ਭਾਰਤੀ ਜਨਤਾ
ਪਾਰਟੀ ਇਨਵੈਸਟਰ ਸੈੱਲ ਇਟਲੀ ਦੀ
ਪੰਜਾਬ ਚੋਣਾਂ ਬਾਰੇ ਮੀਟਿੰਗ

ਭਾਜਪਾ ਇਨਵੈਸਟਰ ਸੈੱਲ ਦੀ ਮੀਟਿੰਗ 'ਚ ਸ਼ਾਮਿਲ ਅਹੁਦੇਦਾਰ।
ਮਿਲਾਨ (ਇਟਲੀ). ਇੰਦਰਜੀਤ ਸਿੰਘ ਲੁਗਾਣਾ
31 ਦਸੰਬਰ ૿ ਭਾਰਤੀ ਜਨਤਾ ਪਾਰਟੀ ਇਨਵੈਸਟਰ ਸੈੱਲ ਇਟਲੀ ਦੀ ਇਕ ਵਿਸੇਸ਼
ਮੀਟਿੰਗ ਪਿਛਲੇ ਦਿਨੀ ਇਟਲੀ ਦੇ ਕਸਬਾ ਮੌਨਤੇਫੋਰਤੇ ਵਿਖੇ ਹੋਈ। ਇਸ
ਮੀਟਿੰਗ ਵਿਚ ਇਟਲੀ ਵਿਚ ਪਾਰਟੀ ਦੇ ਹੋਰ ਵਿਸਥਾਰ ਬਾਰੇ ਵਿਚਾਰ-ਵਟਾਂਦਰਾ
ਕੀਤਾ ਗਿਆ। ਮੀਟਿੰਗ ਦੌਰਾਨ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੌਰਾਨ
ਭਾਜਪਾ ਦੇ ਉਮੀਦਵਾਰਾਂ ਦੀ ਹਮਾਇਤ ਹਿੱਤ ਚੋਣ ਪ੍ਰਚਾਰ ਵਿਚ ਹਿੱਸਾ ਲੈਣ ਲਈ
ਇਟਲੀ ਤੋਂ ਭਾਜਪਾ ਦਾ ਵਫਦ ਭੇਜਣ ਸਬੰਧੀ ਵੀ ਪ੍ਰੋਗਰਾਮ ਉਲੀਕਿਆ ਗਿਆ।
ਆਗੂਆਂ ਨੇ ਦੱਸਿਆ ਕਿ ਭਾਜਪਾ ਵਲੋਂ ਸਨਾਤਨ ਧਰਮ ਮੰਦਿਰ ਆਰਜੀਨਿਆਨੋ ਵਿਖੇ
7 ਜਨਵਰੀ ਨੂੰ ਇਕ ਜਗਰਾਤਾ ਵੀ ਕਰਵਾਇਆ ਜਾਵੇਗਾ। ਇਸ ਮੀਟਿੰਗ ਨੂੰ ਭਾਜਪਾ
ਇਟਲੀ ਦੇ ਪ੍ਰਧਾਨ ਸ੍ਰੀ ਪ੍ਰਵੇਸ਼ ਕੁਮਾਰ ਸ਼ੁਕਲਾ ਅਤੇ ਚੇਅਰਮੈਨ ਸ੍ਰੀ ਸਤੀਸ਼
ਕੁਮਾਰ ਜੋਸ਼ੀ ਵਲੋਂ ਸੰਬੋਧਿਤ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਭਾਰਤੀ
ਜਨਤਾ ਪਾਰਟੀ ਇਟਲੀ ਦੇ ਸੀਨੀਅਰ ਮੀਤ ਪ੍ਰਧਾਨ ਸ੍ਰੀ ਰਾਜ ਕੁਮਾਰ ਰਾਜੂ,
ਸ੍ਰੀ ਰਾਮ ਲਾਲ ਕੁੰਡਲਸ ਮੀਤ ਪ੍ਰਧਾਨ, ਸ੍ਰੀ ਅਨਿਲ ਕੁਮਾਰ ਜਨਰਲ ਸਕੱਤਰ,
ਸ੍ਰੀ ਜਗਤਾਰ ਸਿੰਘ ਪਾਸਲਾ ਮੁੱਖ ਬੁਲਾਰਾ, ਸ: ਪਰਮਦੀਪ ਸਿੰਘ ਹਿਮਾਚਲ
ਸਕੱਤਰ ਸ੍ਰੀ ਜਤਿੰਦਰਪਾਲ, ਸ੍ਰੀ ਸੰਜੀਵ ਕੁਮਾਰ ਸ੍ਰੀ ਸਤੀਸ਼ ਕੁਮਾਰ ਵਾਲੀਆ
ਹਾਜ਼ਰ ਸਨ।
|

ਸਾਲ 2012 ਦੀ ਆਮਦ ਮੌਕੇ ਆਸਟ੍ਰੇਲੀਆ ਦਾ ਸ਼ਹਿਰ ਸਿਡਨੀ ਰੰਗੀਨ
ਰੌਸ਼ਨੀਆਂ ਨਾਲ ਸ਼ਿੰਗਾਰਿਆ ਗਿਆ। ਇਸ ਮੌਕੇ ਕੀਤੀ ਆਤਿਸ਼ਬਾਜ਼ੀ ਇਸ
ਖੂਬਸੂਰਤੀ ਨੂੰ ਹੋਰ ਚਾਰ-ਚੰਨ ਲਗਾ ਰਹੀ ਹੈ। |
ਇੰਡੀਅਨ
ਓਵਰਸੀਜ਼ ਕਾਂਗਰਸ ਯੂ. ਕੇ. ਦੀ ਨਵੀਂ ਸ਼ਾਖਾ ਲੂਟਨ ਦੀ ਸਥਾਪਨਾ

ਇੰਡੀਅਨ ਓਵਰਸੀਜ਼ ਕਾਂਗਰਸ ਲੂਟਨ ਸ਼ਾਖਾ ਦੇ ਅਹੁਦੇਦਾਰਾਂ ਨਾਲ ਦਲਜੀਤ ਸਿੰਘ
ਸਹੋਤਾ,
ਗੁਰਬੀਰ ਅਟਕੜ, ਮਹਿੰਦਰ ਸਿੰਘ ਕੰਗ, ਜਸਵਿੰਦਰ ਸਿੰਘ ਗਿੱਲ, ਤੇਜਾ ਸਿੰਘ
ਔਲਖ ਅਤੇ ਹੋਰ।
ਤਸਵੀਰ : ਮਨਪ੍ਰੀਤ ਸਿੰਘ ਬੱਧਨੀ ਕਲਾਂ
ਲੰਡਨ. ਮਨਪ੍ਰੀਤ ਸਿੰਘ ਬੱਧਨੀ ਕਲਾਂ
31 ਦਸੰਬਰ ૿ ਇੰਡੀਅਨ ਓਵਰਸੀਜ਼ ਕਾਂਗਰਸ ਯੂ. ਕੇ. ਵੱਲੋਂ ਆਪਣਾ ਦਾਇਰਾ
ਵੱਡਾ ਕਰਦਿਆਂ ਲੂਟਨ ਸ਼ਹਿਰ ਵਿਖੇ ਨਵੀਂ ਬਰਾਂਚ ਦੀ ਸਥਾਪਨਾ ਕੀਤੀ ਗਈ ਹੈ,
ਜਿਸ ਵਿਚ ਯੂ. ਕੇ. ਦੇ ਪ੍ਰਧਾਨ ਦਲਜੀਤ ਸਿੰਘ ਸਹੋਤਾ, ਗੁਰਬੀਰ ਸਿੰਘ
ਅਟਕੜ, ਮਹਿੰਦਰ ਸਿੰਘ ਕੰਗ, ਜਸਵਿੰਦਰ ਸਿੰਘ ਗਿੱਲ, ਤੇਜਾ ਸਿੰਘ ਔਲਖ,
ਸਟੀਵ ਲਿੱਧੜ, ਰਾਜਿੰਦਰ ਔਲਖ, ਸੇਵਾ ਸਿੰਘ ਤੇ ਜਸਵੰਤ ਸਿੰਘ ਭੰਡਾਲ ਆਦਿ
ਨੇ ਹਿੱਸਾ ਲਿਆ। ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਯੂ. ਕੇ. ਦੇ ਪ੍ਰਧਾਨ
ਦਲਜੀਤ ਸਿੰਘ ਸਹੋਤਾ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਯੂ. ਕੇ. ਵਿਚ ਵੱਡੀ
ਗਿਣਤੀ ਵਿਚ ਸਮਰਥਕ ਹਨ ਅਤੇ ਸਰਗਰਮੀਆਂ ਨੂੰ ਹੋਰ ਵਧਾਉਣ ਲਈ ਨਵੀਆਂ
ਬਰਾਂਚਾਂ ਦੀ ਵੀ ਲੋੜ ਹੈ। ਲੂਟਨ ਬਰਾਂਚ ਦੇ ਸ: ਜਸਵਿੰਦਰ ਸਿੰਘ ਗਿੱਲ ਨੂੰ
ਚੇਅਰਮੈਨ, ਤੇਜਾ ਸਿੰਘ ਔਲਖ ਨੂੰ ਪ੍ਰਧਾਨ, ਰਾਜਿੰਦਰ ਸਿੰਘ ਔਲਖ ਅਤੇ ਸਟੀਵ
ਲਿੱਧੜ ਨੂੰ ਉੱਪ ਪ੍ਰਧਾਨ ਥਾਪਿਆ ਗਿਆ ਹੈ।
ਗੁ: ਬਲੈਕਬਰਨ
ਵਿਖੇ ਭਾਈ ਪਾਉਂਟਾ ਸਾਹਿਬ ਵਾਲਿਆਂ
ਦੇ ਜਥੇ ਨੇ ਕੀਰਤਨ ਦੀਵਾਨ ਸਜਾਏ

ਗੁਰਦੁਆਰਾ ਸ੍ਰੀ ਗੁਰੂ ਨਾਨਕ ਸਤਿਸੰਗ ਸਭਾ ਬਲੈਕਬਰਨ ਵਿਖੇ ਸਜਾਏ ਦੀਵਾਨ
ਵਿਚ ਭਾਈ ਜਸਬੀਰ ਸਿੰਘ ਪਾਉਂਟਾ ਸਾਹਿਬ ਵਾਲਿਆਂ ਨੂੰ ਸਨਮਾਨਿਤ ਕਰਦੇ ਹੋਏ
ਗੁਰੂਘਰ ਦੀ ਕਮੇਟੀ ਦੇ ਪ੍ਰਧਾਨ। ਤਸਵੀਰ : ਸਰਤਾਜ ਸਿੰਘ ਧੌਲ
