ਨਗਰ ਕੀਰਤਨ ਮੌਕੇ ਪਾਵਨ ਨਗਰੀ ’ ਚ ਸੰਗਤਾਂ ਨੇ ਲਾਏ ਵੱਖ - ਵੱਖ ਥਾਵਾਂ ’ ਤੇ ਲੰਗਰ ਨਗਰ ਕੀਰਤਨ ਵਾਲੀਆਂ ਸੰਗਤਾਂ ਦਾ ਕੀਤਾ ਨਿੱਘਾ ਸਵਾਗਤ
ਸੁਲਤਾਨਪੁਰ ਲੋਧੀ, 15 ਨਵੰਬਰ (ਨਰੇਸ਼ ਹੈਪੀ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਟੇਟ ਗੁਰਦੁਆਰਾ ਕਪੂਰਥਲਾ ਤੋਂ ਸਜਾਏ ਗਏ ਵਿਸ਼ਾਲ ਪੈਦਲ ਨਗਰ ਕੀਰਤਨ ਦੌਰਾਨ ਸੰਗਤਾਂ ਦਾ ਪਾਵਨ ਨਗਰੀ ਪੁੱਜਣ ’ਤੇ ਵੱਖ-ਵੱਖ ਸੰਸਥਾਵਾਂ, ਦੁਕਾਨਦਾਰਾਂ, ਧਾਰਮਿਕ ਜਥੇਬੰਦੀਆਂ ਵਲੋਂ ਵੱਖ ਵੱਖ ਤਰ੍ਹਾਂ ਦੇ ਵਿਸ਼ਾਲ ਲੰਗਰ ਲਗਾਏ ਗਏ। ਇਸ ਮੌਕੇ ਧੀਰ ਸੀਮਿੰਟ ਸਟੋਰ ਸਾਹਮਣੇ ਮੁੱਖ ਦਾਣਾ ਮੰਡੀ ਵਲੋਂ ਜ਼ੈਲਦਾਰ ਮਾਨਵ ਧੀਰ ਤੇ ਮ੍ਰਿਦੁਲ ਧੀਰ ਦੀ ਅਗਵਾਈ ਹੇਠ ਵਿਸ਼ਾਲ ਲੰਗਰ ਲਗਾਇਆ ਗਿਆ।
ਸੁਲਤਾਨਪੁਰ ਲੋਧੀ, 15 ਨਵੰਬਰ (ਨਰੇਸ਼ ਹੈਪੀ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਟੇਟ ਗੁਰਦੁਆਰਾ ਕਪੂਰਥਲਾ ਤੋਂ ਸਜਾਏ ਗਏ ਵਿਸ਼ਾਲ ਪੈਦਲ ਨਗਰ ਕੀਰਤਨ ਦੌਰਾਨ ਸੰਗਤਾਂ ਦਾ ਪਾਵਨ ਨਗਰੀ ਪੁੱਜਣ ’ਤੇ ਵੱਖ-ਵੱਖ ਸੰਸਥਾਵਾਂ, ਦੁਕਾਨਦਾਰਾਂ, ਧਾਰਮਿਕ ਜਥੇਬੰਦੀਆਂ ਵਲੋਂ ਵੱਖ ਵੱਖ ਤਰ੍ਹਾਂ ਦੇ ਵਿਸ਼ਾਲ ਲੰਗਰ ਲਗਾਏ ਗਏ। ਇਸ ਮੌਕੇ ਧੀਰ ਸੀਮਿੰਟ ਸਟੋਰ ਸਾਹਮਣੇ ਮੁੱਖ ਦਾਣਾ ਮੰਡੀ ਵਲੋਂ ਜ਼ੈਲਦਾਰ ਮਾਨਵ ਧੀਰ ਤੇ ਮ੍ਰਿਦੁਲ ਧੀਰ ਦੀ ਅਗਵਾਈ ਹੇਠ ਵਿਸ਼ਾਲ ਲੰਗਰ ਲਗਾਇਆ ਗਿਆ। ਇਸ ਮੌਕੇ ਪੁੱਜੇ ਵਿਸ਼ੇਸ਼ ਰੂਪ ਵਿਚ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਪੁੱਜੇ। ਇਸ ਮੌਕੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਦੀਪਕ ਧੀਰ ਰਾਜੂ, ਜ਼ੈਲਦਾਰ ਮਾਨਵ ਧੀਰ ਕਲੋਨਾਈਜ਼ਰ, ਨਗਰ ਕੌਂਸਲ ਦੇ ਸਾਬਕਾ ਮੀਤ ਪ੍ਰਧਾਨ ਨਵਨੀਤ ਸਿੰਘ ਚੀਮਾ, ਸਾਬਕਾ ਪ੍ਰਧਾਨ ਅਸ਼ੋਕ ਕੁਮਾਰ ਮੋਗਲਾ, ਸੰਤਪ੍ਰੀਤ ਸਿੰਘ ਸਾਬਕਾ ਐਮ.ਸੀ., ਵਾਹਿਗੁਰੂ ਅਕੈਡਮੀ ਦੇ ਐਮ ਡੀ ਗਗਨਦੀਪ ਸਿੰਘ ਤੇ ਨਵਪ੍ਰੀਤ ਸਿੰਘ, ਸਾਬਕਾ ਸੰਮਤੀ ਮੈਂਬਰ ਬਲਦੇਵ ਸਿੰਘ ਰੰਗੀਲਪੁਰ, ਯੁਵਰਾਜ ਧੀਰ, ਪ੍ਰਤੀਕ ਧੀਰ, ਦੀਆ ਧੀਰ, ਸੇਜਲ ਧੀਰ, ਸੰਨੀ ਜੈਲਦਾਰ, ਠੇਕੇਦਾਰ ਹਰਨੇਕ ਸਿੰਘ ਵਿਰਦੀ, ਅਰਵਿੰਦ ਧੀਰ, ਪਵਨ ਸੂਦ, ਨਿਤਿਨ ਅਰੋਡ਼ਾ, ਮਹਿਕ ਬਹਾਦਰ, ਸੀਤਾ ਦੇਵੀ, ਕਲਪਨਾ, ਪਵਿੱਤਰਾ, ਰਿੰਕੀ ਸ਼ਰਮਾ, ਕਰਨ ਧੀਰ, ਰਿਹਾਨ ਧੀਰ, ਸਾਬਕਾ ਪ੍ਰਧਾਨ ਦਿਨੇਸ਼ ਧੀਰ, ਦੀਪੂ, ਸੁਰਿੰਦਰ ਬਵੇਜਾ, ਦੀਪਕ ਬਵੇਜਾ, ਰਵਿੰਦਰ ਸਿੰਘ ਰਵੀ, ਸੰਜੀਵ ਮਰਵਾਹਾ ਸਾਬਕਾ ਕੌਂਸਲਰ, ਜਗਜੀਤ ਸਿੰਘ ਚੰਦੀ, ਬਲਦੇਵ ਸਿੰਘ ਟੀਟਾ, ਅਮਿਤੋਜ ਸਿੰਘ ਅਕਾਲ ਐਜੂਕੇਸ਼ਨਲ, ਗੁਰਸ਼ਰਨ ਸਿੰਘ ਵਿੱਕੀ, ਐਡਵੋਕੇਟ ਨਵਜੋਤ ਸਿੰਘ, ਕੇਵਲ ਕ੍ਰਿਸ਼ਨ ਵਧਵਾ, ਗੁਲਸ਼ਨ ਧੀਰ, ਰਾਜੂ ਉੱਪਲ, ਤਜਿੰਦਰ ਸਿੰਘ, ਕਰਨ ਚੌਹਾਨ, ਕੇਵਲ ਸਿੰਘ ਲੋਧੀਵਾਲ, ਆਦਿ ਹਾਜ਼ਰ ਸਨ। ਬੀ.ਐਨ.