡਾਲਾ, 29 ਅਕਤੂਬਰ (ਰਘਬਿੰਦਰ ਸਿੰਘ)-ਕਸਬਾ ਨਡਾਲਾ ਵਿਖੇ ਦਿਨ-ਦਿਹਾਡ਼ੇ ਮੋਟਰਸਾਈਕਲ ਸਵਾਰ ਦੋ ਨਕਾਬਪੋਸ਼ ਨੌਜਵਾਨਾਂ ਵਲੋਂ ਇੱਕ ਔਰਤ ਦੇ ਹੱਥ ’ਚੋਂ ਕਰਵਾ ਚੌਥ ਦੇ ਤਿਉਹਾਰ ਲਈ ਖ਼ਰੀਦਿਆ ਸੂਟ ਖੋਹ ਕੇ ਫ਼ਰਾਰ ਹੋ ਜਾਣ ਦਾ ਸਮਾਚਾਰ ਹੈ। ਇਸ ਸਬੰਧੀ ਆਪਣਾ ਨਾਂਅ ਗੁਪਤ ਰੱਖਣ ਦੀ ਸ਼ਰਤ ’ਤੇ ਪੀਡ਼ਤ ਵਿਅਕਤੀ ਨੇ ਦੱਸਿਆ ਕਿ ਉਸ ਦੀ ਪਤਨੀ ਕਰਵਾ ਚੌਥ ਦੇ ਤਿਉਹਾਰ ਮੌਕੇ ਪਹਿਨਣ ਲਈ ਨਡਾਲਾ ਦੇ ਬਾਜ਼ਾਰ ’ਚੋਂ ਕਰੀਬ 3500 ਰੁਪਏ ਦੀ ਕੀਮਤ ਦਾ ਨਵਾਂ ਸੂਟ ਖ਼ਰੀਦ ਕੇ ਲਿਆਈ ਸੀ।

ਅਜੀਤ ਡੈਸਕ 30-10-2026
ਨਡਾਲਾ, 29 ਅਕਤੂਬਰ (ਰਘਬਿੰਦਰ ਸਿੰਘ)-ਕਸਬਾ ਨਡਾਲਾ ਵਿਖੇ ਦਿਨ-ਦਿਹਾਡ਼ੇ ਮੋਟਰਸਾਈਕਲ ਸਵਾਰ ਦੋ ਨਕਾਬਪੋਸ਼ ਨੌਜਵਾਨਾਂ ਵਲੋਂ ਇੱਕ ਔਰਤ ਦੇ ਹੱਥ ’ਚੋਂ ਕਰਵਾ ਚੌਥ ਦੇ ਤਿਉਹਾਰ ਲਈ ਖ਼ਰੀਦਿਆ ਸੂਟ ਖੋਹ ਕੇ ਫ਼ਰਾਰ ਹੋ ਜਾਣ ਦਾ ਸਮਾਚਾਰ ਹੈ। ਇਸ ਸਬੰਧੀ ਆਪਣਾ ਨਾਂਅ ਗੁਪਤ ਰੱਖਣ ਦੀ ਸ਼ਰਤ ’ਤੇ ਪੀਡ਼ਤ ਵਿਅਕਤੀ ਨੇ ਦੱਸਿਆ ਕਿ ਉਸ ਦੀ ਪਤਨੀ ਕਰਵਾ ਚੌਥ ਦੇ ਤਿਉਹਾਰ ਮੌਕੇ ਪਹਿਨਣ ਲਈ ਨਡਾਲਾ ਦੇ ਬਾਜ਼ਾਰ ’ਚੋਂ ਕਰੀਬ 3500 ਰੁਪਏ ਦੀ ਕੀਮਤ ਦਾ ਨਵਾਂ ਸੂਟ ਖ਼ਰੀਦ ਕੇ ਲਿਆਈ ਸੀ। ਜਦੋਂ ਉਹ ਆਪਣੇ ਪਰਿਵਾਰ ਸਮੇਤ ਪੈਦਲ ਘਰ ਵਾਪਸ ਜਾ ਰਹੀ ਸੀ ਤਾਂ ਰਸਤੇ ਵਿੱਚ ਅਚਾਨਕ ਪਿੱਛੋਂ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਏ 2 ਨੌਜਵਾਨਾਂ ਨੇ ਉਸ ਦੇ ਹੱਥ ’ਚ ਫਡ਼ਿਆ ਸੂਟ ਵਾਲਾ ਲਿਫ਼ਾਫ਼ਾ ਝਪਟ ਲਿਆ ਅਤੇ ਮੋਟਰਸਾਈਕਲ ਭਜਾ ਕੇ ਪਿੰਡ ਜੱਗਾਂ ਵੱਲ ਫ਼ਰਾਰ ਹੋ ਗਏ। ਉਕਤ ਵਿਅਕਤੀ ਅਨੁਸਾਰ ਦੋਵਾਂ ਨੌਜਵਾਨਾਂ ਨੇ ਆਪਣੇ ਮੂੰਹ ਕੱਪਡ਼ੇ ਨਾਲ ਢਕੇ ਹੋਏ ਸਨ, ਜਿਸ ਕਾਰਨ ਉਨ੍ਹਾਂ ਦੀ ਪਛਾਣ ਨਹੀਂ ਹੋ ਸਕੀ। ਦਿਨ-ਦਿਹਾਡ਼ੇ ਵਾਪਰੀ ਅਜਿਹੀ ਘਟਨਾ ਕਾਰਨ ਲੋਕਾਂ ’ਚ ਸਹਿਮ ਪਾਇਆ ਜਾ ਰਿਹਾ ਹੈ। ਇਲਾਕਾ ਵਾਸੀਆਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਬਾਜ਼ਾਰਾਂ ਅਤੇ ਮੁੱਖ ਸਡ਼ਕਾਂ ’ਤੇ ਗਸ਼ਤ ਵਧਾਈ ਜਾਵੇ ਅਤੇ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਅਨਸਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।
ਪਿਛਲੀ ਖ਼ਬਰ ਆਮ ਆਦਮੀ ਪਾਰਟੀ ਦੀ ਸਰਕਾਰ ਚੰਦ ਦਿਨਾਂ ਦੀ ਪਰਾਹੁਣੀ : ਨਵਤੇਜ ਸਿੰਘ ਚੀਮਾ ਅਗਲੀ ਖ਼ਬਰ ਅਣਪਛਾਤੇ ਵਾਹਨ ਵਲੋਂ ਫੇਟ ਮਾਰੇ ਜਾਣ ਕਾਰਨ ਮੋਟਰਸਾਈਕਲ ਸਵਾਰ 2 ਬੱਚੇ ਜ਼ਖਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।