ਮੈਲਬੌਰਨ. ਸਰਤਾਜ ਸਿੰਘ ਧੌਲ
31 ਦਸੰਬਰ ૿ ਗੁਰਦੁਆਰਾ ਸ੍ਰੀ ਗੁਰੂ ਨਾਨਕ ਸਤਿਸੰਗ ਸਭਾ ਬਲੈਕਬਰਨ ਵਿਖੇ
ਭਾਈ ਜਸਬੀਰ ਸਿੰਘ ਪਾਉਂਟਾ ਸਾਹਿਬ ਵਾਲਿਆਂ ਦੇ ਜਥੇ ਵੱਲੋਂ ਲਗਾਤਾਰ ਇਕ
ਹਫਤਾ ਕੀਰਤਨ ਦੀਵਾਨ ਸਜਾਏ ਗਏ। ਇਹ ਜਾਣਕਾਰੀ ਦਿੰਦਿਆਂ ਜਨਰਲ ਸਕੱਤਰ ਸ:
ਜੰਗ ਬਹਾਦਰ ਸਿੰਘ ਪੰਨੂੰ ਨੇ ਦੱਸਿਆ ਕਿ ਸਾਹਿਬਜਾਦਿਆਂ ਦੀ ਸ਼ਹੀਦੀ ਦੇ
ਸਬੰਧ ਵਿਚ ਭਾਈ ਸਾਹਿਬ ਦੇ ਜਥੇ ਵੱਲੋਂ ਰਸਭਿੰਨਾ ਕੀਰਤਨ ਕਰਕੇ ਸੰਗਤਾਂ
ਨੂੰ ਨਿਹਾਲ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਗੁਰੂ ਘਰ ਦੀ ਕਮੇਟੀ ਵੱਲੋਂ
ਜਥੇ ਨੂੰ ਨਿੱਘੀ ਵਿਦਾਇਗੀ ਵੀ ਦਿੱਤੀ ਗਈ ਤੇ ਸਿਰੋਪਾਉ ਨਾਲ ਸਨਮਾਨ ਕੀਤਾ
ਗਿਆ। ਉਨ੍ਹਾਂ ਦੱਸਿਆ ਕਿ ਇਨ੍ਹਾਂ ਤੋਂ ਇਲਾਵਾ ਭਾਈ ਨਰਿੰਦਰ ਸਿੰਘ ਬਨਾਰਸ
ਵਾਲੇ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਵਾਲਿਆਂ ਦੇ ਜਥੇ ਨੇ ਸੰਗਤਾਂ
ਨੂੂੰ ਗੁਰੂ ਜੱਸ ਨਾਲ ਜੋੜਿਆ।
ਅਕਾਲੀ ਦਲ ਦੀ
ਹਨੇਰੀ ਨੇ ਵਿਰੋਧੀਆਂ ਨੂੰ ਭਾਜੜਾਂ ਪਾਈਆਂ-ਖਾਲਸਾ
ਬਰੇਸ਼ੀਆ (ਇਟਲੀ). ਬਲਦੇਵ ਸਿੰਘ ਬੂਰੇ ਜੱਟਾਂ
31 ਦਸੰਬਰ ૿ ਸ਼੍ਰੋਮਣੀ ਅਕਾਲੀ ਦਲ (ਬ) ਦੇ ਹਰਿਆਵਲ ਦਸਤੇ ਵਲੋਂ ਪੰਜਾਬ ਭਰ
ਦੇ ਵਿਧਾਨ ਸਭਾ ਹ
ਲਕਿਆਂ
ਵਿਚ ਚਲਾਈ ਜਾ ਰਹੀ ਚੋਣ ਪ੍ਰਚਾਰ ਦੀ ਹਨੇਰੀ ਅੱਗੇ ਤੀਜਾ ਮੋਰਚਾ ਤਾਂ ਕੀ
ਮੁੱਖ ਵਿਰੋਧੀ ਪਾਰਟੀਆਂ ਨੂੰ ਵੀ ਭਾਜੜਾਂ ਪੈ ਗਈਆਂ ਹਨ। ਇਹ ਵਿਚਾਰ ਅਜੀਤ
ਨੂੰ ਭੇਜੇ ਪ੍ਰੈਸ ਨੋਟ ਵਿਚ ਸ਼੍ਰੋਮਣੀ ਯੂਥ ਅਕਾਲੀ ਦਲ (ਬ), ਇਟਲੀ ਦੇ
ਪ੍ਰਧਾਨ ਸ. ਅਵਤਾਰ ਸਿੰਘ ਖਾਲਸਾ ਨੇ ਪ੍ਰਗਟ ਕੀਤੇ। ਉਹਨਾਂ ਕਿਹਾ ਕਿ ਤੀਜੇ
ਮੋਰਚੇ ਵਿਚ ਆਪਣਿਆਂ ਨੂੰ ਦਗਾ ਦੇ ਕੇ ਸ਼ਾਮਿਲ ਹੋਏ ਆਗੂ ਹੁਣ ਅਕਾਲੀ ਦਲ ਦੀ
ਹਨੇਰੀ ਨਾਲ ਉੱਡ ਕੇ ਭੱਜ ਰਹੇ ਹਨ। ਉਨ੍ਹਾਂ ਕਿਹਾ ਕਿ ਯੂਥ ਅਕਾਲੀ ਦਲ ਦੇ
ਕੌਮੀ ਪ੍ਰਧਾਨ ਸ. ਬਿਕਰਮ ਸਿੰਘ ਮਜੀਠੀਆ ਦੀ ਅਗਵਾਈ ਹੇਠ ਨੌਜਵਾਨ ਵਰਗ
ਪੂਰੇ ਜੋਸ਼ੋ-ਖਰੋਸ਼ ਨਾਲ ਚੋਣ ਪ੍ਰਚਾਰ ਦੀ ਅਗਵਾਈ ਕਰ ਰਿਹਾ ਹੈ। ਉਨ੍ਹਾਂ
ਦੱਸਿਆ ਕਿ ਇਟਲੀ ਤੋਂ ਇਲਾਵਾ ਹੋਰ ਵਿਦੇਸ਼ੀ ਯੂਨਿਟਾਂ ਦੇ ਆਗੂ ਕੁਝ ਦਿਨਾਂ
ਦੇ ਵਿਚ ਮਜੀਠੀਆ ਦੇ ਨਾਲ ਚੋਣ ਪ੍ਰਚਾਰ ਵਿਚ ਪ੍ਰਮੁੱਖ ਭੂਮਿਕਾ ਨਿਭਾਉਣਗੇ।
ਰਾਮੂਵਾਲੀਆ
ਦੀਆਂ ਪ੍ਰਵਾਸੀ ਪੰਜਾਬੀਆਂ ਪ੍ਰਤੀ ਸੇਵਾਵਾਂ ਬਾਰੇ ਹਲਕਾ
ਮੁਹਾਲੀ ਦੇ ਵੋਟਰ ਫਰਜ਼ ਪਛਾਨਣ-ਕਪੂਰੇ
ਮਾਨਹਾਈਮ. ਰਾਮੂਵਾਲੀਆ
31 ਦਸੰਬਰ ૿ ਲੋਕ ਭਲਾਈ ਪਾਰਟੀ ਦੇ ਸਾਬਕਾ ਪ੍ਰਧਾਨ ਤੇ ਸ਼੍ਰੋਮਣੀ ਅਕਾਲੀ
ਦਲ ਦੇ ਹਲਕਾ ਮ
ੁਹਾਲੀ
ਤੋਂ ਉਮੀਦਵਾਰ ਵੱਡੇ ਸਿਆਸੀ ਆਗੂ ਸ: ਬਲਵੰਤ ਸਿੰਘ ਰਾਮੂਵਾਲੀਆ ਨੇ ਦੋ
ਦਹਾਕਿਆਂ ਤੋਂ ਪ੍ਰਵਾਸੀ ਪੰਜਾਬੀਆਂ ਦੇ ਦੁੱਖਾਂ, ਤਕਲੀਫਾਂ, ਹਵਾਈ ਅੱਡਿਆਂ
'ਤੇ ਹੁੰਦੀ ਖੱਜਲ-ਖੁਆਰੀ, ਏਜੰਟਾਂ ਹੱਥੋਂ ਲੁੱਟ ਹੋਏ ਨੌਜਵਾਨਾਂ ਦੀ ਸਾਰ
ਲੈਣ, ਠੱਗ ਲਾੜਿਆਂ ਦੇ ਧੋਖਿਆਂ ਦਾ ਸ਼ਿਕਾਰ ਹੋਈਆਂ ਪੰਜਾਬ ਦੀਆਂ ਰੋਂਦੀਆਂ
ਧੀਆਂ ਦੇ ਹੰਝੂ ਪੂੰਝੇ ਤੇ ਮਦਦ ਕੀਤੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ
ਕਰਦਿਆਂ ਰਾਮ ਸਿੰਘ ਕਪੂਰੇ ਨੇ ਕਿਹਾ ਕਿ ਸ: ਰਾਮੂਵਾਲੀਆ ਨੇ ਰਾਜਨੀਤੀ ਨੂੰ
ਸਹੀ ਅਰਥਾਂ 'ਚ ਲੋਕ ਸੇਵਾ ਦਾ ਪ੍ਰਤੱਖ ਪ੍ਰਮਾਣ ਦਿੰਦਿਆਂ ਠੋਸ ਨਤੀਜੇ ਕੱਢ
ਕੇ ਮਿਸਾਲ ਪੈਦਾ ਕੀਤੀ ਹੈ। ਸ਼੍ਰੋਮਣੀ ਅਕਾਲੀ ਦਲ ਨੇ ਸ: ਰਾਮੂਵਾਲੀਆ ਨੂੰ
ਹਲਕਾ ਮੁਹਾਲੀ ਦੇ ਲੋਕਾਂ ਦੇ ਦੁੱਖਾਂ-ਸੁੱਖਾਂ ਦੀ ਪ੍ਰਤੀਨਿਧਤਾ ਕਰਨ ਲਈ
ਉਮੀਦਵਾਰ ਬਣਾਇਆ ਹੈ। ਕਪੂਰੇ ਨੇ ਕਿਹਾ ਹਲਕਾ ਮੁਹਾਲੀ ਦੇ ਸੂਝਵਾਨ ਵੋਟਰ
ਸ: ਰਾਮੂਵਾਲੀਆ ਦੀਆਂ ਲੋਕ ਪੱਖੀ ਸੇਵਾਵਾਂ ਪ੍ਰਤੀ ਆਪਣਾ ਫਰਜ਼ ਨਿਭਾਉਂਦੇ
ਹੋਏ ਉਨ੍ਹਾਂ ਨੂੰ ਸ਼ਾਨ ਨਾਲ ਸਫ਼ਲ ਬਣਾਉਣ।
ਰੱਖੜਾ,
