JALANDHAR WEATHER

ਭਾਜਪਾ ਉਮੀਦਵਾਰ ਦਿਨੇਸ਼ ਬੱਬੂ ਦਾ ਪਿੰਡ ਘੋਹ ਵਿਖੇ ਸੰਯੁਕਤ ਕਿਸਾਨ ਮੋਰਚੇ ਵਲੋਂ ਘਿਰਾਓ

ਪਠਾਨਕੋਟ, 5 ਮਈ ( ਸੰਧੂ )-ਅੱਜ ਜ਼ਿਲ੍ਹਾ ਪਠਾਨਕੋਟ ਦੇ ਪਿੰਡ ਘੋਹ  ਵਿਖੇ ਸੰਯੁਕਤ ਕਿਸਾਨ ਮੋਰਚੇ ਵਲੋਂ ਘਿਰਾਓ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ। ਭਾਜਪਾ ਉਮੀਦਵਾਰ ਦੇ ਪਿੰਡ ਘੋਹ ਆਉਣ ਦੀ ਖ਼ਬਰ ਸੁਣਕੇ ਵੱਡੀ ਗਿਣਤੀ ਵਿਚ ਕਿਸਾਨ ਅਤੇ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਉਥੇ  ਪਹੁੰਚ ਗਏ ਤੇ  ਪਿੰਡ ਦੇ ਚੌਕ ਵਿਚ ਇੱਕਠੇ ਹੋ ਗਏ। ਕਿਸਾਨ ਭਾਜਪਾ ਉਮੀਦਵਾਰ ਨੂੰ ਘੇਰਕੇ ਸਵਾਲ ਪੁੱਛਣਾ ਚਾਹੁੰਦੇ ਸਨ । ਪਰ ਭਾਜਪਾ ਨੇ ਜਲਸੇ ਦਾ ਸਥਾਨ ਬਦਲ ਲਿਆ। ਹੁਣ ਕਿਸਾਨ ਰਸਤੇ ਵਿਚ ਡਟ ਗਏ ਹਨ। ਕਿਸਾਨ ਆਗੂਆਂ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਅਸੀਂ ਕਿਸਾਨ ਮੰਗਾ ਦੇ ਸੰਬੰਧ ਵਿਚ ਸੁਆਲ ਪੁੱਛਣਾ ਚਾਹੁੰਦੇ ਸੀ।ਦਿੱਲੀ ਮੋਰਚੇ ਤੋਂ ਬਾਅਦ  ਹੋਏ ਸਮਝੌਤੇ ਤੋਂ ਸਰਕਾਰ ਮੁਕਰ ਗਈ ਹੈ। ਉਸ ਸਮਝੌਤੇ ਨੂੰ ਲਾਗੂ ਨਹੀਂ ਕਰ ਰਹੀ। ਉਨ੍ਹਾਂ ਕਿਹਾ ਕਿ ਅਸੀਂ ਮੰਗ ਕਰਦੇ ਹਾਂ ਕਿ ਐਮ.ਐਸ.ਪੀ ਨੂੰ ਕਨੂੰਨੀ ਦਰਜ਼ਾ ਦੇ ਕੇ ਲਾਗੂ ਕੀਤਾ ਜਾਵੇ,  ਮਜਦੂਰਾਂ ਤੇ ਕਿਸਾਨਾਂ ਦੇ ਕਰਜੇ ਰੱਦ ਕੀਤੇ ਜਾਣ, ਬਿਜਲੀ ਬਿਲ 2022 ਰੱਦ ਕੀਤਾ ਜਾਵੇ, ਲਖਿਮਪਰ ਖੀਰੀ ਵਿਚ ਕਿਸਾਨਾਂ ਤੇ ਪਤਰਕਾਰ ਦੇ ਕਾਤਲਾਂ ਨੂੰ ਸਜ਼ਾਵਾਂ ਦਿੱਤੀਆਂ ਜਾਣ, ਕਿਸਾਨ ਮੋਰਚੇ ਦੇ ਸ਼ਹੀਦ ਸੁਭਕਰਨ ਦੇ ਕਾਤਲਾਂ ਨੂੰ ਸਜ਼ਾਵਾਂ ਦਿੱਤੀਆਂ ਜਾਣ । ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਕਿਸਾਨਾਂ ਨੂੰ ਇਨਸਾਫ਼ ਨਾ ਦਿੱਤਾ ਗਿਆ ਤਾਂ ਭਾਜਪਾ ਉਮੀਦਵਾਰ ਨੂੰ ਪਿੰਡਾਂ ਵਿਚ ਵੜਨ ਨਹੀਂ ਦਿੱਤਾ ਜਾਵੇਗਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