JALANDHAR WEATHER

ਦੇਸ਼ ਦੀ ਤਰੱਕੀ ਲਈ ਮਜ਼ਬੂਤ ਸਰਕਾਰ ਜ਼ਰੂਰੀ-ਅਰਵਿੰਦ ਖੰਨਾ

ਤਪਾ ਮੰਡੀ,20 ਮਈ (ਪ੍ਰਵੀਨ ਗਰਗ)-ਲੋਕ ਸਭਾ ਚੋਣਾਂ ਨੂੰ ਮੁੱਖ ਰੱਖਦੇ ਹੋਏ ਸੰਗਰੂਰ ਤੋਂ ਭਾਜਪਾ ਦੇ ਉਮੀਦਵਾਰ ਅਰਵਿੰਦ ਖੰਨਾ ਦੇ ਹੱਕ 'ਚ ਅੱਜ ਵਿਸ਼ਾਲ ਰੋਡ ਸ਼ੋਅ ਕੱਢਿਆ ਗਿਆ, ਜੋ ਇਲਾਕੇ ਦੀ ਬਾਹਰਲੀ ਅਨਾਜ ਮੰਡੀ ਤੋਂ ਸ਼ੁਰੂ ਹੋਇਆ। ਇਸ ਰੋਡ ਸ਼ੋਅ ਦੌਰਾਨ ਵਡੀ ਗਿਣਤੀ 'ਚ ਭਾਜਪਾ ਆਗੂਆਂ ਅਤੇ ਵਰਕਰਾਂ ਨੇ ਸਮੂਲੀਅਤ ਕੀਤੀ ਅਤੇ ਭਾਜਪਾ ਉਮੀਦਵਾਰ ਖੰਨਾ ਦੇ ਹੱਕ 'ਚ ਨਾਅਰੇ ਲਗਾਉਂਦੇ ਹੋਏ ਫੁੱਲਾਂ ਦੀ ਵਰਖਾ ਕੀਤੀ।ਬਾਹਰਲੀ ਅਨਾਜ ਮੰਡੀ ਤੋਂ ਰੋਡ ਸ਼ੋਅ ਸ਼ੁਰੂ ਕਰਨ ਤੋਂ ਪਹਿਲਾਂ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਭਾਜਪਾ ਉਮੀਦਵਾਰ ਅਰਵਿੰਦ ਖੰਨਾ ਨੇ ਕਿਹਾ ਕਿ ਦੇਸ਼ ਦੀ ਤਰੱਕੀ ਲਈ ਮਜ਼ਬੂਤ ਸਰਕਾਰ ਦਾ ਗਠਨ ਬਹੁਤ ਜ਼ਰੂਰੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