ਭੁਲੇਰਾਠਾਂ, ਢਿੱਲੋਂ, ਜਥੇ: ਤੋਤਾ ਸਿੰਘ ਅਤੇ ਤਲਵੰਡੀ
ਨੂੰ ਟਿਕਟਾਂ ਦਿੱਤੇ ਜਾਣ 'ਤੇ ਲੱਡੂ ਵੰਡੇ
ਟੋਰਾਂਟੋ. ਹਰਜੀਤ ਸਿੰਘ ਬਾਜਵਾ
31 ਦਸੰਬਰ ૿ ਸ਼੍ਰੋਮਣੀ ਅਕਾਲੀ ਦਲ ਕੈਨੇਡਾ ਅਤੇ ਯੂਥ ਵਿੰਗ ਵੱਲੋਂ ਸ:
ਸੁਰਜੀਤ ਸਿੰਘ ਰਖੜਾ, ਸ: ਸੁਰਿੰਦਰ ਸਿੰਘ ਭੁਲੇਰਾਠਾਂ, ਸ: ਸ਼ਰਨਜੀਤ ਸਿੰਘ
ਢਿੱਲੋਂ, ਸ: ਰਣਜੀਤ ਸਿੰਘ ਤਲਵੰਡੀ, ਜਥੇਦਾਰ ਤੋਤਾ ਸਿੰਘ, ਮਲਕੀਤ ਸਿੰਘ
ਕੀਤੂ, ਸ: ਮਨਪ੍ਰੀਤ ਸਿੰਘ ਇਆਲੀ, ਸ: ਬਲਵੰਤ ਸਿੰਘ ਰਾਮੂਵਾਲੀਆ ਅਤੇ ਸ:
ਦਲਜੀਤ ਸਿੰਘ ਚੀਮਾ ਨੂੰ ਪੰਜਾਬ ਵਿਧਾਨ ਸਭਾ ਚੋਣਾਂ ਲਈ ਵੱਖ-ਵੱਖ ਇਲਾਕਿਆਂ
ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਵਜੋਂ ਟਿਕਟਾਂ ਦਿੱਤੇ ਜਾਣ ਤੇ
ਸ: ਪ੍ਰਕਾਸ਼ ਸਿੰਘ ਬਾਦਲ, ਸ: ਸੁਖਬੀਰ ਸਿੰਘ ਬਾਦਲ ਅਤੇ ਸ: ਬਿਕਰਮ ਸਿੰਘ
ਮਜੀਠੀਆ ਦਾ ਧੰਨਵਾਦ ਕਰਦਿਆਂ ਇਥੇ ਸ਼੍ਰੋਮਣੀ ਅਕਾਲੀ ਦਲ ਕੈਨੇਡਾ ਦੇ
ਪ੍ਰਧਾਨ ਸ: ਬੇਅੰਤ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਪਾਰਟੀ ਵਰਕਰਾਂ ਅਤੇ
ਅਹੁੇਦਾਦਾਰਾਂ ਨੇ ਲੱਡੂ ਵੰਡ ਕੇ ਇਕ-ਦੂਜੇ ਨੂੰ ਵਧਾਈਆਂ ਦੇ ਕੇ ਖੁਸ਼ੀ
ਸਾਂਝੀ ਕੀਤੀ। ਇਸ ਮੌਕੇ ਸ: ਬੇਅੰਤ ਸਿੰਘ ਧਾਲੀਵਾਲ ਨੇ ਪਾਰਟੀ ਵਰਕਰਾਂ
ਨੂੰ ਸੰਬੋਧਤ ਹੁੰਦਿਆਂ ਕਿਹਾ ਕਿ ਇਹੋ ਮੌਕਾ ਹੈ ਕਿ ਉਨ੍ਹਾਂ ਵੱਲੋਂ ਪੰਜਾਬ
ਜਾ ਕੇ ਆਪੋ-ਆਪਣੇ ਇਲਾਕਿਆਂ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਦੀ
ਮਦਦ ਕਰਕੇ ਉਨ੍ਹਾਂ ਦੀ ਜਿੱਤ ਨੂੰ ਯਕੀਨੀ ਬਣਾਇਆ ਜਾ ਸਕੇ। ਉਨ੍ਹਾਂ ਕਿਹਾ
ਕਿ ਪਾਰਟੀ ਦੇ ਵਿਦੇਸ਼ਾਂ ਵਿਚ ਬੈਠੇ ਅਹੁਦੇਦਾਰ ਅਤੇ ਵਰਕਰ ਪੰਜਾਬ ਜਾ ਕੇ
ਪਾਰਟੀ ਉਮੀਦਵਾਰਾਂ ਦੀ ਪੂਰੀ ਮਦਦ ਕਰਨਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ
ਸੀਨੀਅਰ ਅਕਾਲੀ ਆਗੂ ਸ: ਬਚਿੱਤਰ ਸਿੰਘ ਘੋਲੀਆਂ, ਸ: ਅਵਤਾਰ ਸਿੰਘ ਬੈਂਸ,
ਸ: ਹਰਜੀਤ ਸਿੰਘ ਮੇਹਲੋਂ, ਯੂਥ ਆਗੂ ਸ: ਬਿਕਰਮਜੀਤ ਸਿੰਘ ਅੱਲ੍ਹਾਬਖਸ਼,
ਦਲਜੀਤ ਸਿੰਘ ਰਾਮਗੜ੍ਹ, ਸ਼ੀਤਲ ਸਿੰਘ ਤਾਜਪੁਰ, ਜੋਗਿੰਦਰ ਸਿੰਘ ਸ਼ਾਹੀ,
ਹਰਪ੍ਰੀਤ ਸਿੰਘ ਗਰੇਵਾਲ, ਜਸਵੀਰ ਸਿੰਘ ਸੱਜਣ, ਸਤਵਿੰਦਰ ਸਿੰਘ ਜੌਹਲ,
ਰਮਨਦੀਪ ਸਿੰਘ ਗਿੱਲ, ਗੁਰਮਨਪ੍ਰੀਤ ਸਿੰਘ ਚੱਕ, ਅਮਨਦੀਪ ਚਾਹਲ, ਰਾਜਵਿੰਦਰ
ਸਿੰਘ ਗਿੱਲ ਅਤੇ ਪ੍ਰਗਟ ਸਿੰਘ ਆਦਿ ਵੀ ਮੌਜੂਦ ਸਨ।
ਹਰਨੇਕ ਸਿੰਘ
ਗਰੇਵਾਲ ਨੂੰ ਯਾਦ ਕਰਦਿਆਂ
ਐਡਮਿੰਟਨ-ਉੱਘੇ ਸਮਾਜ ਸੇਵੀ ਸ: ਹਰਨੇਕ ਸਿੰਘ ਗਰੇਵਾਲ, ਢੈਪਈ ਦਾ ਜਨਮ
14 ਮਾਰਚ, 194
2
ਨੂੰ ਮਾਤਾ ਬਸੰਤ ਕੌਰ ਦੀ ਕੁੱਖੋਂ ਤੇ ਗੱਜਣ ਸਿੰਘ ਦੇ ਘਰ ਹੋਇਆ। ਹਰਨੇਕ
ਸਿੰਘ ਨੂੰ ਕਾਲਜ ਦੀ ਪੜ੍ਹਾਈ ਉਪਰੰਤ ਬੈਂਕ ਵਿਚ ਨੌਕਰੀ ਮਿਲ ਗਈ, ਜਿਥੇ ਉਹ
ਆਪਣੀ ਮਿਹਨਤ ਤੇ ਕਾਬਲੀਅਤ ਸਦਕਾ ਮੈਨੇਜਰ ਦੇ ਅਹੁਦੇ ਤੱਕ ਪਹੁੰਚ ਗਏ। ਇਕ
ਜ਼ਿਮੀਦਾਰਾ ਪਰਿਵਾਰ ਵਿਚ ਜਨਮੇ ਹਰਨੇਕ ਸਿੰਘ ਨੇ ਨੌਕਰੀ ਦੇ ਨਾਲ-ਨਾਲ ਸਮਾਜ
ਭਲਾਈ ਦੇ ਕੰਮਾਂ ਵਿਚ ਵਡਮੁੱਲਾ ਯੋਗਦਾਨ ਪਾਇਆ ਤੇ ਆਪਣੇ ਪਿਤਾ-ਪੁਰਖੀ
ਧੰਦੇ ਖੇਤੀਬਾੜੀ ਨੂੰ ਵੀ ਚਲਦਾ ਰੱਖਿਆ। ਸਾਦਗੀ ਤੇ ਨਿਮਰਤਾ ਸਦਕਾ ਲੋਕਾਂ
ਦੇ ਮਨਾਂ 'ਤੇ ਇਕ ਗਹਿਰੀ ਛਾਪ ਛੱਡਣ ਵਾਲੇ ਹਰਨੇਕ ਸਿੰਘ ਦਾ 31 ਦਸੰਬਰ
2002 ਨੂੰ ਦਿਹਾਂਤ ਹੋ ਗਿਆ। ਪੰਜਾਬ ਵਿਚ ਅਤੇ ਐਡਮਿੰਟਨ ਵਸਦੇ ਉਨ੍ਹਾਂ ਦੇ
ਪਰਿਵਾਰ ਤੇ ਰਿਸ਼ਤੇਦਾਰਾਂ ਵੱਲੋਂ 1 ਜਨਵਰੀ ਨੂੰ ਉਨ੍ਹਾਂ ਦੀ ਬਰਸੀ ਹਰ ਸਾਲ
ਦੀ ਤਰ੍ਹਾਂ ਇਸ ਸਾਲ ਵੀ ਮਨਾਈ ਜਾ ਰਹੀ ਹੈ।
-ਵਤਨਦੀਪ ਸਿੰਘ ਗਰੇਵਾਲ
ਪੁਰਤਗਾਲ ਵਿਚ
ਜ਼ਹਿਰੀਲੀਆਂ ਖੁੰਬਾਂ ਖਾਣ ਨਾਲ ਇਕ ਦੀ ਮੌਤ
ਪੁਰਤਗਾਲ. ਤੇਜਪਾਲ ਸਿੰਘ
31 ਦਸੰਬਰ ૿ ਇਥੋਂ ਦੇ ਸ਼ਹਿਰ ਪੋਰਤੋ ਦੇ ਨਜ਼ਦੀਕ ਜ਼ਹਿਰੀਲੀਆਂ ਖੁੰਬਾਂ ਖਾਣ
ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਇਕ ਦਰਜਨ ਤੋਂ ਵੀ ਵੱਧ ਵਿਅਕਤੀ ਬਿਮਾਰ
ਹੋ ਗਏ। ਮ੍ਰਿਤਕ ਸੁਖਬੀਰ ਸਿੰਘ ਉਰਫ ਸ਼ੇਰਗਿੱਲઠ(55) ਵਾਸੀ ਪਿੰਡ ਪਦਰਾਣਾ
(ਗੜ੍ਹਸ਼ੰਕਰ) ਜ਼ਿਲ੍ਹਾ ਹੁਸ਼ਿਆਰਪੁਰ ਦਾ ਦੱਸਿਆ ਜਾਂਦਾ ਹੈ। ਮ੍ਰਿਤਕ ਆਪਣੇ
ਪਿੱਛੇ ਵਿਧਵਾ ਤੋਂ ਇਲਾਵਾ ਦੋ ਲੜਕੀਆਂ ਅਤੇ ਇਕ ਲੜਕਾ ਛੱਡ ਗਿਆ ਹੈ।
ਦੋਵਾਂ ਲੜਕੀਆਂ ਦੀ ਸ਼ਾਦੀ ਸਪੇਨ ਵਿਚ ਹੋਈ ਹੈ ਅਤੇ ਲੜਕਾ ਇੰਗਲੈਂਡ ਵਿਚ
ਰਹਿ ਰਿਹਾ ਹੈ। ਬਿਮਾਰਾਂ ਵਿਚੋਂ ਚਾਰ ਪੰਜਾਬ ਦੇ ਰਹਿਣ ਵਾਲੇ ਹਨ ਤੇ ਬਾਕੀ
ਹੋਰ ਵੱਖੋ-ਵੱਖਰੇ ਦੇਸ਼ਾਂ ਦੇ ਰਹਿਣ ਵਾਲੇ ਹਨ। ਪੰਜਾਬ ਦੇ ਰਹਿਣ ਵਾਲਿਆਂ
ਵਿਚੋਂ ਇਕ ਰਵਿੰਦਰ ਕੁਮਾਰ ਪੁੱਤਰ ਰਾਮ ਸਿੰਘ ਵਾਸੀ ਉੱਚੀ ਬੱਸੀ
(ਹੁਸ਼ਿਆਰਪੁਰ) ਜੋ ਕਿ ਸੀਰੀਅਸ ਹਾਲਤ ਵਿਚ ਦੱਸਿਆ ਜਾਂਦਾ ਹੈ। ਜੋ ਇਸ ਟਾਈਮ
ਪੋਰਤੋ ਦੇ ਹਸਪਤਾਲ ਵਿਚ ਦਾਖਲ ਹੈ। ਸ੍ਰੀ ਸੁਰਜੀਤ ਸਿੰਘ ਵਾਸੀ ਜਲੰਧਰ,
ਸਤਨਾਮ ਸਿੰਘ ਵਾਸੀ ਮੋਗਾ ਅਤੇ ਚੌਥਾ ਰਾਜੇਸ਼ ਕੁਮਾਰ ਜੋ ਕਿ ਦਿੱਲੀ ਦਾ
ਰਹਿਣ ਵਾਲਾ ਹੈ। ਇਨ੍ਹਾਂ ਤਿੰਨਾਂ ਦੀ ਹਾਲਤ ਖਤਰੇ ਤੋਂ ਬਾਹਰ ਹੈ। ਇਹ
ਤਿੰਨੋਂઠਲਿਸਬਨ ਦੇ ਇਕ ਹੀ ਹਸਪਤਾਲ ਵਿਚ ਦਾਖਲ ਹਨ। ਮ੍ਰਿਤਕ ਸੁਖਬੀਰ ਸਿੰਘ
ਦੀ ਲਾਸ਼ ਅਜੇ ਪੁਰਤਗਾਲ ਏਜੰਸੀ ਕੋਲ ਹੀ ਹੈ ਅਤੇ ਮ੍ਰਿਤਕ ਦੀ ਪਤਨੀ ਨੂੰ
ਪੁਰਤਗਾਲ ਬੁਲਾਉਣ ਲਈ ਕਾਗਜ਼ੀ ਕਾਰਵਾਈ ਲਗਭਗ ਪੂਰੀ ਕਰ ਲਈ ਗਈ ਹੈ। ਉਸ ਦੇ
ਪੁਰਤਗਾਲ ਪਹੁੰਚਣ ਤੇ ਜਦੋਂ ਵੀ ਸੰਸਕਾਰ ਦੀ ਤਰੀਕ ਮਿਲੇਗੀ ਪੁਰਤਗਾਲ ਵਿਖੇ
ਹੀ ਸੰਸਕਾਰ ਕਰ ਦਿੱਤਾ ਜਾਵੇਗਾ। ਇਨ੍ਹਾਂ ਸਾਰਿਆਂ ਨੇ ਖੇਤ ਵਿਚੋਂ ਖੁੰਬਾਂ
ਪੁੱਟ ਕੇ ਸਬਜ਼ੀ ਬਣਾ ਕੇ ਖਾ ਲਈ ਸੀ ਜਿਸ ਕਾਰਨ ਥੋੜ੍ਹੀ ਦੇਰ ਬਾਅਦ ਹੀ ਸਭ
ਦੀ ਸਿਹਤ ਵਿਗੜਨੀ ਸ਼ੂਰੂ ਹੋ ਗਈ। ਜਦੋਂ ਸਿਹਤ ਜ਼ਿਆਦਾ ਵਿਗੜਦੀ ਦੇਖੀ ਤਾਂ
ਸਭ ਨੂੰ ਵੱਖੋ-ਵੱਖਰੇ ਹਸਪਤਾਲਾਂ ਵਿਚ ਦਾਖਲ ਕਰਵਾ ਦਿਤਾ। ਇਹ ਵੀ ਪਤਾ
ਲੱਗਾ ਹੈ ਕਿ ਸਾਰੇ ਪੰਜਾਬੀ ਇਕੋ ਹੀ ਕਮਰੇ ਵਿਚ ਰਹਿੰਦੇ ਸਨ ਜਿਸ ਖੇਤ
ਵਿਚੋਂ ਖੁੰਬਾਂ ਤੋੜੀਆਂ ਉਸ ਵਿਚ ਕਿਤੇ ਜ਼ਹਿਰੀਲੀ ਦਵਾਈ ਦਾ ਸਪਰੇ ਕੀਤਾ
ਗਿਆ ਸੀ।
ਇਟਲੀ ਵਿਚ ਕੰਮ
ਦੀ ਮੰਦਹਾਲੀ ਤੇ ਏਜੰਟਾਂ ਵੱਲੋਂ ਸਤਾਏ ਭਾਰਤੀਆਂ
ਦੀ ਗਿਣਤੀ ਵਿਚ ਲਗਾਤਾਰ ਵਾਧਾ
ਮਿਲਾਨ (ਇਟਲੀ). ਇੰਦਰਜੀਤ ਸਿੰਘ ਲੁਗਾਣਾ
31 ਦਸੰਬਰ ૿ ਦੁਨੀਆ ਭਰ ਵਿਚ ਚੱਲ ਰਹੀ ਮੰਦਹਾਲੀ ਨੇ ਜਿੱਥੇ ਸਭ ਦੇਸ਼ਾਂ
ਨੂੰ ਝੰਜੋੜ ਕੇ ਰੱਖ ਦਿੱਤਾ ਹੈ ਉੱਥੇ ਹੀ ਇਟਲੀ ਵਿਚ ਕੰਮਾਂ ਦੀ ਮੰਦਹਾਲੀ
ਅਤੇ ਆਪਣਿਆਂ (ਏਜੰਟਾਂ) ਵਲੋਂ ਸਤਾਏ ਭਾਰਤੀਆਂ ਦੀ ਗਿਣਤੀ ਵਿਚ ਲਗਾਤਾਰ
ਵਾਧਾ ਹੁੰਦਾ ਜਾ ਰਿਹਾ ਹੈ। ਜਿਸ ਦੀ ਤਾਜ਼ਾ ਮਿਸਾਲ ਇਟਲੀ ਦੀ ਰਾਜਧਾਨੀ ਦੇ
ਰੇਲਵੇ ਸਟੇਸ਼ਨ 'ਤੇ ਦੇਖਣ ਨੂੰ ਮਿਲੀ। 25 ਦਸੰਬਰ ਬੇਸ਼ੱਕ ਦੁਨੀਆ ਭਰ ਵਿਚ
ਵਸਦੇ ਭਾਰਤੀਆਂ ਨੇ ਬਹੁਤ ਹੀ ਜੋਸ਼ੋ-ਖਰੋਸ਼ ਨਾਲ ਮਨਾਈ ਪਰ ਹਰਮਿੰਦਰ ਸਿੰਘ
(30) ਪੁੱਤਰ ਹਰਭਜਨ ਸਿੰਘ ਵਾਸੀ ਸਨੇਇਆ (ਬਟਾਲਾ) ਜ਼ਿਲ੍ਹਾ ਗੁਰਦਾਸਪੁਰ ਨੇ
ਇਹ ਕ੍ਰਿਸਮਸ ਰੋਮ ਸ਼ਹਿਰ (ਟਰਮਨੀ) ਦੇ ਰੇਲਵੇ ਸਟੇਸ਼ਨ 'ਤੇ ਲੋਕਾਂ ਕੋਲੋਂ
ਰੋਟੀ ਮੰਗ ਕੇ ਮਨਾਈ ਜਿਸ ਨੂੰ ਦੇਖ ਕੇ ਸ਼ਾਇਦ ਬਹੁਤੇ ਭਾਰਤੀਆਂ ਦੇ ਹਿਰਦੇ
ਵਲੂੰਧਰੇ ਜਾਣਗੇ। ਇਹ ਸਾਰਾ ਹਾਲ ਦੇਖ ਜਦੋਂ ਹਰਮਿੰਦਰ ਸਿੰਘ ਕੋਲੋਂ ਉਸ ਦੀ
ਅਜਿਹੀ ਹਾਲਤ ਦਾ ਕਾਰਨ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਉਸ ਕੋਲੋਂ ਕਿਸੇ
ਸਮੇਂ ਪੇਪਰ ਵੀ ਸਨ ਪਰ ਮਾੜੇ ਵਕਤ ਕਾਰਨ ਸਭ ਕੁਝ ਬਰਬਾਦ ਹੋ ਗਿਆ ਤੇ ਅੱਜ
ਉਹ ਲੋਕਾਂ ਕੋਲੋਂ ਭੀਖ ਮੰਗਣ ਲਈ ਮਜਬੂਰ ਹੈ। ਉਸ ਨੇ ਬਹੁਤੇ ਭਾਰਤੀਆਂ
ਕੋਲੋਂ ਮਦਦ ਦੀ ਗੁਹਾਰ ਲਗਾਈ ਪਰ ਕੋਈ ਵੀ ਉਸ ਨੂੰ ਰੱਬ ਬਣਕੇ ਨਹੀਂ
ਬਹੁੜਿਆ। ਪੰਜਾਬ ਜਾਣ ਦੀ ਚਾਹਤ ਬੇਸ਼ੱਕ ਹਰਮਿੰਦਰ ਸਿੰਘ ਨੂੰ ਦਿਨ-ਰਾਤ
