ਦਸਮੇਸ਼ ਪਿਤਾ
ਦਾ ਚਿੱਤਰ ਮਨੋ ਕਲਪਿਤ
ਵੈਨਕੂਵਰ. ਧਾਲੀਵਾਲ
3 ਜਨਵਰੀ ૿ ਦਸਮੇਸ਼ ਪਿਤਾ ਦਾ ਇਕ ਚਿੱਤਰ ਜੋ ਕੁਝ ਅਨਸਰਾਂ ਵੱਲੋਂ ਈਮੇਲਾਂ
ਭੇਜ ਕੇ ਅਮਰੀਕਾ ਦੇ ਰਾਸ਼ਟਰਪਤੀ ਉਬਾਮਾ ਦੇ ਦਫਤਰ 'ਚ ਲੱਗੇ ਹੋਣ ਸਬੰਧੀ
ਦਾਅਵਾ ਕੀਤਾ ਗਿਆ ਸੀ, ਬਾਰੇ ਉਠੇ ਸਵਾਲਾਂ ਦੀ ਖੋਜ ਮਗਰੋਂ ਇਹ ਅਸਲੀਅਤ
ਸਾਹਮਣੇ ਆਈ ਹੈ ਕਿ ਇਹ ਕੰਪਿਊਟਰ ਤਕਨੀਕ ਰਾਹੀਂ ਕਿਸੇ ਹੋਰ ਤਸਵੀਰ ਦੀ ਥਾਂ
ਦਸਮੇਸ਼ ਪਿਤਾ ਦੀ ਤਸਵੀਰ ਲਾ ਕੇ ਤਿਆਰ ਕੀਤਾ ਗਿਆ ਹੈ ਅਤੇ ਇਸ ਤਸਵੀਰ 'ਚ
ਨਜ਼ਰ ਆਉਂਦੀ ਓਬਾਮਾ ਦੀ ਫੋਟੋ ਵੀ ਸਹੀ ਨਹੀਂ ਹੈ। ਇਹ ਚਿੱਤਰ ਫੇਸ ਬੁੱਕ
ਉੱਪਰ ਵੀ ਪਾਇਆ ਗਿਆ ਹੈ ਅਤੇ ਈਮੇਲਾਂ ਰਾਹੀਂ ਵੀ ਥਾਂ-ਥਾਂ ਭੇਜਿਆ ਗਿਆ ਹੈ
ਤਾਂ ਕਿ ਇਸ ਦੇ ਅਸਲੀ ਹੋਣ ਦਾ ਪ੍ਰਭਾਵ ਪੈਦਾ ਹੋ ਸਕੇ। ਗੁਰੂ ਸਾਹਿਬ ਦੇ
ਚਿੱਤਰ ਨੂੰ ਲੈ ਕੇ ਪੈਦਾ ਹੋਈ ਦੁਬਿਧਾ ਨੂੰ ਨਿਵਾਰਨ ਲਈ ਇਹ ਸਪੱਸ਼ਟੀਕਰਨ
ਛਾਪਿਆ ਜਾ ਰਿਹਾ ਹੈ। ਇਹ ਖ਼ਬਰ ਤੇ ਤਸਵੀਰ ਛਪਣ ਲਈ ਭੇਜਣ ਦਾ ਮੈਨੂੰ ਅਫਸੋਸ
ਹੈ।
ਰਾਜਵਿੰਦਰ ਕੌਰ
ਨੂੰ ਮਿਲ ਨਹੀਂ ਰਿਹਾ ਭਾਰਤੀ ਪਾਸਪੋਰਟ
ਮਾਨਹਾਈਮ. ਬਸੰਤ ਸਿੰਘ ਰਾਮੂਵਾਲੀਆ
3 ਜਨਵਰੀ ૿ ਸ
ਿੱਖ
ਫੈਡਰੇਸ਼ਨ ਜਰਮਨੀ ਦੇ ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗੁਰਾਇਆ ਨੇ ਜਾਰੀ
ਬਿਆਨ 'ਚ ਕਿਹਾ ਕਿ ਫਰੈਂਕਫਰਟ ਸਥਿਤ ਭਾਰਤੀ ਕੌਂਸਲਖਾਨਾ ਦੇ ਅਧਿਕਾਰੀ
ਉਨ੍ਹਾਂ ਦੀ ਪਤਨੀ ਰਾਜਵਿੰਦਰ ਕੌਰ ਦਾ ਪਾਸਪੋਰਟ ਜੋ ਫਰੈਂਕਫਰਟ ਤੋਂ ਹੀ
2001 'ਚ ਜਾਰੀ ਹੋਇਆ ਸੀ, ਉਸ ਦੀ ਮਿਆਦ ਅਪ੍ਰੈਲ 2011 'ਚ ਖਤਮ ਹੋ ਗਈ
ਸੀ, ਨੂੰ ਨਵਿਆ ਨਹੀਂ ਰਿਹਾ। ਬੀਬੀ ਰਾਜਵਿੰਦਰ ਕੌਰ ਉਸ ਪਾਸਪੋਰਟ 'ਤੇ ਹੀ
ਕਈ ਵਾਰ ਭਾਰਤ ਜਾ ਚੁੱਕੀ ਹੈ। ਜਦ ਇਸ ਮਸਲੇ ਸਬੰਧੀ ਸ਼ਹਿਰ ਓਫਨਬਾਖ ਦੇ
ਜਰਮਨ ਵੀਜ਼ਾ ਦਫਤਰ ਦੇ ਅਧਿਕਾਰੀਆਂ ਨੇ ਭਾਰਤੀ ਕੌਂਸਲਖਾਨਾ ਦੇ ਅਧਿਕਾਰੀਆਂ
ਨਾਲ ਵਿਸ਼ੇਸ਼ ਮੁਲਾਕਾਤ ਕਰਕੇ ਪਾਸਪੋਰਟ ਨਾ ਦੇਣ ਦਾ ਕਾਰਨ ਪੁੱਛਿਆ ਤਾਂ
ਉਨ੍ਹਾਂ ਕਿਹਾ ਰਾਜਵਿੰਦਰ ਕੌਰ ਦੇ ਪਤੀ ਨੇ ਜਰਮਨ 'ਚ ਸਿਆਸੀ ਸ਼ਰਨ ਲਈ ਹੋਈ
ਹੈ ਤੇ ਉਹ ਭਾਰਤ ਸਰਕਾਰ ਖਿਲਾਫ 26 ਜਨਵਰੀ ਤੇ 15 ਅਗਸਤ ਨੂੰ ਹੋਣ ਵਾਲੇ
ਮੁਜ਼ਾਹਰਿਆਂ 'ਚ ਮੋਹਰੀਆਂ 'ਚ ਸ਼ਾਮਿਲ ਹੁੰਦਾ ਹੈ। ਜਰਮਨ ਵੀਜ਼ਾ ਅਧਿਕਾਰੀਆਂ
ਨੇ ਕਿਹਾ ਕਿ ਇਸ ਦਾ ਪਤੀ ਜਦੋਂ ਪਾਸਪੋਰਟ ਲੈਣ ਆਵੇਗਾ ਤਾਂ ਤੁਸੀਂ ਉਸ ਨੂੰ
ਨਾ ਦਿਉ ਤਾਂ ਭਾਰਤੀ ਕੌਂਸਲਖਾਨਾ ਅਧਿਕਾਰੀ ਨੇ ਕਿਹਾ ਕਿ ਪਰਿਵਾਰ ਵੀ ਤਾਂ
ਉਸ ਦੇ ਨਾਲ ਹੀ ਰਹਿੰਦਾ ਹੈ। ਭਾਈ ਗੁਰਾਇਆ ਨੇ ਕਿਹਾ ਕਿ ਕੌਂਸਲਖਾਨਾ ਦੇ
ਅਧਿਕਾਰੀ ਨੇ ਸਾਫ ਸ਼ਬਦਾਂ 'ਚ ਕਹਿ ਦਿੱਤਾ ਕਿ ਭਾਰਤ ਸਰਕਾਰ ਦੇ ਨਵੇਂ ਆਦੇਸ਼
