ਭੁਲੱਥ ਹਲਕੇ ਦੀ ਬਿਹਤਰੀ ਲਈ ਮੁਹਤਬਰਾਂ ਦੀ ਅਹਿਮ ਮੀਟਿੰਗ ਭਲਕੇ
ਨਡਾਲਾ, 9 ਨਵੰਬਰ (ਰਘਬਿੰਦਰ ਸਿੰਘ)-ਕਸਬਾ ਨਡਾਲਾ ਵਿਖੇ 11 ਨਵੰਬਰ ਨੂੰ ਇਲਾਕੇ ਦੇ ਮੋਹਤਬਰਾਂ ਦੀ ਅਹਿਮ ਮੀਟਿੰਗ ਕੀਤੀ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਖੇਡ ਪ੍ਰਮੋਟਰ ਦਲਜੀਤ ਸਿੰਘ ਨਡਾਲਾ ਨੇ ਦੱਸਿਆ ਕਿ ਮੀਟਿੰਗ ਦਾ ਮੁੱਖ ਮਕਸਦ ਲੰਮੇ ਸਮੇਂ ਤੋਂ ਭੁਲੱਥ ਹਲਕੇ ਦੇ ਲਟਕਦੇ ਆ ਰਹੇ ਵੱਖ-ਵੱਖ ਮੁੱਦਿਆਂ ’ਤੇ ਵਿਚਾਰ-ਵਟਾਂਦਰਾ ਕਰਨਾ ਤੇ ਹਲਕੇ ਦੀ ਬਿਹਤਰੀ ਲਈ ਸਾਂਝੀ ਰਣਨੀਤੀ ਉਲੀਕਣਾ ਹੈ।
ਅਜੀਤ ਡੈਸਕ
10-11-2026