ਸਤਾਉਂਦੀ ਰਹਿੰਦੀ ਹੈ ਪਰ ਜੇਬ ਵਿਚ ਇਕ ਨਵਾਂ ਪੈਸਾ ਵੀ ਨਾ ਹੋਣ ਕਾਰਨ ਉਸ
ਨੂੰ ਦੋ ਵਕਤ ਦੀ ਰੋਟੀ ਵੀ ਮੰਗ ਕੇ ਖਾਣ ਲਈ ਮਜਬੂਰ ਕਰਦੀ ਹੈ। ਇਥੇ ਇਹ ਵੀ
ਜ਼ਿਕਰਯੋਗ ਹੈ ਕਿ ਇਟਲੀ ਵਿਚ ਵੱਖ-ਵੱਖ ਦੇਸ਼ਾਂ ਦੇ ਲੋਕ ਇਟਲੀ ਵਿਚ ਕੰਮ ਦੇ
ਹਾਲਾਤ ਮਾੜੇ ਹੋਣ ਕਾਰਨ ਸੜਕਾਂ ਕਿਨਾਰੇ ਭੀਖ ਮੰਗਣ ਲਈ ਬੇਵੱਸ ਤੇ ਲਾਚਾਰ
ਹੋ ਰਹੇ ਹਨ ਉਹਨਾਂ ਵਿਚ ਹੁਣ ਪੰਜਾਬੀ ਵੀ ਸ਼ਾਮਿਲ ਹੋ ਰਹੇ ਹਨ ਜਿਹੜੇ ਕਿ
ਕੁਝ ਤਾਂ ਕੰਮ ਨਾ ਮਿਲਣ ਕਾਰਨ ਮੰਗਤੇ ਬਣ ਰਹੇ ਹਨ ਤੇ ਕੁਝ ਉਨ੍ਹਾਂ ਨੂੰ
ਲੁੱਟਕੇ ਖਾਣ ਵਾਲਿਆਂ ਏਜੰਟਾਂ ਦੀ ਲੁੱਟ ਦਾ ਸ਼ਿਕਾਰ ਹੋ ਮੰਗਦੇ ਫਿਰ ਦੇ
ਰੋਮ ਇਲਾਕੇ ਵਿਚ ਆਮ ਦੇਖੇ ਜਾ ਸਕਦੇ ਹਨ। ਜਿਹੜੇ ਭਾਰਤੀ ਅੱਜ ਇਟਲੀ ਵਿਚ
ਵਕਤ ਦੇ ਧੱਕੇ ਚੜ੍ਹ ਨਸ਼ਈ ਹਾਲਤ ਵਿਚ ਪਾਰਕਾਂ ਵਿਚ ਰਾਤਾਂ ਕੱਟਦੇ ਹਨ
ਉਨ੍ਹਾਂ ਦੇ ਪੰਜਾਬ ਵੱਸਦੇ ਪਰਿਵਾਰ ਉਨ੍ਹਾਂ ਨੂੰ ਵਾਪਸ ਘਰ ਆਉਣ ਦੀਆਂ ਲੱਖ
ਮਿਨਤਾਂ ਕਰੀ ਜਾਣ ਪਰ ਉਹ ਘਰ ਜਾਣ ਦੀ ਬਜਾਏ ਇਟਲੀ ਦੀਆਂ ਗਲੀਆਂ ਵਿਚ
ਸ਼ਰਾਬੀ ਹੋਕੇ ਫਿਰਨ ਨੂੰ ਆਪਣੀ ਟੌਹਰ ਸਮਝਦੇ ਹਨ। ਦੂਜੇ ਪਾਸੇ ਇਟਲੀ ਦੇ
ਬਹੁਤੇ ਇੰਡੀਅਨ ਸਟੋਰ ਵੀ ਧੜਾਧੜ ਨਸ਼ੇ ਦੇ ਕੈਪਸੂਲ, ਭੁੱਕੀ, ਤੇ ਹੋਰ
ਨਸ਼ੀਲੇ ਪਦਾਰਥਾਂ ਦੀ ਵਿੱਕਰੀ ਸੁਆਰਥ ਵੱਸ ਹੋ ਚਿੱਟੇ ਦਿਨ ਵੇਚ ਕਿ ਆਪਣੇ
ਕਾਰੋਬਾਰ ਨੂੰ ਚਾਰ ਚੰਦ ਲਗਾ ਰਹੇ ਹਨ। ਜੇ ਇਟਲੀ ਦੀਆਂ ਸਾਰੀਆਂ ਸਮਾਜ
ਸੇਵੀ ਸੰਸਥਾਵਾਂ ਨੇ ਇਟਲੀ ਵਿਚ ਭਾਰਤੀ ਭਾਈਚਾਰੇ ਵਿਚ ਵੱਧ ਰਹੇ ਨਸ਼ੇ ਦੇ
ਪ੍ਰਚੱਲਣ ਨੂੰ ਜਲਦ ਨੱਥ ਪਾਉਣ ਲਈ ਨਾ ਵਿਚਾਰਿਆ ਨਾ ਉਹ ਦਿਨ ਦੂਰ ਨਹੀਂ
ਜਦੋਂ ਇਟਲੀ ਦੇ ਹਰ ਰੇਲਵੇ ਸਟੇਸ਼ਨ 'ਤੇ ਮੰਗਣ ਵਾਲਾ ਭਾਰਤੀ ਵੀ ਹੋਵੇਗਾ।
ਨਵੇਂ ਸਾਲ ਦੀ
ਆਮਦ 'ਤੇ ਰੈਸਤਰਾਂ 'ਚ ਜਸ਼ਨ
ਮੈਡਰਿਡ. ਤਰਨਜੀਤ ਸਿੰਘ ਬੱਡਲ
31 ਦਸੰਬਰ ૿ ਨਵੇਂ ਸਾਲ ਦੀ ਆਮਦ 'ਤੇ ਮੈਡਰਿਡ ਸਪੇਨ ਦੇ ਰੈਸਤਰਾਂ ਵਿਚ
ਨਵੇਂ ਸਾਲ 'ਤੇ ਜਸ਼ਨ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ, ਜਿਸ ਵਿਚ
ਸਪੈਨਿਸ਼ ਗੋਰੇ ਜਿਵੇਂ ਕਿ ਵਕੀਲ, ਮੰਤਰੀ ਅਤੇ ਹੋਰ ਮਹਾਨ ਹਸਤੀਆਂ ਪਹੁੰਚ
ਰਹੀਆਂ ਹਨ।
ਗੁਰਦੁਆਰਾ
ਸਿੰਘ ਸਭਾ ਫਲੈਰੋ ਵਿਖੇ ਪ੍ਰਕਾਸ਼ ਉਤਸਵ ਐਤਵਾਰ ਨੂੰ
ਮਿਲਾਨ (ਇਟਲੀ). ਇੰਦਰਜੀਤ ਸਿੰਘ ਲੁਗਾਣਾ
31 ਦਸੰਬਰ ૿ ਗੁਰਦੁਆਰਾ ਸਿੰਘ ਸਭਾ ਫਲੈਰੋ ਵਿਖੇ ਸਮੂਹ ਸੰਗਤਾਂ ਦੇ
ਸਹਿਯੋਗ ਨਾਲ ਦਸਮੇਸ਼ ਪਿਤਾ ਸਾਹਿਬੇ-ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ
ਦਾ ਪ੍ਰਕਾਸ਼ ਉਤਸਵ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਇਕ ਜਨਵਰੀ ਦਿਨ ਐਤਵਾਰ ਨੂੰ
ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰੂ ਘਰ ਦੇ ਉਪ
ਪ੍ਰਧਾਨ ਸ: ਸੁਰਿੰਦਰਜੀਤ ਸਿੰਘ ਪੰਡੋਰੀ ਤੇ ਸ: ਕੁਲਵਿੰਦਰ ਸਿੰਘ ਸਾਬਕਾ
ਪ੍ਰਧਾਨ ਨੇ ਕਿਹਾ ਕਿ ਇਸ ਮੌਕੇ ਵਿਸ਼ੇਸ਼ ਤੌਰ 'ਤੇ ਭਾਰਤ ਤੋਂ ਪੰਥਕ ਢਾਡੀ
ਜਥਾ ਭਾਈ ਸੁਰਿੰਦਰ ਸਿੰਘ ਰਮਤਾ ਆਪਣੇ ਜਥੇ ਸਮੇਤ ਪੁੱਜ ਰਿਹਾ ਹੈ, ਜੋ
ਆਪਣੀਆਂ ਜੋਸ਼ੀਲੀਆਂ ਵਾਰਾਂ ਨਾਲ ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ ਸੰਗਤਾਂ
ਨੂੰ ਸੁਣਾ ਕੇ ਨਿਹਾਲ ਕਰਨਗੇ।
ਸ੍ਰੀ ਗੁਰੂ
ਗੋਬਿੰਦ ਸਿੰਘ ਜੀ ਦਾ ਚਿੱਤਰ ਅਮਰੀਕਾ ਦੇ
ਰਾਸ਼ਟਰਪਤੀ ਦੇ ਦਫ਼ਤਰ 'ਚ

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਪੇਂਟਿੰਗ ਸਾਹਮਣੇ ਅਮਰੀਕਾ ਦੇ
ਰਾਸ਼ਟਰਪਤੀ ਉਬਾਮਾ ਆਪਣੇ ਸਹਿਯੋਗੀ ਸਮੇਤ।
ਵੈਨਕੂਵਰ, 31 ਦਸੰਬਰ (ਪ੍ਰੋ: ਗੁਰਵਿੰਦਰ ਸਿੰਘ ਧਾਲੀਵਾਲ)-ਅਮਰੀਕਾ ਦੇ
ਮੌਜੂਦਾ ਰਾਸ਼ਟਰਪਤੀ ਬਰਾਕ ਉਬਾਮਾ ਦੇ ਦਫਤਰ ਵਿਚ ਦਸਵੇਂ ਪਾਤਸ਼ਾਹ ਸ੍ਰੀ
ਗੁਰੂ ਗੋਬਿੰਦ ਸਿੰਘ ਜੀ ਦਾ ਵੱਡ-ਆਕਾਰੀ ਕੰਧ ਚਿੱਤਰ ਸੁਸ਼ੋਭਿਤ ਹੋਣ ਨਾਲ