ਅਨੁਸਾਰ ਭਾਰਤ ਖਿਲਾਫ ਸਿਆਸੀ ਸ਼ਰਨ ਲੈਣ ਤੇ 26 ਜਨਵਰੀ, 15 ਅਗਸਤ ਨੂੰ
ਮੁਜ਼ਾਹਰਾ ਕਰਨ ਵਾਲਿਆਂ ਨੂੰ ਪਾਸਪੋਰਟ ਨਹੀਂ ਦੇ ਸਕਦੇ। ਪਰ ਭਾਰਤ ਸਰਕਾਰ
ਸਿੱਖਾਂ ਵੱਲੋਂ ਵਿਦੇਸ਼ਾਂ 'ਚ ਸ਼ਰਨ ਲੈਣ 'ਚ ਕਾਰਨ ਦਾ ਖੁਲਾਸਾ ਕਿਉਂ ਨਹੀਂ
ਕਰਦੀ।
ਆਸਟ੍ਰੇਲੀਅਨ
ਪ੍ਰਧਾਨ ਮੰਤਰੀ ਨੇ ਭਾਰਤੀ ਭਾਈਚਾਰੇ
ਨਾਲ ਨਵਾਂ ਸਾਲ ਮਨਾਇਆ


ਪ੍ਰਧਾਨ ਮੰਤਰੀ ਜੂਲੀਆ ਗਿਲਾਰਡ ਅਹਿਮ ਸ਼ਖਸੀਅਤਾਂ ਨਾਲ ਯਾਦਗਾਰੀ
ਪਲਾਂ ਵਿਚ (2) ਕ੍ਰਿਕਟ ਖਿਡਾਰੀਆਂ ਨਾਲ
ਪ੍ਰਧਾਨ ਮਹਿੰਦਰ ਸਿੰਘ ਬਿੱਟਾ।
ਸਿਡਨੀ. ਹਰਕੀਰਤ ਸਿੰਘ ਸੰਧਰ
3 ਜਨਵਰੀ ૿ ਆਸਟ੍ਰੇਲੀਅਨ ਪ੍ਰਧਾਨ ਮੰਤਰੀ ਜੂਲੀਆ ਗਿਲਾਰਡ ਵੱਲੋਂ ਨਵੇਂ
ਸਾਲ ਨੂੰ ਜੀ ਆਇਆਂ ਆਖਣ ਅਤੇ ਕ੍ਰਿਕਟ ਟੀਮਾਂ ਦੀ ਹੌਸਲਾ ਅਫਜ਼ਾਈ ਲਈ ਬੈਠਕ
ਦਾ ਪ੍ਰਬੰਧ ਕੀਤਾ ਗਿਆ। ਕਿਰੀਬਲੀ ਹਾਊਸ ਵਿਚ ਹੋਏ ਇਸ ਪ੍ਰੋਗਰਾਮ ਵਿਚ
ਭਾਰਤੀ ਭਾਈਚਾਰੇ ਦੇ ਪਤਵੰਤੇ ਅਤੇ ਨਾਮਵਰ ਸ਼ਖਸੀਅਤਾਂ ਨੂੰ ਵੀ ਸੱਦਿਆ ਗਿਆ।
ਇਸ ਬੈਠਕ ਦਾ ਉਦੇਸ਼ ਜਿਥੇ ਭਾਰਤੀ ਅਤੇ ਆਸਟ੍ਰੇਲੀਆਈ ਕ੍ਰਿਕਟ ਟੀਮ ਨੂੰ
ਹੌਸਲਾ ਅਫਜ਼ਾਈ ਕਰਨਾ ਸੀ, ਉਥੇ ਆਪਸੀ ਸੰਬੰਧਾਂ ਨੂੰ ਹੋਰ ਗੂੜ੍ਹਾ ਕਰਨਾ
ਸੀ। ਪ੍ਰਧਾਨ ਮੰਤਰੀ ਜੂਲੀਆ ਗਿਲਾਰਡ ਨੇ ਆਏ ਸੱਜਣਾਂ ਦਾ ਧੰਨਵਾਦ ਕੀਤਾ
ਅਤੇ ਸਚਿਨ ਤੇਂਦੁਲਕਰ ਲਈ 100ਵੇਂ ਸੈਂਕੜੇ ਲਈ ਸ਼ੁਭ ਕਾਮਨਾਵਾਂ ਦਿੱਤੀਆਂ।
ਇਸ ਮੌਕੇ ਫੈਡਰਲ ਮੈਂਬਰ ਆਫ ਗਰੀਨਵੇਅ ਮਿਸ਼ੈਲ ਰੋਲੈਂਡ, ਸਬਕੋਂਟੀਨੈਟਲ
ਰੀਵਸਵੀ ਗੁਰਦੁਆਰਾ ਸਾਹਿਬ ਵੱਲੋਂ ਪ੍ਰਧਾਨ ਮਹਿੰਦਰ ਸਿੰਘ ਬਿੱਟਾ ਆਏ।
ਬਲਰਾਜ ਸੰਘਾ, ਅਮਰਿੰਦਰ ਬਾਜਵਾ, ਸਤਵੰਤ ਕੈਲੀਜ, ਬਲਵਿੰਦਰ ਚਾਹਲ ਪੰਜਾਬੀ
ਭਾਈਚਾਰੇ ਵੱਲੋਂ ਸ਼ਖਸੀਅਤਾਂ ਹਾਜ਼ਰ ਸਨ। ਭਾਰਤੀ ਕ੍ਰਿਕਟ ਟੀਮ ਅਤੇ
ਆਸਟ੍ਰੇਲੀਅਨ ਕ੍ਰਿਕਟ ਟੀਮ ਨੇ ਵੀ ਸਾਰਿਆਂ ਨੂੰ ਸੰਬੋਧਨ ਕੀਤਾ।
|

ਮੁੰਬਈ ਦੇ
ਅੰਤਰਰਾਸ਼ਟਰੀ ਹਵਾਈ ਅੱਡੇ
'ਤੇ ਪੁੱਜੀ ਅਦਾਕਾਰਾ ਪ੍ਰਿਯੰਕਾ ਚੋਪੜਾ। |
ਭਾਰਤੀ ਅਮਰੀਕੀ
ਦੀ ਮਲਕੀਅਤ ਵਾਲੀ ਕੰਪਨੀ 'ਤੇ ਜੁਰਮਾਨਾ
ਹਿਊਸਟਨ, 3 ਜਨਵਰੀ (ਏਜੰਸੀ)-ਭਾਰਤੀ ਅਮਰੀਕੀ ਦੀ ਮਲਕੀਅਤ ਵਾਲੀ ਕੰਪਨੀ
ਪਿਪਿੰਗ ਟੈਕਨਾਲੋਜੀ ਐਂਡ ਪ੍ਰੋਡਕਟਸ 'ਤੇ 10 ਲੱਖ ਡਾਲਰ ਤੋਂ ਜ਼ਿਆਦਾ ਦਾ
ਜੁਰਮਾਨਾ ਲਾਇਆ ਗਿਆ ਹੈ ਕਿਉਂਕਿ ਉਸਨੇ ਕਥਿਤ ਤੌਰ 'ਤੇ ਕਰਮਚਾਰੀਆਂ ਨੂੰ
ਖਤਰਨਾਕ ਪਦਾਰਥਾਂ ਅਤੇ ਮਸ਼ਿਨਰੀ 'ਤੇ ਕੰਮ ਕਰਵਾਇਆ। ਅਮਰੀਕਾ ਦੇ ਸੁਰੱਖਿਆ
ਤੇ ਸਿਹਤ ਪ੍ਰਸ਼ਾਸਨ (ਯੂ ਐਸ ਓ ਐਸ ਐਚ ਏ) ਦਾ ਕਹਿਣਾ ਹੈ ਕਿ ਕੰਪਨੀ ਦੀ ਛੇ
ਮਹੀਨੇ ਤੋਂ ਜਾਂਚ ਕੀਤੀ ਜਾ ਰਹੀ ਸੀ। ਕੰਪਨੀ ਦੀ ਹਿਊਸਟਨ ਇਕਾਈ 'ਚ
ਕਰਮਚਾਰੀ ਸੁਰੱਖਿਆ ਨਿਯਮਾਂ ਦੀ 13 ਵਾਰ ਜਾਣਬੁੱਝ ਕੇ ਅਤੇ 17 ਵਾਰ ਗੰਭੀਰ
ਉਲੰਘਣਾ ਕੀਤੀ ਗਈ ਪਾਈ ਗਈ। ਕੰਪਨੀ 'ਤੇ ਕੁੱਲ ਮਿਲਾ ਕੇ 1013000 ਡਾਲਰ
ਦੀ ਜੁਰਮਾਨਾ ਲਾਇਆ ਗਿਆ ਹੈ। ਕੰਪਨੀ ਨੂੰ 15 ਦਿਨਾਂ 'ਚ ਜੁਰਮਾਨਾ
ਚੁਕਾਉਣਾ ਹੋਵੇਗਾ ਜਾਂ ਇਕ ਸੁਤੰਤਰ ਸਮੀਖਿਆ ਬੋਰਡ ਦੇ ਸਾਹਮਣੇ ਆਪਣੇ ਉਪਰ
ਲੱਗੇ ਦੋਸ਼ਾਂ ਲਈ ਜਵਾਬ ਦੇਣਾ ਹੋਵੇਗਾ।
ਅੰਤਰਰਾਸ਼ਟਰੀ
ਸੰਗੀਤ ਸੰਮੇਲਨ-2011 ਵੈਨਕੂਵਰ 'ਚ ਸਮਾਪਤ

ਭਾਈ ਹਰਪ੍ਰੀਤ ਸਿੰਘ ਹਜ਼ੂਰੀ ਰਾਗੀ ਦਰਬਾਰ ਸਾਹਿਬ ਦਾ ਜਥਾ ਕੀਰਤਨ ਕਰਦਾ
ਹੋਇਆ।
ਵੈਨਕੂਵਰ. ਗੁਰਵਿੰਦਰ ਸਿੰਘ ਧਾਲੀਵਾਲ
3 ਜਨਵਰੀ ૿ ਗੁਰਦੁਆਰਾ ਖਾਲਸਾ ਦੀਵਾਨ ਸੁਸਾਇਟੀ, ਸੁੱਖ ਸਾਗਰ ਨਿਊ ਵੈਸਟ
ਮਿਨਿਸਟਰ ਵਿਖੇ ਬੀਤੇ ਦਿਨੀਂ ਅੰਤਰਰਾਸ਼ਟਰੀ ਸੰਗੀਤ ਸੰਮੇਲਨ 2011
ਸਫਲਤਾਪੂਰਬਕ ਕਰਵਾਉਣ 'ਚ ਸਿੱਖ ਸੰਗਤਾਂ ਨੇ ਵੱਧ-ਚੜ੍ਹ ਕੇ ਹਾਜ਼ਰੀ ਲੁਆਈ।
ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਗੁਰਮਤਿ ਸੰਗੀਤ ਵਿਭਾਗ ਮੁਖੀ ਡਾ:
ਗੁਰਨਾਮ ਸਿੰਘ ਦੀ ਪ੍ਰੇਰਨਾ ਨਾਲ ਆਰੰਭੇ ਇਸ ਸੰਮੇਲਨ ਨੂੰ ਉਸਤਾਦ ਕੀਰਤਨੀਏ
ਭਾਈ ਜਸਵੰਤ ਸਿੰਘ ਕੁਲਾਰ ਨੂੰ ਸਮਰਪਿਤ ਕੀਤਾ ਗਿਆ ਤੇ ਕੀਰਤਨੀ ਜਥਿਆਂ ਨੇ
ਗੁਰਬਾਣੀ ਆਧਾਰਿਤ ਰਾਗਾਂ 'ਚ ਸ਼ਬਦ ਗਾਇਨ ਕਰਕੇ ਕੈਨੇਡਾ ਦੀਆਂ ਸੰਗਤਾਂ ਦੇ
ਹਿਰਦਿਆਂ 'ਤੇ ਡੂੰਘਾ ਪ੍ਰਭਾਵ ਛੱਡਿਆ। ਪ੍ਰਸਿੱਧ ਜਥਿਆਂ ਵਿਚ ਭਾਈ ਖੇਮ
ਸਿੰਘ ਪ੍ਰੇਮੀ ਵੱਲੋਂ ਸ੍ਰੀ ਰਾਗ ਤੇ ਤੁਖਾਰੀ ਵਿਚ, ਭਾਈ ਗੁਰਬਖਸ਼ ਸਿੰਘ
ਸ਼ਾਂਤ ਵੱਲੋਂ ਮਲ੍ਹਾਰ ਤੇ ਦਰਬਾਰੀ ਪੜਤਾਲ, ਭਾਈ ਪਰਮਜੀਤ ਸਿੰਘ ਲੁਧਿਆਣਾ
ਵੱਲੋਂ ਮਾਧੋਵੰਤੀ ਤੇ ਕਲਿਆਣ, ਭਾਈ ਪਰਮਜੀਤ ਸਿੰਘ ਖਾਲਸਾ ਵੱਲੋਂ ਸਰਸਵਤੀ
ਤੇ ਚੰਦਰ ਕੌਸ, ਭਾਈ ਗੁਰਮੀਤ ਸਿੰਘ ਰੁਦਰਪੁਰ ਵੱਲੋਂ ਮਧੁਵੰਤੀ ਤੇ
ਰਾਗੇਸ਼ਵਰੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਹਰਪ੍ਰੀਤ ਸਿੰਘ
ਦੇ ਜਥੇ ਵੱਲੋਂ ਰਾਗ ਜੈਤਸਰੀ ਰਾਗੇਸ਼ਵਰੀ ਵਿਚ ਗਾਇਨ ਕੀਤਾ ਗਿਆ। ਗੁਰਦੁਆਰਾ
ਸਾਹਿਬ ਤੇ ਸੰਸਥਾ ਵੱਲੋਂ ਜਥਿਆਂ ਦਾ ਸਨਮਾਨ ਕੀਤਾ ਗਿਆ।
ਟੋਰਾਂਟੋ ਤੇ
ਆਸ-ਪਾਸ ਦੇ ਗੁਰਦੁਆਰਾ ਸਾਹਿਬਾਨ
'ਚ ਨਵੇਂ ਸਾਲ ਸਬੰਧੀ ਸਮਾਗਮ

ਨਵੇਂ ਸਾਲ 2012 ਨੂੰ ਜੀ ਆਇਆਂ ਕਹਿਣ ਲਈ ਗੁਰਦੁਆਰਾ ਉਂਟਾਰੀਓ ਖ਼ਾਲਸਾ
ਦਰਬਾਰ ਮਿਸੀਸਾਗਾ ਵਿਖੇ ਸਜਾਏ ਗਏ ਧਾਰਮਿਕ ਦੀਵਾਨ 'ਚ ਵੱਖ-ਵੱਖ ਰਾਗੀ ਜਥੇ
ਸਾਂਝੇ ਰੂਪ 'ਚ ਕੀਰਤਨ ਕਰਦੇ ਹੋਏ। ਤਸਵੀਰ : ਅੰਮ੍ਰਿਤਪਾਲ ਸਿੰਘ ਸੈਣੀ
ਟੋਰਾਂਟੋ. ਅੰਮ੍ਰਿਤਪਾਲ ਸਿੰਘ ਸੈਣੀ
3 ਜਨਵਰੀ ૿ ਨਵੇਂ ਸਾਲ ਨੂੰ ਖੁਸ਼ਆਮਦੀਦ ਕਹਿਣ ਲਈ 31 ਦਸੰਬਰ ਨੂੰ ਟੋਰਾਂਟੋ
ਤੇ ਆਸ-ਪਾਸ ਦੇ ਉਪ ਸ਼ਹਿਰਾਂ ਦੇ ਵੱਖ-ਵੱਖ ਗੁਰਦੁਆਰਾ ਸਾਹਿਬਾਨ 'ਚ ਦੇਰ
ਰਾਤ ਤੱਕ ਧਾਰਮਿਕ ਦੀਵਾਨ ਸਜਾਏ ਗਏ। ਇੱਥੋਂ ਦੇ ਨੇੜਲੇ ਉਪ ਸ਼ਹਿਰ
ਮਿਸੀਸਾਗਾ ਸਥਿਤ ਗੁਰਦੁਆਰਾ ਉਂਟਾਰੀਓ ਖ਼ਾਲਸਾ ਦਰਬਾਰ ਵਿਖੇ ਨਵੇਂ ਸਾਲ ਦੀ
ਆਮਦ ਦੇ ਸਬੰਧ 'ਚ ਸਜਾਏ ਗਏ ਦੀਵਾਨ 'ਚ ਹਜ਼ਾਰਾਂ ਦੀ ਗਿਣਤੀ 'ਚ ਸੰਗਤਾਂ ਨੇ
ਸ਼ਿਰਕਤ ਕੀਤੀ ਤੇ ਭਾਈ ਮਨਜੀਤ ਸਿੰਘ (ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ
ਅੰਮ੍ਰਿਤਸਰ) ਦੇ ਰਾਗੀ ਜਥੇ ਤੋਂ ਇਲਾਵਾ ਵੱਖ-ਵੱਖ ਪ੍ਰਸਿੱਧ ਰਾਗੀ ਜਥਿਆਂ
ਵਲ਼ੋਂ ਗੁਰਬਾਣੀ ਕੀਰਤਨ ਕੀਤਾ ਗਿਆ ਤੇ ਜੋ ਬੋਲੇ ਸੋ ਨਿਹਾਲ, ਸਤਿ ਸ੍ਰੀ
ਅਕਾਲ' ਦੇ ਜੈਕਾਰਿਆਂ ਦੀ ਗੂੰਜ 'ਚ ਨਵੇਂ ਸਾਲ 2012 ਦਾ ਸਵਾਗਤ ਕਰਦਿਆਂ
ਸਰਬੱਤ ਦੇ ਭਲੇ ਦੀ ਕਾਮਨਾ ਕੀਤੀ।
ਬਰਤਾਨੀਆ 'ਚ
ਪਰਿਵਾਰ ਦੇ ਤਿੰਨ ਵਿਅਕਤੀਆਂ ਨੂੰ ਮਾਰ ਕੇ ਖੁਦਕੁਸ਼ੀ
ਲੰਡਨ. ਏਜੰਸੀ
3 ਜਨਵਰੀ ૿ ਬਰਤਾਨੀਆ ਦੇ ਦੁਰਹਮ ਕਾਊਂਟੀ ਸਥਿਤ ਇਕ ਘਰ 'ਚ ਇਕ ਵਿਅਕਤੀ ਨੇ
ਪਰਿਵਾਰ ਦੇ ਤਿੰਨ ਮੈਂਬਰਾਂ ਨੂੰ ਮਾਰ ਕੇ ਖੁਦਕੁਸ਼ੀ ਕਰ ਲਈ। ਹਾਲਾਂਕਿ
ਪੁਲਿਸ ਪੁਖਤਾ ਤੌਰ 'ਤੇ ਕੁਝ ਵੀ ਕਹਿਣ ਤੋਂ ਅਸਮਰੱਥ ਹੈ। ਸਮਾਚਾਰ ਏਜੰਸੀ
ਅਨੁਸਾਰ ਪੁਲਿਸ ਨੇ ਦੱਸਿਆ ਕਿ ਅਲੱਗ-ਅਲੱਗ ਕਮਰਿਆਂ 'ਚ ਚਾਰ ਲਾਸ਼ਾਂ
ਮਿਲੀਆਂ ਜਿਸ ਵਿਚੋਂ ਇਕ ਲਾਸ਼ ਦੇ ਨਾਲ ਬੰਦੂਕ ਵੀ ਮਿਲੀ। ਲਾਸ਼ਾਂ 'ਤੇ
ਗੋਲੀਆਂ ਦੇ ਨਿਸ਼ਾਨ ਮਿਲੇ ਹਨ। ਜਾਂਚ ਅਧਿਕਾਰੀ ਪਾਲ ਗਾਉਂਡ੍ਰਾਈ ਨੇ ਕਿਹਾ
ਕਿ ਉਨ੍ਹਾਂ ਨੂੰ ਲਗਦਾ ਹੈ ਕਿ ਘਟਨਾ ਨੂੰ ਘਰ ਦੇ 40 ਸਾਲਾ ਪੁਰਸ਼ ਮੈਂਬਰ
ਦੇ ਅੰਜਾਮ ਦਿੱਤਾ ਹੈ। ਇਸ ਵਿਅਕਤੀ ਦੀ ਪਛਾਣ ਮਾਈਕਲ ਆਰਥਟਨ ਦੇ ਰੂਪ ਤੋਂ
ਕੀਤੀ ਗਈ ਹੈ। ਜੋ ਪੇਸ਼ੇ ਵਜੋਂ ਟੈਕਸੀ ਚਾਲਕ ਸੀ। ਪੁਲਿਸ ਨੇ ਦੱਸਿਆ ਕਿ
ਮਾਰੇ ਗਏ ਚਾਰੇ ਲੋਕ ਇਕ ਦੂਜੇ ਦੇ ਕਰੀਬੀ ਸਨ। ਇਸ ਘਟਨਾ ਤੋਂ ਪਹਿਲਾਂ ਘਰ
'ਚ ਹੋਰ ਲੋਕ ਵੀ ਮੌਜੂਦ ਸਨ ਜਿਨ੍ਹਾਂ ਨੂੰ ਗਵਾਹ ਦੇ ਤੌਰ 'ਤੇ ਮਾਮਲੇ ਨਾਲ
ਜੋੜਿਆ ਜਾਵੇਗਾ। ਇਕ ਨਾਬਾਲਗ ਲੜਕੀ ਨੂੰ ਮਾਮੂਲੀ ਸੱਟ ਲੱਗੀ ਹੈ ਜੋ
ਸੁਰੱਖਿਅਤ ਥਾਂ 'ਤੇ ਛੁਪਣ 'ਚ ਕਾਮਯਾਬ ਰਹੀ ਅਤੇ ਮਦਦ ਲਈ ਗੁਆਂਢੀਆਂ ਕੋਲ
ਪਹੁੰਚੀ।
ਮਸਕਟ ਵਿਖੇ
ਜਗਜੀਤ ਸਿੰਘ ਦੀ ਯਾਦ 'ਚ ਹੋਵੇਗਾ ਸਮਾਗਮ

ਡੁਬਈ, 3 ਜਨਵਰੀ (ਏਜੰਸੀ)-ਓਮਾਨ 'ਚ ਇਕ ਭਾਰਤੀ ਕਲੱਬ ਮਸ਼ਹੂਰ ਗਜ਼ਲ
ਗਾਇਕ ਜਗਜੀਤ ਸਿੰਘ ਨੂੰ ਸ਼ਰਧਾਂਜਲੀ ਦੇਣ ਲਈ ਇਸ ਹਫਤੇ ਦੇ ਅੰਤ 'ਚ ਇਕ
ਸਮਾਰੋਹ ਕਰਵਾਏਗਾ। ਸਮਾਰੋਹ 'ਚ ਜਸਵਿੰਦਰ ਸਿੰਘ ਉਨ੍ਹਾਂ ਦੇ ਕੁਝ ਚੋਣਵੇਂ
