ਅਮੇਠੀ ਤੋਂ ਸਮ੍ਰਿਤੀ ਇਰਾਨੀ ਨੂੰ ਹਰਾਵਾਂਗਾ ਮੈਂ - ਕੇ.ਐਲ. ਸ਼ਰਮਾ
ਅਮੇਠੀ (ਯੂ.ਪੀ.), 5 ਮਈ - ਉੱਤਰ ਪ੍ਰਦੇਸ਼ ਦੇ ਅਮੇਠੀ ਤੋਂ ਆਪਣੀ ਉਮੀਦਵਾਰੀ ਨੂੰ ਲੈ ਕੇ ਕਾਂਗਰਸ ਨੇਤਾ ਕੇ.ਐਲ. ਸ਼ਰਮਾ ਦਾ ਕਹਿਣਾ ਹੈ, "ਇਹ ਪਾਰਟੀ ਲੀਡਰਸ਼ਿਪ ਦਾ ਫ਼ੈਸਲਾ ਸੀ ਕਿਉਂਕਿ ਪਹਿਲਾਂ ਇਹ ਤੈਅ ਨਹੀਂ ਸੀ ਕਿ ਇਥੋਂ ਕੌਣ ਚੋਣ ਲੜੇਗਾ... ਗੱਲ ਇਹ ਹੈ ਕਿ ਹੁਣ ਮੈਂ ਸਮ੍ਰਿਤੀ ਇਰਾਨੀ ਨੂੰ ਹਰਾਵਾਂਗਾ। ਇਹ ਇੱਕ ਵੱਡਾ ਬਿਆਨ ਹੈ ਜੋ ਮੈਂ ਅੱਜ ਦੇ ਰਿਹਾ ਹਾਂ ... ਮੈਂ ਗਾਂਧੀ ਪਰਿਵਾਰ ਦੀ ਕੋਈ ਨੌਕਰੀ ਨਹੀਂ ਕਰ ਰਿਹਾ। ਮੈਂ 1983 ਤੋਂ ਯੂਥ ਕਾਂਗਰਸ ਦੇ ਮਾਧਿਅਮ ਰਾਹੀਂ ਇਥੇ ਆਇਆ ਹਾਂ। ਮੈਂ ਇਕ ਸ਼ੁਧ ਸਿਆਸਤਦਾਨ ਹਾਂ..."।