ਸਿੱਖਾਂ ਅੰਦਰ ਪ੍ਰਸੰਨਤਾ ਦੀ ਲਹਿਰ ਫੈਲੀ ਹੈ। ਇਸ ਸਬੰਧੀ ਜਾਰੀ ਇਕ ਤਸਵੀਰ
ਵਿਚ ਅਮਰੀਕੀ ਪ੍ਰਧਾਨ ਇਕ ਦਸਤਾਵੇਜ਼ੀ ਅਮਲ 'ਚ ਰੁੱਝੇ ਨਜ਼ਰ ਆ ਰਹੇ ਹਨ ਅਤੇ
ਉਨ੍ਹਾਂ ਦੇ ਪਿੱਛੇ ਗੁਰੂ ਗੋਬਿੰਦ ਸਿੰਘ ਜੀ ਦੀ ਇਕ ਪੇਂਟਿੰਗ, ਜਿਸ ਵਿਚ
ਉਨ੍ਹਾਂ ਦੇ ਹੱਥਾਂ 'ਚ ਤੀਰ ਅਤੇ ਨਾਲ ਹੀ ਚਿੱਟਾ ਬਾਜ਼ ਨਜ਼ਰ ਆ ਰਿਹਾ ਹੈ।
ਉਕਤ ਦਫਤਰ 'ਚ ਹੋਰਨਾਂ ਹਿੱਸਿਆਂ ਅੰਦਰ ਦੁਨੀਆ ਦੇ ਹੋਰ ਆਗੂਆਂ ਦੀਆਂ
ਤਸਵੀਰਾਂ ਵੀ ਦਿਸ ਰਹੀਆਂ ਹਨ। ਭਾਰਤੀ ਸਾਮਰਾਜਵਾਦੀ ਸ਼ਾਸਨ ਅਤੇ ਬੁਰਜੂਆ
ਢਾਂਚੇ ਖਿਲਾਫ਼ ਸੰਸਾਰ ਦੇ ਇਨਕਲਾਬੀ ਤੇ ਧਾਰਮਿਕ ਆਗੂ ਸੰਤ ਸਿਪਾਹੀ ਸ੍ਰੀ
ਗੁਰੂ ਗੋਬਿੰਦ ਸਿੰਘ ਜੀ ਦੀ ਇਤਿਹਾਸਕ ਭੂਮਿਕਾ ਨੂੰ ਸੰਸਾਰ ਪੱਧਰ 'ਤੇ
ਉਜਾਗਰ ਕਰਨ ਅਤੇ ਦੁਨੀਆ ਲਈ ਹੱਕ, ਸੱਚ ਤੇ ਇਨਸਾਫ਼ ਦੀ ਮੰਜ਼ਿਲ ਤੈਅ ਕਰਨ ਦੀ
ਪ੍ਰਸੰਸਾ ਵਿਚ ਕੌਮਾਂਤਰੀ ਪੱਧਰ 'ਤੇ ਜਾਣਕਾਰੀ ਦੇਣ ਦੇ ਉਪਰਾਲੇ ਸ਼ਲਾਘਾਯੋਗ
ਹਨ।
ਪੀਪਲਜ਼ ਪਾਰਟੀ
ਆਫ ਪੰਜਾਬ ਦੇ ਸਮਰਥਕਾਂ ਦੀ ਸਾਊਥਾਲ ਵਿਖੇ ਮੀਟਿੰਗ

ਸ: ਪ੍ਰਗਣ ਸਿੰਘ ਮੱਲ੍ਹੀ, ਗੁਰਮੀਤ ਸਿੰਘ ਗਿੱਲ, ਰਘਵਿੰਦਰ ਸਿੰਘ ਸਿੱਧੂ
ਸਲਿਸਟਰ ਅਤੇ ਸਾਥੀ ਮੀਟਿੰਗ ਦੌਰਾਨ। ਤਸਵੀਰ : ਮਨਪ੍ਰੀਤ ਸਿਘ ਬੱਧਨੀ ਕਲਾਂ
ਲੰਡਨ, 31 ਦਸੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਪੀਪਲਜ਼ ਪਾਰਟੀ ਆਫ
ਪੰਜਾਬ ਦੇ ਸਮਰਥਕਾਂ ਦੀ ਇਕ ਮੀਟਿੰਗ ਸਾਊਥਾਲ ਵਿਖੇ ਹੋਈ, ਜਿਸ ਵਿਚ ਸ:
ਪ੍ਰਗਣ ਸਿੰਘ ਮੱਲ੍ਹੀ, ਸ: ਗੁਰਮੀਤ ਸਿੰਘ ਗਿੱਲ, ਸ: ਰਘਵਿੰਦਰ ਸਿੰਘ
ਸਿੱਧੂ (ਸਲਿਸਟਰ)। ਸ: ਸੁਖਦੇਵ ਸਿੰਘ ਗਰੇਵਾਲ, ਸ: ਧਰਮਿੰਦਰ ਸਿੰਘ ਗਿੱਲ,
ਸ: ਸੁਖਦੇਵ ਸਿੰਘ ਬੜਿੰਗ, ਸ: ਪ੍ਰਮਿੰਦਰ ਸਿੰਘ ਪਨੇਸਰ, ਸ: ਵਜ਼ੀਰ ਸਿੰਘ
ਸੰਧੂ, ਸ: ਐਚ. ਐਸ. ਬਰਾੜ, ਸ: ਸੁਰਿੰਦਰ ਸਿੰਘ ਚੀਮਾ, ਸ: ਸਰਬਜੀਤ ਸਿੰਘ
ਗਿੱਲ, ਸ: ਸੁਖਦੇਵ ਸਿੰਘ ਢਿੱਲੋਂ ਅਤੇ ਸ: ਸੁਖਦੇਵ ਸਿੰਘ ਨੇ ਹਿੱਸਾ ਲਿਆ
ਅਤੇ 7 ਜਨਵਰੀ ਨੂੰ ਯੂ. ਕੇ. ਪੱਧਰ ਦੀ ਹੋ ਰਹੀ ਮੀਟਿੰਗ ਸਬੰਧੀ
ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ
ਦਲ-ਬਦਲੂਆਂ 'ਤੇ ਪੰਜਾਬ ਦੇ ਲੋਕਾਂ ਦਾ ਭਰੋਸਾ ਨਹੀਂ ਰਿਹਾ ਅਤੇ ਅਕਾਲੀ ਦਲ
ਬਾਦਲ ਅਤੇ ਕਾਂਗਰਸ ਸਰਮਾਏਦਾਰਾਂ ਦੀ ਪਾਰਟੀ ਹੋਣ ਕਰਕੇ ਪੰਜਾਬ ਦੇ ਲੋਕਾਂ
ਦਾ ਦਮ ਘੁਟਦਾ ਹੈ। ਨੌਜਵਾਨਾਂ ਨੂੰ ਨਸ਼ਿਆਂ ਵੱਲ ਧੱਕਣ ਅਤੇ ਕਿਸਾਨੀ ਦੀ
ਦੁਰਦਸ਼ਾ ਦੀਆਂ ਜ਼ਿੰਮੇਵਾਰ ਇਨ੍ਹਾਂ ਪਾਰਟੀਆਂ ਤੋਂ ਛੁਟਕਾਰਾ ਪਾਉਣ ਲਈ
ਪੀਪਲਜ਼ ਪਾਰਟੀ ਹੀ ਮਦਦ ਕਰ ਸਕਦੀ ਹੈ।
ਜਰਮਨੀ ਤੋਂ
ਸੰਨੀ ਤੇ ਸਾਥੀ ਜਾਣਗੇ ਕਾਂਗਰਸੀ ਉਮੀਦਵਾਰਾਂ
ਦੇ ਚੋਣ ਮੁਹਿੰਮ 'ਚ ਪ੍ਰਚਾਰ ਕਰਨ

ਨਰਿੰਦਰ ਸਿੰਘ ਸੰਨੀ
ਮਾਨਹਾਈਮ, 31 ਦਸੰਬਰ (ਬਸੰਤ ਸਿੰਘ ਰਾਮੂਵਾਲੀਆ)-ਪੰਜਾਬ ਵਿਧਾਨ ਸਭਾ
ਲਈ 30 ਜਨਵਰੀ ਨੂੰ ਹੋ ਰਹੀਆਂ ਚੋਣਾਂ 'ਚ ਕਾਂਗਰਸੀ ਉਮੀਦਵਾਰਾਂ ਦੀ ਹਮਾਇਤ
ਤੇ ਚੋਣ ਮੁਹਿੰਮ ਦਾ ਪ੍ਰਚਾਰ ਤੇਜ਼ ਕਰਨ ਲਈ ਜਰਮਨੀ ਤੋਂ ਕਾਂਗਰਸੀ ਆਗੂ
ਪੰਜਾਬ ਜਾ ਰਹੇ ਹਨ। ਇੰਡੀਅਨ ਓਵਰਸੀਜ਼ ਕਾਂਗਰਸ ਜਰਮਨੀ ਦੇ ਸੀਨੀਅਰ ਮੀਤ
ਪ੍ਰਧਾਨ ਸ. ਨਰਿੰਦਰ ਸਿੰਘ ਸੰਨੀ (ਦਿਆਲਗੜ੍ਹ) ਨੇ ਕਾਂਗਰਸ ਉੱਚ ਕਮਾਨ
ਵਲੋਂ ਪੰਜਾਬ ਪਹੁੰਚਣ ਦੇ ਮਿਲੇ ਸੱਦੇ ਤੋਂ ਬਾਅਦ ਇਸ ਪੱਤਰਕਾਰ ਨਾਲ
ਗੱਲਬਾਤ ਕਰਦਿਆਂ ਕਿਹਾ ਕਿ ਉਹ ਜਨਵਰੀ ਦੇ ਪਹਿਲੇ ਹਫਤੇ ਪੰਜਾਬ ਜਾ ਰਹੇ
ਹਨ। ਉਨ੍ਹਾਂ ਦੇ ਨਾਲ ਅਮਰਜੀਤ ਸਿੰਘ, ਗੁਰਦੇਵ ਸਿੰਘ, ਰਵਿੰਦਰ ਸਿੰਘ,
ਰਾਜਪਾਲ ਸਿੰਘ ਤੇ ਸਤਵਿੰਦਰ ਸਿੰਘ ਵੀ ਜਾਣਗੇ। ਪਦਮਜੀਤ ਸਿੰਘ ਢਿੱਲੋਂ
ਪਹਿਲਾਂ ਹੀ ਜਾ ਚੁੱਕੇ ਹਨ। ਸ. ਸੰਨੀ ਨੇ ਕਿਹਾ ਕਿ ਇੰਡੀਅਨ ਓਵਰਸੀਜ਼
ਕਾਂਗਰਸ ਯੂਰਪ ਦੀਆਂ ਸਾਰੀਆਂ ਇਕਾਈਆਂ ਦੇ ਆਗੂ ਪਾਰਟੀ ਉਮੀਦਵਾਰਾਂ ਨੂੰ