ਗਾਣੇ ਗਾ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਦੇਣਗੇ। ਭਾਰਤੀ ਸੰਗੀਤ ਅਕਾਦਮੀ ਨੇ
ਜਸਵਿੰਦਰ ਸਿੰਘ ਨੂੰ 'ਦ ਯੰਗ ਗਜ਼ਲ ਮਾਸਟ੍ਰੋ' ਦਾ ਖਿਤਾਬ ਦਿੱਤਾ ਹੈ। ਸੂਫੀ
ਸੰਗੀਤ 'ਚ ਮਾਹਿਰ ਜਸਵਿੰਦਰ ਸਿੰਘ ਮਸ਼ਹੂਰ ਸੰਗੀਤਕਾਰ ਕੁਲਦੀਪ ਸਿੰਘ ਦੇ
ਪੁੱਤਰ ਅਤੇ ਸ਼ਾਗਿਰਦ ਹਨ। ਪ੍ਰੋਗਰਾਮ ਕਰਵਾ ਰਹੇ ਇੰਡੀਅਨ ਸੋਸ਼ਲ ਕਲੱਬ ਦਾ
ਕਹਿਣਾ ਹੈ ਕਿ ਇਸ ਸ਼ਾਮ ਨੂੰ ਜਗਜੀਤ ਸਿੰਘ ਦੇ ਵਿਭਿੰਨ ਗਾਣਿਆਂ ਨਾਲ ਸਜਾਇਆ
ਜਾਵੇਗਾ।
ਸ਼ੁਕਰੀ ਢੇਰੀ
ਵਿਧਾਨ ਸਭਾ ਚੋਣਾਂ ਲਈ ਇਟਲੀ
ਤੋਂ ਚੀਫ ਕੋਆਰਡੀਨੇਟਰ ਨਿਯੁਕਤ
ਬਰੇਸ਼ੀਆ (ਇਟਲੀ). ਬੂਰੇਜੱਟਾਂ
3 ਜਨਵਰੀ
૿ ਪੰਜਾਬ ਵਿਧਾਨ ਸਭਾ ਦੀਆਂ 30 ਜਨਵਰੀ ਨੂੰ ਹੋਣ ਜਾ ਰਹੀਆਂ ਚੋਣਾਂ ਨੂੰ
ਵੇਖਦੇ ਹੋਏ ਪੰਜਾਬ ਵਿਚ ਸਿਆਸੀ ਸਰਗਰਮੀਆਂ ਪੂਰੇ ਜ਼ੋਰਾਂ 'ਤੇ ਹਨ। ਇਸ ਵਾਰ
ਵਿਧਾਨ ਸਭਾ ਚੋਣਾਂ ਵਿਚ ਪ੍ਰਵਾਸੀ ਭਾਰਤੀਆਂ ਦੇ ਮਹੱਤਵ ਨੂੰ ਵੇਖਦੇ ਹੋਏ
ਸਿਆਸੀ ਪਾਰਟੀਆਂ ਵੱਲੋਂ ਆਪਣੇ ਉਮੀਦਵਾਰਾਂ ਨੂੰ ਜਿਤਾਉਣ ਲਈ ਪ੍ਰਵਾਸੀਆਂ
ਦਾ ਵਿਸ਼ੇਸ਼ ਯੋਗਦਾਨ ਲਿਆ ਜਾ ਰਿਹਾ ਹੈ। ਇਟਲੀ ਤੋਂ ਇੰਡੀਅਨ ਓਵਰਸੀਜ਼
ਕਾਂਗਰਸ ਦੇ ਸਾਬਕਾ ਜਨਰਲ ਸਕੱਤਰ ਅਤੇ ਸੀਨੀਅਰ ਆਗੂ ਸ: ਸੁਖਦੇਵ ਸਿੰਘ
ਸ਼ੁਕਰੀ ਢੇਰੀ ਵੀ ਵਿਧਾਨ ਸਭਾ ਚੋਣਾਂ ਦੇ ਸਬੰਧ ਵਿਚ ਪੰਜਾਬ ਪਹੁੰਚ ਚੁੱਕੇ
ਹਨ ਅਤੇ ਐਨ. ਆਰ. ਆਈ. ਸੈੱਲ ਦੇ ਚੇਅਰਮੈਨ ਸ: ਇੰਦਰਦੇਵ ਸਿੰਘ ਮੁਸਾਫਰ ਨੇ
ਉਨ੍ਹਾਂ ਦੇ ਅਸਰ ਰਸੂਖ ਨੂੰ ਵੇਖਦੇ ਹੋਏ ਪੰਜਾਬ ਵਿਧਾਨ ਸਭਾ ਚੋਣਾਂ ਲਈ
ਇਲੈਕਸ਼ਨ ਕੰਪੇਨ ਕਮੇਟੀ ਇਟਲੀ ਦੇ ਚੀਫ ਕੋਆਡੀਨੇਟਰ ਨਿਯੁਕਤ ਕਰਕੇ ਇਟਲੀ
ਤੋਂ ਆਏ ਪੰਜਾਬੀਆਂ ਨੂੰ ਨਾਲ ਲੈ ਕੇ ਆਪੋ-ਆਪਣੇ ਹਲਕਿਆਂ ਵਿਚ ਸਰਗਰਮੀਆਂ
ਸ਼ੁਰੂ ਕਰਨ ਲਈ ਹਰੀ ਝੰਡੀ ਦਿਖਾ ਦਿੱਤੀ ਹੈ।
ਪੰਜਾਬ ਪ੍ਰਦੇਸ਼
ਕਾਂਗਰਸ ਵੱਲੋਂ ਬਰਤਾਨੀਆ ਦੇ
ਚੋਣ ਕੋਆਰਡੀਨੇਟਰ ਨਿਯੁਕਤ

ਗੁਰਮਿੰਦਰ ਸਿੰਘ ਥਿੰਦ, ਗੁਰਬੀਰ ਸਿੰਘ ਅਟਕੜ ਤੇ ਵਾਹਿਗੁਰੂਪਾਲ ਸਿੰਘ
ਔਲਖ
ਲੰਡਨ. (ਮਨਪ੍ਰੀਤ ਸਿੰਘ ਬੱਧਨੀ ਕਲਾਂ
3 ਜਨਵਰੀ ૿ ਪੰਜਾਬ ਅੰਦਰ ਚੋਣ ਬੁਖਾਰ ਜਿਉਂ-ਜਿਉਂ ਤੇਜ਼ ਹੁੰਦਾ ਜਾ
ਰਿਹਾ ਹੈ ਤਿਉਂ-ਤਿਉਂ ਸਿਆਸੀ ਪਾਰਟੀਆਂ ਵੱਲੋਂ ਜਿੱਤ ਯਕੀਨੀ ਬਣਾਉਣ ਲਈ
ਸਰਗਰਮੀਆਂ 'ਚ ਵੀ ਤੇਜ਼ੀ ਲਿਆਂਦੀ ਜਾ ਰਹੀ ਹੈ, ਪੰਜਾਬ ਪ੍ਰਦੇਸ਼ ਕਾਂਗਰਸ
ਵੱਲੋਂ ਪੰਜਾਬ ਵਿਧਾਨ ਸਭਾ 'ਚ ਪ੍ਰਵਾਸੀਆਂ ਤੋਂ ਮਦਦ ਹਾਸਿਲ ਕਰਨ ਲਈ ਚੋਣ
ਕੋਆਰਡੀਨੇਟਰਾਂ ਦੀ ਨਿਯੁਕਤੀ ਕੀਤੀ ਗਈ ਹੈ ਜਿਸ ਤਹਿਤ ਗੁਰਮਿੰਦਰ ਸਿੰਘ
ਥਿੰਦ, ਗੁਰਬੀਰ ਸਿੰਘ ਅਟਕੜ ਨੂੰ ਯੂ. ਕੇ. ਤੋਂ ਚੀਫ ਚੋਣ ਕੋਆਰਡੀਨੇਟਰ