ਜੇ. ਇੰਡਸਟਰੀ ਪ੍ਰਸਿੱਧ ਟਰਾਲੀ ਨਿਰਮਾਤਾ ਤੇ ਥਰੀ ਜੀ ਐਚ ਪਾਲਮ ਵਲੋਂ ਐਮ ਡੀ ਗੁਰਦੇਵ ਸਿੰਘ ਵਿਰਦੀ ਤੇ ਐਡਵੋਕੇਟ ਗੁਰਮੀਤ ਸਿੰਘ ਵਿਰਦੀ ਵਲੋਂ ਡਿੱਗੇ ਪੁਲ ’ਤੇ ਪੈਦਲ ਨਗਰ ਕੀਰਤਨ ਮੌਕੇ ਸਮੂਹ ਸੰਗਤਾਂ ਲਈ ਕੁਲਚੇ ਛੋਲੇ, ਪਾਣੀ ਤੇ ਚਾਹ ਦਾ ਵਿਸ਼ਾਲ ਲੰਗਰ ਲਗਾਇਆ ਗਿਆ। ਇਸ ਦੌਰਾਨ ਸੇਵਾ ਕਰਨ ਮੌਕੇ ਐਡਵੋਕੇਟ ਗੁਰਮੀਤ ਸਿੰਘ ਵਿਰਦੀ, ਗੁਰਸ਼ਰਨ ਸਿੰਘ ਕੈਨੇਡਾ, ਮਹਿਤਾਬ ਸਿੰਘ ਵਿਰਦੀ, ਸਿਮਰਜੀਤ ਸਿੰਘ ਕਲਸੀ, ਗੁਰਦੇਵ ਸਿੰਘ ਵਿਰਦੀ, ਹਰਜੀਤ ਸਿੰਘ ਵਿਰਦੀ, ਬਹਾਦਰ ਸਿੰਘ ਕਲਸੀ, ਸਤਨਾਮ ਸਿੰਘ ਝੀਤਾ, ਗੁਰਨੀਤ ਵਿਰਦੀ, ਵਿਕਰਮ ਸਿੰਘ ਚੰਦੀ, ਹਰਵਿੰਦਰ ਕੌਰ ਕਲਸੀ, ਗੁਰਜੀਤ ਕੌਰ ਝੀਤਾ, ਪ੍ਰਭਲੀਨ ਕੌਰ, ਨੈਵੀ, ਜੈਜਲੀਨ ਵਿਰਦੀ, ਸੁੱਖ ਸਹਿਜ ਕੌਰ ਵੀ ਹਾਜ਼ਰ ਸਨ। ਸਥਾਨਕ ਤਲਵੰਡੀ ਚੌਕ ਵਿਖੇ ਮਾਰਕੀਟ ਵੱਲੋਂ ਨਗਰ ਕੀਰਤਨ ਦੇ ਸਵਾਗਤ ਵਿਚ ਚਾਹ- ਪਕੌਡ਼ੇ ਤੇ ਪਾਣੀ ਦੇ ਸਾਰਾ ਦਿਨ ਅਤੁੱਟ ਲੰਗਰ ਵਰਤਾਏ ਗਏ। ਇਸ ਮੌਕੇ ਸੇਵਾ ਕਰਨ ਵਾਲਿਆਂ ’ਚ ਤਰਸੇਮ ਸਿੰਘ, ਗੁਰਦੇਵ ਸਿੰਘ ਜੀ ਐਨ, ਨਿਰੰਕਾਰ ਸਿੰਘ ਮਾਣਾ, ਮਾਸਟਰ ਬਲਜਿੰਦਰ ਸਿੰਘ ਡੌਲਾ, ਸੁਖਵਿੰਦਰ ਸਿੰਘ ਡੋਲਾ, ਜਥੇਦਾਰ ਅਵਤਾਰ ਸਿੰਘ ਫ਼ੌਜੀ, ਮਹਾਂਵੀਰ ਸਿੰਘ, ਲਾਡੀ ਖਿੰਡਾ, ਗੁਰਦੇਵ ਸਿੰਘ ਮੋਮੀ, ਮਨਜੀਤ ਸਿੰਘ, ਬਲਦੇਵ ਸਿੰਘ ਖ਼ਾਲਸਾ, ਗੁਰਵਿੰਦਰ ਸਿੰਘ, ਬਖ਼ਸ਼ੀਸ਼ ਸਿੰਘ, ਖ਼ਾਨ ਰਜਾਈਆਂ ਵਾਲਾ, ਬਾਬਾ ਪ੍ਰਦੀਪ ਚਾਹ ਵਾਲਾ, ਕਮਲ ਕਾਂਤ ਨੇ ਸੇਵਾ ਕੀਤੀ।