01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2026

ਸੁੰਨਡ਼ਵਾਲ ਦੀ ਜੈਸਮੀਨ ਕੌਰ ਨੂੰ ਇਟਲੀ ਦੇ ਰਾਸ਼ਟਰਪਤੀ ਵਲੋਂ ਸਨਮਾਨਿਤ ਕੀਤੇ ਜਾਣ ’ਤੇ ਇਲਾਕੇ ’ਚ ਖ਼ੁਸ਼ੀ, ਵੰਡੀਆਂ ਮਠਿਆਈਆਂ

ਕਾਲਾ ਸੰਘਿਆਂ, 31 ਅਕਤੂਬਰ (ਬਲਜੀਤ ਸਿੰਘ ਸੰਘਾ)- ਚਾਹੇ ਦੇਸ਼ ਹੋਵੇ ਜਾਂ ਵਿਦੇਸ਼ ਪੰਜਾਬੀਆਂ ਨੇ ਵੱਖ ਵੱਖ ਖੇਤਰਾਂ ਵਿਚ ਮੱਲਾਂ ਮਾਰ ਕੇ ਆਪਣੀ ਨਿਵੇਕਲੀ ਤੇ ਖ਼ਾਸ ਪਹਿਚਾਣ ਬਣਾ ਕੇ ਦੁਨੀਆਂ ਤੇ ਧਾਕ ਜਮਾਈ ਇਸੇ ਪਿਰਤ ਨੂੰ ਅੱਗੇ ਤੋਰਦਿਆਂ ਪਿਛਲੇ ਦਿਨੀਂ ਕਪੂਰਥਲਾ ਦੇ ਪਿੰਡ ਸੁੰਨਡ਼ਵਾਲ ਦੇ ਗੁਰਦੁਆਰਾ ਸਾਹਿਬ ਦੇ ਸਾਬਕਾ ਪ੍ਰਧਾਨ ਸੰਤੋਖ ਸਿੰਘ ਸੁੰਨਡ਼ ਦੀ ਪੋਤਰੀ ਅਤੇ ਪਿਤਾ ਜਸਵੰਤ ਸਿੰਘ ਸੁੰਨਡ਼ ਤੇ ਮਾਤਾ ਮਨਜੀਤ ਕੌਰ ਸੁੰਨਡ਼ ਦੀ ਧੀ ਜੈਸਮੀਨ ਕੌਰ ਸੁੰਨਡ਼ ਨੇ ਇਟਲੀ ਦੇ ਰਾਸ਼ਟਰਪਤੀ ਸੇਰਜੀਓ ਮੱਤਾਰੇਲਾ ਪਾਸੋਂ ਵਿਸ਼ੇਸ਼ ਸਨਮਾਨ ਹਾਸਲ ਕਰ ਕੇ ਇਲਾਕੇ ਦੇ ਨਾਲ-ਨਾਲ ਪੰਜਾਬ ਤੇ ਦੇਸ਼ ਦਾ ਨਾਂ ਰੋਸ਼ਨ ਕਰਨ ਤੇ ਕਪੂਰਥਲਾ ਵਿਚ ਚੁਫੇਰੇ ਚਰਚਾ ਹੈ ਤੇ ਜੈਸਮੀਨ ਦੇ ਪਿੰਡ ਸੁੰਨਡ਼ਵਾਲ ਤੇ ਨਾਨਕੇ ਪਿੰਡ ਭਾਣੋਲੰਗਾ (ਕਪੂਰਥਲਾ) ਦੇ ਪਰਿਵਾਰਾਂ ਤੇ ਹੋਰ ਲੋਕਾਂ ਵਿਚ ਖ਼ੁਸ਼ੀ ਦਾ ਮਾਹੌਲ ਹੈ ਤੇ ਮਿਠਾਈਆਂ ਵੰਡੀਆਂ ਜਾ ਰਹੀਆਂ ਹਨ। ਇਸ ਪ੍ਰਾਪਤੀ ਸੁੰਨਡ਼ਵਾਲ ਵਿਖੇ ਜਸਵੰਤ ਸਿੰਘ ਸੁੰਨਡ਼ ਦੇ ਗ੍ਰਹਿ ਵਿਖੇ ਕਰਵਾਏ ਵਿਸ਼ੇਸ਼ ਸਮਾਗਮ ਦੌਰਾਨ ਸਾਬਕਾ ਸਰਪੰਚ ਤਰਲੋਚਨ ਸਿੰਘ ਗੋਸ਼ੀ ਨੇ ਦੱਸਿਆ ਕਿ ਜੈਸਮੀਨ ਕੌਰ ਦੀ ਪ੍ਰਾਪਤੀ ਦੇ ਸਾਨੂੰ ਮਾਣ ਹੈ ਤੇ ਉਸ ਨੂੰ ਇਹ ਸਨਮਾਨ ਸਖ਼ਤ ਮਿਹਨਤ ਸਦਕਾ ਲਗਾਤਾਰ 13 ਸਾਲਾਂ ਤੋਂ ਪਡ਼੍ਹਾਈ, ਮੈਡੀਕਲ ਪ੍ਰੀਖਿਆ ਅਤੇ ਖੇਡਾਂ ਸਮੇਤ ਹੋਰ ਗਤੀਵਿਧੀਆਂ ’ਚ ਅੱਵਲ ਹੋਣ ਕਰਕੇ ਇਹ ਮਾਨ ਸਨਮਾਨ ਮਿਲਿਆ ਹੈ ਤੇ ਜੈਸਮੀਨ ਯੂਰਪੀਅਨ ਯੂਨੀਅਨ ਪਾਰਲੀਮੈਂਟ ਦੀ ਮੈਂਬਰ ਵੀ ਰਹਿ ਚੁੱਕੀ ਹੈ।

ਅਜੀਤ ਡੈਸਕ 01-11-2026
ਕਾਲਾ ਸੰਘਿਆਂ, 31 ਅਕਤੂਬਰ (ਬਲਜੀਤ ਸਿੰਘ ਸੰਘਾ)- ਚਾਹੇ ਦੇਸ਼ ਹੋਵੇ ਜਾਂ ਵਿਦੇਸ਼ ਪੰਜਾਬੀਆਂ ਨੇ ਵੱਖ ਵੱਖ ਖੇਤਰਾਂ ਵਿਚ ਮੱਲਾਂ ਮਾਰ ਕੇ ਆਪਣੀ ਨਿਵੇਕਲੀ ਤੇ ਖ਼ਾਸ ਪਹਿਚਾਣ ਬਣਾ ਕੇ ਦੁਨੀਆਂ ਤੇ ਧਾਕ ਜਮਾਈ ਇਸੇ ਪਿਰਤ ਨੂੰ ਅੱਗੇ ਤੋਰਦਿਆਂ ਪਿਛਲੇ ਦਿਨੀਂ ਕਪੂਰਥਲਾ ਦੇ ਪਿੰਡ ਸੁੰਨਡ਼ਵਾਲ ਦੇ ਗੁਰਦੁਆਰਾ ਸਾਹਿਬ ਦੇ ਸਾਬਕਾ ਪ੍ਰਧਾਨ ਸੰਤੋਖ ਸਿੰਘ ਸੁੰਨਡ਼ ਦੀ ਪੋਤਰੀ ਅਤੇ ਪਿਤਾ ਜਸਵੰਤ ਸਿੰਘ ਸੁੰਨਡ਼ ਤੇ ਮਾਤਾ ਮਨਜੀਤ ਕੌਰ ਸੁੰਨਡ਼ ਦੀ ਧੀ ਜੈਸਮੀਨ ਕੌਰ ਸੁੰਨਡ਼ ਨੇ ਇਟਲੀ ਦੇ ਰਾਸ਼ਟਰਪਤੀ ਸੇਰਜੀਓ ਮੱਤਾਰੇਲਾ ਪਾਸੋਂ ਵਿਸ਼ੇਸ਼ ਸਨਮਾਨ ਹਾਸਲ ਕਰ ਕੇ ਇਲਾਕੇ ਦੇ ਨਾਲ-ਨਾਲ ਪੰਜਾਬ ਤੇ ਦੇਸ਼ ਦਾ ਨਾਂ ਰੋਸ਼ਨ ਕਰਨ ਤੇ ਕਪੂਰਥਲਾ ਵਿਚ ਚੁਫੇਰੇ ਚਰਚਾ ਹੈ ਤੇ ਜੈਸਮੀਨ ਦੇ ਪਿੰਡ ਸੁੰਨਡ਼ਵਾਲ ਤੇ ਨਾਨਕੇ ਪਿੰਡ ਭਾਣੋਲੰਗਾ (ਕਪੂਰਥਲਾ) ਦੇ ਪਰਿਵਾਰਾਂ ਤੇ ਹੋਰ ਲੋਕਾਂ ਵਿਚ ਖ਼ੁਸ਼ੀ ਦਾ ਮਾਹੌਲ ਹੈ ਤੇ ਮਿਠਾਈਆਂ ਵੰਡੀਆਂ ਜਾ ਰਹੀਆਂ ਹਨ। ਇਸ ਪ੍ਰਾਪਤੀ ਸੁੰਨਡ਼ਵਾਲ ਵਿਖੇ ਜਸਵੰਤ ਸਿੰਘ ਸੁੰਨਡ਼ ਦੇ ਗ੍ਰਹਿ ਵਿਖੇ ਕਰਵਾਏ ਵਿਸ਼ੇਸ਼ ਸਮਾਗਮ ਦੌਰਾਨ ਸਾਬਕਾ ਸਰਪੰਚ ਤਰਲੋਚਨ ਸਿੰਘ ਗੋਸ਼ੀ ਨੇ ਦੱਸਿਆ ਕਿ ਜੈਸਮੀਨ ਕੌਰ ਦੀ ਪ੍ਰਾਪਤੀ ਦੇ ਸਾਨੂੰ ਮਾਣ ਹੈ ਤੇ ਉਸ ਨੂੰ ਇਹ ਸਨਮਾਨ ਸਖ਼ਤ ਮਿਹਨਤ ਸਦਕਾ ਲਗਾਤਾਰ 13 ਸਾਲਾਂ ਤੋਂ ਪਡ਼੍ਹਾਈ, ਮੈਡੀਕਲ ਪ੍ਰੀਖਿਆ ਅਤੇ ਖੇਡਾਂ ਸਮੇਤ ਹੋਰ ਗਤੀਵਿਧੀਆਂ ’ਚ ਅੱਵਲ ਹੋਣ ਕਰਕੇ ਇਹ ਮਾਨ ਸਨਮਾਨ ਮਿਲਿਆ ਹੈ ਤੇ ਜੈਸਮੀਨ ਯੂਰਪੀਅਨ ਯੂਨੀਅਨ ਪਾਰਲੀਮੈਂਟ ਦੀ ਮੈਂਬਰ ਵੀ ਰਹਿ ਚੁੱਕੀ ਹੈ। ਇਸ ਤੋਂ ਪਹਿਲਾਂ ਉਸ ਦੀ ਵੱਡੀ ਭੈਣ ਗੁਰਜੀਤ ਕੌਰ ਸੁੰਨਡ਼ ਵੀ ਪਡ਼੍ਹਾਈ ”ਚ ਅੱਵਲ ਰਹਿਣ ਤੇ ਇਟਲੀ ਦੇ ਰਾਸ਼ਟਰਪਤੀ ਪਾਸੋਂ ਸਨਮਾਨਿਤ ਹੋ ਚੁੱਕੀ ਹੈ। ਇਸ ਮੌਕੇ ਜੈਸਮੀਨ ਦੇ ਮਾਮਾ ਮਨਜੀਤ ਸਿੰਘ ਚਾਹਲ, ਯੂਥ ਆਗੂ ਮਨਦੀਪ ਸਿੰਘ ਸੁੰਨਡ਼, ਕਿਸਾਨ ਆਗੂ ਬਿੰਦੂ ਸੁੰਨਡ਼, ਸਰਪੰਚ ਜਸਵੰਤ ਸਿੰਘ ਜੱਸਾ ਚਾਹਲ, ਸੋਨੀ ਗਿੱਲ, ਰਘਵੀਰ ਸਿੰਘ ਚਾਹਲ, ਸਰਬਜੀਤ ਸਿੰਘ ਰੰਧਾਵਾ, ਮਨਜੀਤ ਸਿੰਘ ਭਾਣੋਲੰਗਾ , ਲਖਵੀਰ ਸਿੰਘ ਲੱਖੀ ਗਿੱਲ, ਜਸਵੰਤ ਸਿੰਘ ਗਿੱਲ, ਦੇਬੀ ਸੁੰਨਡ਼ (ਪ੍ਰਧਾਨ ਸਪੋਰਟਸ ਕਲੱਬ), ਮੰਗੀ ਭਾਣੋਲੱਗਾ, ਜਗਤਾਰ ਸਿੰਘ ਬਾਬਾ ਭਾਣੋਲੰਗਾ, ਕਮਲਜੀਤ ਕੌਰ (ਸਾਬਕਾ ਪੰਚ) ਅਤੇ ਹੋਰ ਬੀਬੀਆਂ ਨੇ ਪਰਿਵਾਰ ਨੂੰ ਵਧਾਈ ਦਿੱਤੀ ਅਤੇ ਧੀਆਂ ਨੂੰ ਅੱਗੇ ਵਧਣ ਦੇ ਮੌਕੇ ਦੇਣ ਦੀ ਅਪੀਲ ਕੀਤੀ।
ਪਿਛਲੀ ਖ਼ਬਰ ਫਗਵਾਡ਼ਾ ’ਚ ਚੋਰਾਂ ਦਾ ਰਾਜ ! ਬੱਸ ਸਟੈਂਡ ’ਤੇ 150 ਲੀਟਰ ਡੀਜ਼ਲ ਤੇ ਮੈਡੀਕਲ ਹਾਲ ਦੀਆਂ ਤਾਂਬੇ ਦੀਆਂ ਪਾਈਪਾਂ ਚੋਰੀ ਅਗਲੀ ਖ਼ਬਰ ਵਿਦਿਆਰਥੀ ਨਵੀਂ ਸੋਚ ਅਪਣਾਉਣ ਤੇ ਜੀਵਨ ਵਿਚ ਮਿਹਨਤ ਤੇ ਲਗਨ ਨਾਲ ਅੱਗੇ ਵਧਣ-ਗਨੀਵ ਕੌਰ ਮਜੀਠੀਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।