ਨਿਯੁਕਤ ਕੀਤਾ ਗਿਆ ਹੈ, ਜਦ ਕਿ ਵਾਹਿਗੁਰੂ ਪਾਲ ਸਿੰਘ ਔਲਖ ਨੂੰ ਵੇਲਜ਼ ਤੇ
ਰਾਣਾ ਗੁਰਕੀਰਤ ਸਿੰਘ ਢਿਲੋਂ ਨੂੰ ਸਕਾਟਲੈਂਡ ਤੋਂ ਚੀਫ ਕੋਆਰਡੀਨੇਟਰ
ਨਿਯੁਕਤ ਕੀਤਾ ਗਿਆ ਹੈ।
ਆਸਟਰੇਲੀਆ 'ਚ
ਪਾਰਾ 40 ਡਿਗਰੀ ਤੱਕ ਪੁੱਜਾ
ਮੈਲਬੌਰਨ, (ਸਰਤਾਜ ਸਿੰਘ ਧੌਲ)
3 ਜਨਵਰੀ ૿ ਆਸਟਰੇਲੀਆ 'ਚ ਪਿਛਲੇ ਕਈ ਦਿਨਾਂ ਤੋਂ ਸਖਤ ਗਰਮੀ ਪੈ ਰਹੀ ਹੈ,
ਤਾਪਮਾਨ 40 ਡਿਗਰੀ ਦੇ ਕਰੀਬ ਜਾ ਚੁੱਕਾ ਹੈ। ਇਸ ਗਰਮ ਮੌਸਮ ਨਾਲ ਬੱਿਚਆਂ,
ਬੁੱਢਿਆਂ ਦਾ ਕਾਫੀ ਮਾੜਾ ਹਾਲ ਹੈ। ਸਮੁੰਦਰ ਦੇ ਕੰਢਿਆਂ 'ਤੇ ਕਈ ਥਾਈਂ
ਕਾਫੀ ਭੀੜ ਦੇਖਣ ਨੂੰ ਮਿਲ ਰਹੀ ਹੈ। ਦੁਪਹਿਰ ਸਮੇਂ ਸਾਰੀਆਂ ਸੜਕਾਂ 'ਤੇ
ਬਾਜ਼ਾਰ ਸੁੰਨੇ ਨਜ਼ਰੀਂ ਪੈਂਦੇ ਹਨ ਤੇ ਲੋਕ ਆਪਣੇ ਘਰਾਂ 'ਚ ਏ ਸੀ ਲਾ ਕੇ
ਬੈਠੇ ਰਹਿੰਦੇ ਹਨ। ਪੈ ਰਹੀ ਸਖਤ ਗਰਮੀ ਨਾਲ ਜੰਗਲੀ ਇਲਾਕਿਆਂ 'ਚ ਅੱਗ
ਲੱਗਣ ਦਾ ਵੀ ਖ਼ਤਰਾ ਵਧ ਗਿਆ ਹੈ। ਮੌਸਮ ਵਿਭਾਗ ਅਨੁਸਾਰ ਪਿਛਲੇ ਪੰਜ ਸਾਲਾਂ
ਦੇ ਰਿਕਾਰਡ ਮੁਤਾਬਿਕ ਇਸ ਵਾਰ ਵਧੇਰੇ ਗਰਮੀ ਪੈ ਰਹੀ ਹੈ।
ਟਾਕਾਨੀਨੀ
ਵਿਖੇ ਗੁਰਪੁਰਬ ਸਬੰਧੀ ਸਮਾਗਮ
5 ਨੂੰ, ਉਟਾਹੂਹੂ ਤੇ ਐਵਨਡੇਲ 'ਚ 8 ਨੂੰ
ਆਕਲੈਂਡ, (ਹਰਜਿੰਦਰ ਸਿੰਘ ਬਸਿਆਲਾ)
3 ਜਨਵਰੀ૿ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਟਾਕਾਨੀਨੀ ਵਿਖੇ ਸ੍ਰੀ ਗੁਰੂ
ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ 5 ਜਨਵਰੀ ਨੂੰ ਮਨਾਇਆ ਜਾ ਰਿਹਾ ਹੈ।
ਇਸ ਸਬੰਧੀ ਅੱਜ ਸ਼ਾਮ ਅਖੰਡ ਪਾਠ ਆਰੰਭ ਕੀਤੇ ਜਾ ਰਹੇ ਹਨ ਜਿਨ੍ਹਾਂ ਦੇ ਭੋਗ
ਵੀਰਵਾਰ ਸ਼ਾਮ ਨੂੰ ਪੈਣਗੇ ਉਪਰੰਤ ਵਿਸ਼ੇਸ਼ ਦੀਵਾਨ ਸਜਣਗੇ। ਇਸੇ ਤਰ੍ਹਾਂ
ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਉਟਾਹੂਹੂ ਤੇ ਗੁਰਦੁਆਰਾ ਸ੍ਰੀ ਗੁਰੂ
ਅਰਜਨ ਦੇਵ ਜੀ ਐਵਨਡੇਲ ਵਿਖੇ ਵੀ 6 ਜਨਵਰੀ ਨੂੰ ਅਖੰਡ ਪਾਠ ਆਰੰਭ ਹੋਣਗੇ
ਜਿਨ੍ਹਾਂ ਦੇ ਭੋਗ ਐਤਵਾਰ 8 ਜਨਵਰੀ ਨੂੰ ਹਫਤਾਵਾਰੀ ਦੀਵਾਨ 'ਚ ਪੈਣਗੇ ਤੇ
ਵਿਸ਼ੇਸ਼ ਦੀਵਾਨ ਸਜਣਗੇ।
ਬਿਦਵੇ ਦੇ
ਪਰਿਵਾਰ ਨੂੰ ਮਿਲੀ ਬਰਤਾਨੀਆ ਪੁਲਿਸ

ਬਰਤਾਨੀਆ 'ਚ ਕਤਲ ਕੀਤੇ ਗਏ ਭਾਰਤੀ ਵਿਦਿਆਰਥੀ ਅਨੁਜ ਬਿਦਵੇ ਦੀ
ਯਾਦ 'ਚ ਕੈਂਡਲ ਮਾਰਚ ਦੌਰਾਨ ਉਸ ਦੀ ਤਸਵੀਰ ਅੱਗੇ ਜਗਾਈਆਂ ਮੋਮਬੱਤੀਆਂ।
ਲੰਡਨ, ਪੁਣੇ, 3 ਜਨਵਰੀ (ਏਜੰਸੀ)-ਬਰਤਾਨੀਆ 'ਚ ਭਾਰਤੀ ਵਿਦਿਆਰਥੀ
ਅਨੁਜ ਬਿਦਵੇ ਦੇ ਕਤਲ ਦੇ ਬਾਅਦ ਲੰਡਨ ਪੁਲਿਸ ਦੇ ਅਧਿਕਾਰੀ ਸੋਮਵਾਰ ਨੂੰ
ਪੁਣੇ 'ਚ ਅਨੁਜ ਦੇ ਪਰਿਵਾਰ ਨੂੰ ਮਿਲੇ। ਅਧਿਕਾਰੀਆਂ ਨੇ ਪਰਿਵਾਰਕ
ਮੈਂਬਰਾਂ ਨੂੰ ਕਿਹਾ ਕਿ ਦੂਜੇ ਪੋਸਟ ਮਾਰਟਮ ਦੇ ਬਾਅਦ ਮ੍ਰਿਤਕ ਦੇਹ ਭਾਰਤੀ