ਸਫਲ ਬਣਾਉਣ ਲਈ ਤਨਦੇਹੀ ਨਾਲ ਆਪਣੇ ਫਰਜ਼ ਦੀ ਪੂਰਤੀ ਕਰਨਗੇ। ਸ. ਸੁਖਵੰਤ
ਸਿੰਘ ਪੱਡਾ ਪ੍ਰਧਾਨ ਇੰਡੀਅਨ ਓਵਰਸੀਜ਼ ਕਾਂਗਰਸ ਜਰਮਨੀ ਤਾਂ ਪੰਜਾਬ 'ਚ
ਪਿਛਲੇ ਸਮੇਂ ਤੋਂ ਸਰਗਰਮੀਆਂ ਚਲਾ ਰਹੇ ਹਨ। ਸ. ਸੰਨੀ ਨੇ ਕਿਹਾ ਕਿ ਉਹ
ਵੋਟਾਂ ਪੈਣ ਤੋਂ ਬਾਅਦ ਹੀ ਜਰਮਨੀ ਪਰਤਣਗੇ।
ਤਰਕਸ਼ੀਲ
ਸੁਸਾਇਟੀ ਵੱਲੋਂ ਸੈਮੀਨਾਰ 2 ਨੂੰ
ਟੋਰਾਂਟੋ, 31 ਦਸੰਬਰ (ਹਰਜੀਤ ਸਿੰਘ ਬਾਜਵਾ)-ਉੱਤਰੀ ਅਮਰੀਕਾ
(ਕੈਨੇਡਾ) ਤਰਕਸ਼ੀਲ ਸੁਸਾਇਟੀ ਉਂਟਾਰੀਓ ਵੱਲੋਂ ਇਨਕਲਾਬੀ ਸੋਚ ਨੂੰ ਸਮਰਪਿਤ
ਇਕ ਸੈਮੀਨਾਰ ਕਰਵਾਇਆ ਜਾ ਰਿਹਾ ਹੈ ਜੋ ਕਿ 2 ਜਨਵਰੀ ਨੂੰ ਮਿਸੀਸਾਗਾ ਦੇ
ਸੰਤ ਸਿੰਘ ਸੇਖੋਂ ਹਾਲ ਵਿਚ ਦੁਪਹਿਰ ਸਾਢੇ ਬਾਰਾਂ ਵਜੇ ਤੋਂ ਲੈ ਕੇ ਸ਼ਾਮ 5
ਵਜੇ ਤੱਕ ਹੋਵੇਗਾ। ਸੁਸਾਇਟੀ ਦੇ ਪ੍ਰਧਾਨ ਡਾ: ਬਲਜਿੰਦਰ ਸੇਖੋਂ ਅਤੇ ਜਨਰਲ
ਸਕੱਤਰ ਚਰਨਜੀਤ ਬਰਾੜ ਵੱਲੋਂ ਭੇਜੀ ਜਾਣਕਾਰੀ ਮੁਤਾਬਿਕ ਜਵਾਹਰ ਲਾਲ
ਯੂਨੀਵਰਸਿਟੀ ਦਿੱਲੀ ਦੇ ਪ੍ਰੋਫੈਸਰ ਡਾ: ਚਮਨ ਲਾਲ ਇਸ ਸੈਮੀਨਾਰ ਦੇ ਮੁੱਖ
ਮਹਿਮਾਨ ਹੋਣਗੇ ਅਤੇ ਉਨ੍ਹਾਂ ਵੱਲੋਂ ਇਸ ਸਮੇਂ ਸ਼ਹੀਦ ਭਗਤ ਸਿੰਘ ਅਤੇ ਡਾ:
ਚੀ ਗੁਵੇਰਾ ਦੀ ਵਿਚਾਰਧਾਰਾ ਅਜੋਕੇ ਸੰਧਰਵ 'ਚ ਵਿਸ਼ੇ 'ਤੇ ਆਪਣੇ ਵਿਚਾਰ ਵੀ
ਪੇਸ਼ ਕੀਤੇ ਜਾਣਗੇ।
ਪੁਲਿਸ ਮੁਲਾਜ਼ਮ
ਨੂੰ ਮਾਰਨ ਦੇ ਸ਼ੱਕ ਵਿਚ 2 ਗ੍ਰਿਫਤਾਰ
ਹੈਮਬਰਗ, 31 ਦਸੰਬਰ (ਅਮਰਜੀਤ ਸਿੰਘ ਸਿੱਧੂ)-ਪੁਲਿਸ ਨੇ ਦੋ ਵਿਅਕਤੀਆਂ
ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ 'ਤੇ ਸ਼ੱਕ ਹੈ ਕਿ ਇਨ੍ਹਾਂ ਨੇ ਦੋ
ਮਹੀਨੇ ਪਹਿਲਾਂ ਬਾਇਰਨ ਵਿਚ ਇਕ ਪੁਲਿਸ ਮੁਲਾਜ਼ਮ ਨੂੰ ਗੋਲੀ ਮਾਰ ਕੇ ਮਾਰ
ਦਿੱਤਾ ਸੀ ਅਤੇ ਉਸ ਦੇ ਸਾਥੀ ਨੂੰ ਜ਼ਖ਼ਮੀ ਕਰ ਦਿੱਤਾ ਸੀ। ਇਸ ਸਬੰਧੀ ਪੁਲਿਸ
ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨ੍ਹਾਂ ਦੋ ਵਿਅਕਤੀਆਂ ਨੂੰ ਸਪੈਸ਼ਲ
ਕਮਾਂਡੋ ਟੀਮ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ। ਇਕ 41 ਸਾਲਾ ਪੁਲਿਸ
ਕਰਮਚਾਰੀ ਮਿਥਾਸ ਵਿਥ ਜਿਸ ਨੂੰ 27 ਅਕਤੂਬਰ ਨੂੰ ਉਸ ਸਮੇਂ ਗੋਲੀ ਮਾਰ
ਦਿੱਤੀ ਗਈ ਸੀ। ਜਦੋਂ ਉਹ ਆਪਣੇ ਸਾਥੀ ਨਾਲ ਕਿਧਰੇ ਜਾ ਰਿਹਾ ਸੀ। ਉਸ ਦੇ
ਸਾਥੀ ਨੂੰ ਵੀ ਗੋਲੀ ਦੇ ਛਰੇ ਲੱਗੇ ਸਨ। ਜਦੋਂ ਪੁਲਿਸ ਨੇ ਉਨ੍ਹਾਂ ਦਾ
ਪਿੱਛਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਦੋ ਵਿਅਕਤੀ ਭੱਜ ਗਏ ਸਨ। ਪੁਲਿਸ ਨੇ
ਇਨ੍ਹਾਂ ਦਾ ਕਾਫੀ ਦੂਰ ਤੱਕ ਪਿੱਛਾ ਕੀਤਾ ਪਰ ਪੁਲਿਸ ਉਨ੍ਹਾਂ ਨੂੰ
ਗ੍ਰਿਫਤਾਰ ਕਰਨ ਵਿਚ ਸਫਲ ਨਹੀਂ ਸੀ ਹੋ ਸਕੀ। ਪੁਲਿਸ ਨੂੰ ਸ਼ੱਕ ਹੈ ਕਿ ਇਹ
ਵਿਅਕਤੀ ਡਰੱਗਸ ਦਾ ਕਾਰੋਬਾਰ ਵੀ ਕਰਦੇ ਹਨ, ਜਿਨ੍ਹਾਂ ਚੈਕਿੰਗ ਦੇ ਡਰੋਂ
ਪੁਲਿਸ 'ਤੇ ਗੋਲੀ ਚਲਾਈ ਸੀ।
ਜਰਮਨ ਵਿਚ
2011 'ਚ ਲੋਕਾਂ ਨੇ ਬੱਚਿਆਂ ਦੇ ਨਾਂਅ ਬੇਨ ਅਤੇ
ਮੀਆ ਰੱਖਣ ਨੂੰ ਤਰਜੀਹ ਦਿੱਤੀ
ਹੈਮਬਰਗ, 31 ਦਸੰਬਰ (ਅਮਰਜੀਤ ਸਿੰਘ ਸਿੱਧੂ)-ਜਰਮਨ ਵਿਚ ਮਾਪਿਆਂ
ਵੱਲੋਂ ਬੱਚਿਆਂ ਦੇ ਛੋਟੇ ਨਾਂਅ ਰੱਖਣ ਨੂੰ ਬਹੁਤ ਤਰਜੀਹ ਦਿੱਤੀ ਜਾ ਰਹੀ
ਹੈ। ਸਾਲ 2011 ਵਿਚ ਬੱਚਿਆਂ ਦੇ ਦੋ ਨਾਂਅ ਬਹੁਤ ਚਰਚਿਤ ਹੋਏ। ਲੜਕੀਆਂ
ਵਿਚ ਮੀਆ ਅਤੇ ਲੜਕਿਆਂ ਵਿਚ ਬੇਨ ਨਾਂਅ ਸਭ ਤੋਂ ਜ਼ਿਆਦਾ ਰੱਖੇ ਗਏ।
ਸ਼ੈਲੇਸਵਿਗ ਹੋਲਸਟੇਨ ਦੇ ਖੋਜਕਰਤਾ ਕਨੁਡ ਬੀਲੇਫੈਲਡ ਨੇ ਇਸ ਸਾਲ ਦੇ ਕੁਆਟਰ
ਵਿਚ ਜਨਮੇ 162943 ਬੱਚਿਆਂ ਦਾ ਜਨਮ ਰਿਕਾਰਡ ਹਾਸਲ ਕੀਤਾ ਜੋ ਕਿ ਸਾਰੀਆਂ
ਸਟੇਟਾਂ ਦੇ ਜਨਮ ਸੈਂਟਰਾਂ ਤੋਂ ਲਿਆ ਗਿਆ। ਉਸ ਨੇ ਇਸ ਜਨਮ ਰਿਕਾਰਡ ਦੀ
ਘੋਖ ਕੀਤੀ ਤਾਂ ਪਤਾ ਲੱਗਾ ਕਿ ਨਵੀਆਂ ਜਨਮੀਆਂ ਲੜਕੀਆਂ ਦਾ ਸਭ ਤੋਂ ਵੱਧ
ਮੀਆ ਨਾਂਅ ਰੱਖਿਆ ਗਿਆ, ਜਦ ਕਿ ਜਨਮੇ ਲੜਕਿਆਂ ਵਿਚ ਸਭ ਤੋਂ ਜ਼ਿਆਦਾ ਨਾਂਅ