ਹਾਈ ਕਮਿਸ਼ਨ ਨੂੰ ਸੌਂਪ ਦਿੱਤਾ ਜਾਵੇਗਾ। ਕ੍ਰਿਸਮਸ ਦੇ ਇਕ ਦਿਨ ਬਾਅਦ
ਮੈਨਚੈਸਟਰ 'ਚ ਬਿਦਵੇ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।
ਮੈਨਚੈਸਟਰ ਪੁਲਿਸ ਦੇ ਮੁਖੀ ਰਸ ਜੈਕਸਨ ਤੇ ਹੋਰ ਅਧਿਕਾਰੀ ਇਥੇ ਅਨੁਜ ਦੇ
ਪਰਿਵਾਰਕ ਮੈਂਬਰਾਂ ਨੂੰ ਮਿਲੇ।
ਸਰੀ ਦਾ ਜੋੜਾ
ਦਰਸ਼ਨ ਤੇ ਕੈਲਵੀਨ ਵਰ੍ਹਾ
2012 ਦੇ ਪਹਿਲੇ ਬੱਚੇ ਦੇ ਮਾਪੇ ਬਣੇ

ਪਿਤਾ ਦਰਸ਼ਨ ਤੇ ਮਾਂ ਕੈਲਵੀਨ ਨਵੇਂ ਵਰ੍ਹੇ 'ਤੇ ਜਨਮੇ ਅਦਿੱਤਿਆਪਾਲ
ਨਾਲ ਖੁਸ਼ੀ ਦੇ ਰੌਂਅ 'ਚ।
ਸਰੀ. ਗੁਰਵਿੰਦਰ ਸਿੰਘ ਧਾਲੀਵਾਲ
3 ਜਨਵਰੀ ૿ ਪਹਿਲੀ ਜਨਵਰੀ 2012 ਨੂੰ ਸਰੀ ਮੈਮੋਰੀਅਲ ਹਸਪਤਾਲ 'ਚ ਤੜਕਸਾਰ
ਜਨਮੇ ਵਰ੍ਹੇ ਦੇ ਪਹਿਲੇ 'ਨਵੇਂ ਮਹਿਮਾਨ' ਨੂੰ ਸ਼ਹਿਰ ਵਾਸੀਆਂ ਵੱਲੋਂ ਜੀ
ਆਇਆਂ ਕਿਹਾ ਜਾ ਰਿਹਾ ਹੈ। ਸਰੀ ਦੇ ਵਸਨੀਕ ਦਰਸ਼ਨ ਅਤੇ ਕੈਲਵੀਨ ਦੇ ਘਰ
ਜਨਮੇ ਬੱਚੇ 'ਅਦਿੱਤਿਆ ਪਾਲ' ਦਾ ਵਜ਼ਨ ਸੱਤ ਪੌਂਡ ਹੈ ਅਤੇ ਉਹ ਠੀਕ-ਠਾਕ
ਹੈ। 34 ਸਾਲਾ ਪਿਤਾ ਦਰਸ਼ਨ ਅਤੇ 26 ਸਾਲਾ ਮਾਤਾ ਕੈਲਵੀਨ ਨੂੰ ਨਵੇਂ ਸਾਲ
ਦੇ ਨਵ-ਜਨਮੇ ਬਾਲ ਲਈ ਚਾਰੇ ਪਾਸਿਉਂ ਮੁਬਾਰਕਾਂ ਮਿਲ ਰਹੀਆਂ ਹਨ। ਬੱਚੇ ਤੇ
ਮਾਂ ਦੇ ਤੰਦਰੁਸਤ ਹੋਣ ਦੇ ਰੂਪ 'ਚ ਦੋਹਾਂ ਜੱਚਾ ਤੇ ਬੱਚਾ ਨੂੰ ਹਸਪਤਾਲ
ਤੋਂ ਛੁੱਟੀ ਦੇ ਦਿੱਤੀ ਗਈ।
ਪ੍ਰੋ: ਧੂੰਦਾ
25 ਤੋਂ ਐਡਮਿੰਟਨ 'ਚ

ਐਡਮਿੰਟਨ, 3 ਜਨਵਰੀ (ਵਤਨਦੀਪ ਸਿੰਘ ਗਰੇਵਾਲ)-ਸਿੱਖ ਪੰਥ ਦੇ ਮਹਾਨ
ਕਥਾਵਾਚਕ ਪ੍ਰੋ: ਸਰਬਜੀਤ ਸਿੰਘ ਧੂੰਦਾ ਸਥਾਨਕ ਗੁਰਦੁਆਰਾ ਸਿੰਘ ਸਭਾ ਵਿਚ
25 ਜਨਵਰੀ ਤੋਂ 29 ਜਨਵਰੀ ਤੱਕ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ
ਪਾਉਣਗੇ। ਇਸ ਸਬੰਧੀ ਜਾਣਕਾਰੀ ਗੁਰਦੁਆਰਾ ਕਮੇਟੀ ਦੇ ਸੀ: ਮੀਤ ਪ੍ਰਧਾਨ
ਭਾਈ ਹਰਬੰਸ ਸਿੰਘ ਹੋਠੀ ਨੇ ਦਿੱਤੀ।
ਲਿਸਬਨ ਵਿਖੇ
ਗੁਰਪੁਰਬ ਸਬੰਧੀ ਸਮਾਗਮ 8 ਨੂੰ
ਪੁਰਤਗਾਲ. ਤੇਜਪਾਲ ਸਿੰਘ
3 ਜਨਵਰੀ ૿ ਗੁਰਦੁਆਰਾ ਸਿੱਖ ਸੰਗਤ ਸਾਹਿਬ ਲਿਸਬਨ (ਪੁਰਤਗਾਲ) ਵਿਖੇ ਸ੍ਰੀ
ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਪੁਰਤਗਾਲ ਦੀਆਂ ਸੰਗਤਾਂ
ਵਲੋਂ ਉਤਸ਼ਾਹ ਤੇ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। ਜਿਸ ਸਬੰਧੀ 6 ਜਨਵਰੀ
ਨੂੰ ਅਖੰਡ ਪਾਠ ਸਾਹਿਬ ਆਰੰਭ ਕੀਤੇ ਜਾਣਗੇ ਤੇ 8 ਜਨਵਰੀ ਨੂੰ ਭੋਗ ਪਾਏ
ਜਾਣਗੇ। ਉਪਰੰਤ ਰਾਗੀ ਸਿੰਘ ਤੇ ਕਥਾਵਾਚਕ ਕਥਾ ਵਿਚਾਰਾਂ ਤੇ ਸ਼ਬਦ ਕੀਰਤਨ
ਨਾਲ ਸੰਗਤਾਂ ਨੂੰ ਨਿਹਾਲ ਕਰਨਗੇ। ਇਹ ਜਾਣਕਾਰੀ ਉਕਤ ਗੁਰੂ ਘਰ ਦੇ ਮੁੱਖ
ਸੇਵਾਦਾਰ ਭਾਈ ਰਣਜੀਤ ਸਿੰਘ ਨੇ ਦਿੱਤੀ।
ਅਕਾਲੀ ਦਲ