ਬੇਨ ਰੱਖਿਆ ਗਿਆ। ਪਿਛਲੇ ਸਾਲ ਵੀ ਲੜਕੀਆਂ ਵਿਚ ਸਭ ਤੋਂ ਮਨਪਸੰਦ ਨਾਂਅ
ਮੀਆ ਹੀ ਸੀ ਜਦਕਿ ਲੜਕਿਆਂ ਵਿਚ ਲਿਓਨ ਸਭ ਤੋਂ ਜ਼ਿਆਦਾ ਮਨਪਸੰਦ ਨਾਂਅ ਸੀ।
ਅੱਜ ਤੋਂ 20 ਸਾਲ ਪਹਿਲਾਂ ਜਰਮਨੀ ਵਿਚ ਕੇਵਿਨ ਸਭ ਤੋਂ ਜ਼ਿਆਦਾ ਲੋਕ ਪ੍ਰੀਅ
ਨਾਂਅ ਸੀ ਪਰ ਹੁਣ ਇਹ ਬਹੁਤ ਪਿੱਛੇ ਰਹਿ ਚੁੱਕਾ ਹੈ।
ਗੁਰੂ ਨਾਨਕ
ਕਮਿਊਨਿਟੀ ਸਰਵਿਸ ਫਾਊਂਡੇਸ਼ਨ ਨੇ ਕਰਵਾਏ
ਬੱਚਿਆਂ ਦੇ ਕੀਰਤਨ ਮੁਕਾਬਲੇ

ਜੇਤੂ ਟੀਮ ਨੂੰ ਸਨਮਾਨਿਤ ਕਰਦੇ ਹੋਏ ਪ੍ਰਬੰਧਕ।
ਟੋਰਾਂਟੋ, 31 ਦਸੰਬਰ (ਅੰਮ੍ਰਿਤਪਾਲ ਸਿੰਘ ਸੈਣੀ)-ਬੀਤੇ ਦਿਨੀਂ
ਸਥਾਨਿਕ ਜਥੇਬੰਦੀ ਗੁਰੂ ਨਾਨਕ ਕਮਿਊਨਿਟੀ ਸਰਵਿਸਿਜ਼ ਫਾਊਂਡੇਸ਼ਨ ਵੱਲੋਂ
ਬੱਚਿਆਂ ਦੇ ਸੱਤਵੇਂ ਸਾਲਾਨਾ ਰਾਗ ਆਧਾਰਿਤ ਕੀਰਤਨ ਮੁਕਾਬਲੇ, ਨੇੜਲੇ ਉਪ
ਸ਼ਹਿਰ ਮਿਸੀਸਾਗਾ ਸਥਿਤ ਗੁਰਦੁਆਰਾ ਸ਼੍ਰੋਮਣੀ ਸਿੱਖ ਸੰਗਤ ਵਿਖੇ ਕਰਵਾਏ ਗਏ।
ਉਮਰ ਮੁਤਾਬਿਕ ਬੱਚਿਆਂ ਨੂੰ ਗਰੁੱਪਾਂ ਵਿਚ ਵੰਡ ਕੇ ਕਰਵਾਏ ਗਏ ਇਨ੍ਹਾਂ
ਮੁਕਾਬਲਿਆਂ ਵਿਚ ਭਾਰਤ ਦੀ ਇਕ ਟੀਮ ਸਮੇਤ ਕੈਨੇਡਾ ਭਰ ਤੋਂ ਕੁੱਲ 45
ਟੀਮਾਂ ਨੇ ਭਾਗ ਲਿਆ। ਸਭ ਤੋਂ ਛੋਟੀ ਉਮਰ ਵਰਗ (7-9 ਸਾਲ) ਦੇ ਗਰੁੱਪ ਵਿਚ
ਪਹਿਲਾ ਸਥਾਨ ਦਿਵਨੂਰ ਕੌਰ, ਦਿਵਲੀਨ ਕੌਰ ਅਤੇ ਪ੍ਰਭਜੋਤ ਸਿੰਘ, ਦੂਜਾ
ਸਥਾਨ ਕੀਰਤ ਕੌਰ, ਰਵਜੀਤ ਸਿੰਘ ਅਤੇ ਹਰਜੀਤ ਸਿੰਘ ਤੀਜਾ ਸਥਾਨ ਕਿਰਨਪ੍ਰੀਤ
ਕੌਰ ਗਰੇਵਾਲ, ਰਾਜਨੀਤ ਕੌਰ ਅਤੇ ਗੁਰਵਿੰਦਰ ਸਿੰਘ ਨੇ ਹਾਸਲ ਕੀਤਾ ਅਤੇ 10
ਤੋਂ 12 ਸਾਲ ਵਿਚ ਪਹਿਲਾ ਸਥਾਨ ਮਨਪ੍ਰੀਤ ਕੌਰ, ਰਮਨ ਕੌਰ ਅਤੇ ਤਰਨਜੀਤ
ਸਿੰਘ, ਦੂਜਾ ਸਥਾਨ ਮਨਵੀਰ ਕੌਰ, ਗੁਰਨੂਰ ਕੌਰ ਅਤੇ ਵਿਸ਼ਨੂੰ, ਤੀਜਾ ਸਥਾਨ
ਰਾਜਵੀਰ ਕੌਰ, ਚਰਨਵੀਰ ਕੌਰ ਅਤੇ ਅਜੈਬ ਸਿੰਘ ਅਤੇ 13 ਤੋਂ 15 ਸਾਲ ਉਮਰ
ਵਿਚ ਪਹਿਲਾ ਸਥਾਨ ਗੁਰਸ਼ਰਨ ਕੌਰ ਲਾਮਸਰ, ਕਰਨਜੋਤ ਕੌਰ ਲਾਮਸਰ ਅਤੇ ਸਰਬਜੋਤ
ਸਿੰਘ ਲਾਮਸਰ, ਦੂਜਾ ਸਥਾਨ ਸਿਮਰਤ ਕੌਰ, ਮਨਸੀਰਤ ਕੌਰ ਅਤੇ ਸੁਖਨੀਤ ਸਿੰਘ,
ਤੀਜਾ ਸਥਾਨ ਜਸਲੀਨ ਕੌਰ, ਜਗਦੀਪ ਸਿੰਘ ਅਤੇ ਰਵਜੀਤ ਸਿੰਘ ਨੂੰ ਮਿਲਿਆ। 16
ਤੋਂ 18 ਸਾਲ ਵਿਚ ਪਹਿਲਾ ਸਥਾਨ ਭਾਰਤ ਤੋਂ ਆਈ ਟੀਮ ਨੇ ਜਿੱਤਿਆ ਜਿਸ ਵਿਚ
ਰਵਾਬ ਸਿੰਘ, ਹਰਮੀਤ ਸਿੰਘ ਅਤੇ ਗੁਲਜਿੰਦਰ ਸਿੰਘ ਸ਼ਾਮਿਲ ਸਨ, ਦੂਜਾ ਸਥਾਨ
ਜਸਮੀਤ ਕੌਰ, ਗੁਰਜੀਤ ਕੌਰ ਅਤੇ ਸੁਖਨੀਤ ਸਿੰਘ ਅਤੇ ਤੀਜਾ ਸਥਾਨ ਲੋਕਮੀਤ
ਕੌਰ, ਕਵਲਜੀਤ ਕੌਰ ਅਤੇ ਜਸਮੀਤ ਸਿੰਘ ਨੂੰ ਮਿਲਿਆ।
ਬਾਬਾ ਬਲਵਿੰਦਰ
ਸਿੰਘ ਕੁਰਾਲੀ ਵਾਲਿਆਂ ਨੂੰ ਨਿੱਘੀ ਵਿਦਾਇਗੀ

ਟਰੇਸ ਸਿਟੀ ਸਨਮਾਨ ਸਮੇਂ ਬਾਬਾ ਬਲਵਿੰਦਰ
ਸਿੰਘ ਕੁਰਾਲੀ ਵਾਲੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨਾਲ।
ਕੈਲੀਫੋਰਨੀਆ, 31 ਦਸੰਬਰ (ਹੁਸਨ ਲੜੋਆ ਬੰਗਾ)-ਗੁਰਦੁਆਰਾ ਸਾਹਿਬ
ਦਸਮੇਸ਼ ਦਰਬਾਰ ਟਰੇਸੀ, ਕੈਲੀਫੋਰਨੀਆ ਦੀ ਪ੍ਰਬੰਧਕ ਕਮੇਟੀ ਦੇ ਵਿਸ਼ੇਸ਼ ਸੱਦੇ
'ਤੇ ਆਏ ਸੰਤ ਬਾਬਾ ਬਲਵਿੰਦਰ ਸਿੰਘ ਕੁਰਾਲੀ ਵਾਲਿਆਂ ਨੇ ਅਮਰੀਕਾ ਦੇ
ਵੱਖ-ਵੱਖ ਗੁਰੂ ਘਰਾਂ ਵਿਚ ਜਾ ਕੇ ਕਥਾ ਕੀਰਤਨ ਕਰਕੇ, ਸੰਗਤਾਂ ਨੂੰ ਨਾਮ
ਜਪਾ ਕੇ ਅਤੇ ਸੈਂਕੜੇ ਪ੍ਰਾਣੀਆਂ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਸੰਚਾਰ
ਕਰਵਾ ਕੇ ਗੁਰੂ ਜੀਆਂ ਨਾਲ ਜੋੜਿਆ। ਇਸ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਤੇ
ਸੰਗਤਾਂ ਵੱਲੋਂ ਬਾਬਾ ਬਲਵਿੰਦਰ ਸਿੰਘ ਨੂੰ ਨਿੱਘੀ ਵਿਦਾਇਗੀ ਦਿੱਤੀ ਗਈ
ਅਤੇ ਬਾਬਾ ਜੀ 'ਆਓ ਸੰਗਤੇ ਹਜ਼ੂਰ ਸਾਹਿਬ ਚੱਲੀਏ' ਦਾ ਸੱਦਾ ਦੇ ਕੇ ਹਜ਼ੂਰ
ਸਾਹਿਬ ਰਵਾਨਾ ਹੋ ਗਏ। ਹੋਰਨਾਂ ਤੋਂ ਇਲਾਵਾ ਪ੍ਰਧਾਨ ਜੋਗਾ ਸਿੰਘ ਬਾਠ,
ਮਹਿੰਦਰ ਸਿੰਘ ਖਿੰਡਾ ਸਕੱਤਰ, ਸ਼ੀਤਲ ਸਿੰਘ, ਕਾਲਾ ਟਰੇਸੀ ਅਤੇ ਯੂਥ ਅਕਾਲੀ
ਦਲ ਕੈਲੀਫੋਰਨੀਆ ਦੇ ਮੀਤ ਪ੍ਰਧਾਨ ਦਲਜੀਤ ਸਿੰਘ ਢੰਡਾ ਵੀ ਮੌਜੂਦ ਸਨ।