ਦੁਬਾਰਾ ਸਰਕਾਰ ਬਣਾਉਣ 'ਚ
ਇਤਿਹਾਸ ਸਿਰਜੇਗਾ-ਢਿੱਲੋਂ, ਮਖਮੈਲਪੁਰ

ਕੈਲਗਰੀ. ਜਸਜੀਤ ਸਿੰਘ ਧਾਮੀ
3 ਜਨਵਰੀ ૿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਉੱਪ
ਮੁੱਖ ਮੰਤਰੀ ਨੇ ਪੰਜਾਬ ਵਿਧਾਨ ਸਭਾ ਚੋਣਾਂ 'ਚ ਸੂਝਵਾਨ ਅਤੇ ਪੜ੍ਹੇ ਲਿਖੇ
ਵਰਕਰਾਂ ਨੂੰ ਉਮੀਦਵਾਰ ਐਲਾਨ ਕੇ ਬਹੁਤ ਮਾਣ ਤੇ ਸਤਿਕਾਰ ਦਿੱਤਾ ਹੈ। ਇਹ
ਵਿਚਾਰ ਸ. ਸੁਰਜੀਤ ਸਿੰਘ ਢਿੱਲੋਂ ਤੇ ਸ. ਜਗਰੂਪ ਸਿੰਘ ਮਖਮੈਲਪੁਰ ਨੇ
ਪ੍ਰਗਟ ਕੀਤੇ। ਉਨ੍ਹਾਂ ਸ. ਬਾਦਲ ਦਾ ਸ. ਸੁਰਜੀਤ ਸਿੰਘ ਰੱਖੜਾ, ਸ. ਤੋਤਾ
ਸਿੰਘ, ਸਰਦਾਰਨੀ ਕੁਲਦੀਪ ਕੌਰ ਟੌਹੜਾ, ਸਰਦਾਰਨੀ ਹਰਪ੍ਰੀਤ ਕੌਰ ਮਖਮੈਲਪੁਰ
ਤੇ ਪਰਮਦੀਪ ਸਿੰਘ ਗਿੱਲ ਨੂੰ ਟਿਕਟਾਂ ਦੇਣ ਦਾ ਧੰਨਵਾਦ ਕੀਤਾ। ਉਨ੍ਹਾਂ
ਕਿਹਾ ਕਿ ਆਉਣ ਵਾਲੀ ਸਰਕਾਰ ਦੁਬਾਰਾ ਅਕਾਲੀ ਦਲ ਦੀ ਹੋਵੇਗੀ।
ਇਸ ਸਮੇਂ ਗੁਰਪ੍ਰੀਤ ਸਿੰਘ ਮਖਮੈਲਪੁਰ, ਹਰਪ੍ਰੀਤ ਸਿੰਘ ਢਿੱਲੋਂ, ਜੱਸੀ
ਸਿੱਧੂ, ਰਣਧੀਰ ਸਿੰਘ ਬਿਦੇਸ਼ਾਂ, ਸ਼ਿਵਤਾਰ ਸਿੰਘ ਸੁਦਾਣਾ, ਇਕਬਾਲ ਸਿੰਘ
ਸੁਦਾਣਾ, ਮਨਜੋਤ ਸਿੰਘ ਰੰਧਾਵਾ, ਸ਼ੰਮੀ ਗਿੱਲ, ਹਰਦੇਵ ਸਿੰਘ ਜੰਜੂਆ,
ਅਮਰਜੀਤ ਸਿੰਘ ਫਿਰੋਜ਼ਪੁਰ, ਗੁਰਲਾਲ ਧਾਲੀਵਾਲ, ਦਰਸ਼ਨ ਸਿੰਘ ਵਿਰਕ ਤੇ
ਹਰਜੋਤ ਭੰਡਾਲ ਵੀ ਹਾਜ਼ਰ ਸਨ।
ਬੱਚਿਆਂ ਨੂੰ
ਗੁਰਮਤਿ ਤੋਂ ਜਾਣੂ ਕਰਾਉਣਾ ਜ਼ਰੂਰੀ-ਮੀਤ

ਭਾਈ ਜਗਮੀਤ ਸਿੰਘ 'ਮੀਤ' ਜਰਮਨ 'ਚ ਜੰਮਪਲ ਬੱਚਿਆਂ ਨਾਲ
ਸ਼ਬਦ ਕੀਰਤਨ ਕਰਦੇ ਹੋਏ। ਤਸਵੀਰ : ਬਸੰਤ ਸਿੰਘ ਰਾਮੂਵਾਲੀਆ
ਮਾਨਹਾਈਮ. ਬਸੰਤ ਸਿੰਘ ਰਾਮੂਵਾਲੀਆ
3 ਜਨਵਰੀ ૿ ਗੁਰਦੁਆਰਾ ਸਿੰਘ ਸਭਾ ਮਾਨਹਾਈਮ ਵਿਖੇ ਪ੍ਰਬੰਧਕਾਂ ਦੇ ਸਹਿਯੋਗ
ਸਦਕਾ ਜਰਮਨ 'ਚ ਜੰਮਪਲ ਸਿੱਖ ਬੱਚਿਆਂ ਨੂੰ ਮਾਂ ਬੋਲੀ ਪੰਜਾਬੀ ਲਿਖਣ,
ਪੜ੍ਹਨ ਤੇ ਸਿੱਖ ਧਰਮ ਤੋਂ ਜਾਣੂ ਕਰਾਉਣ ਲਈ ਪਿਛਲੇ ਸਮੇਂ ਤੋਂ ਉਪਰਾਲਾ
ਕੀਤਾ ਜਾ ਰਿਹਾ ਹੈ। ਗੁਰਦੁਆਰਾ ਸਾਹਿਬ ਦੇ ਗ੍ਰੰਥੀ ਤੇ ਪ੍ਰਸਿੱਧ ਬੁਲਾਰੇ
ਭਾਈ ਜਗਮੀਤ ਸਿੰਘ ਮੀਤਾ ਜੋ ਕਿ ਲੰਬੇ ਸਮੇਂ ਤੋਂ ਬੱਚਿਆਂ ਨੂੰ ਮਾਂ ਬੋਲੀ
ਸਿਖਾਉਣ ਲਈ ਤੇ ਗੁਰਮਤਿ ਦੀ ਸਿੱਖਿਆ ਦੇਣ ਲਈ ਕਾਫੀ ਮਿਹਨਤ ਕਰ ਰਹੇ ਹਨ।
ਉਨ੍ਹਾਂ ਨੇ ਹਫ਼ਤਾਵਾਰੀ ਦੀਵਾਨ 'ਚ ਬੋਲਦਿਆਂ ਕਿਹਾ ਕਿ 'ਗੁਰਮਤਿ ਜਮਾਤ' 'ਚ
ਤਕਰੀਬਨ 35 ਬੱਚਿਆਂ ਨੇ ਭਾਗ ਲੈਂਦਿਆਂ ਸਿੱਖ ਧਰਮ ਬਾਰੇ ਜਾਣਕਾਰੀ ਪ੍ਰਾਪਤ
ਹੀ ਨਹੀਂ ਕੀਤੀ, ਸਗੋਂ ਉਨ੍ਹਾਂ ਨੇ ਸ਼ਬਦ ਕੀਰਤਨ ਨਾਲ ਵੀ ਸੰਗਤਾਂ ਨੂੰ
ਨਿਹਾਲ ਕੀਤਾ।
ਕੁਲਦੀਪ ਮਾਣਕ
ਦੀ ਯਾਦ 'ਚ ਸਾਊਥਾਲ ਵਿਖੇ ਸਮਾਗਮ

ਕੁਲਦੀਪ ਮਾਣਕ ਯਾਦਗਰੀ ਮੇਲੇ ਮੌਕੇ ਪ੍ਰਿੰਸ ਸੁਖਦੇਵ ਤੇ ਗੀਤੂ
ਗੀਤਾਂਜ਼ਲੀ ਦਾ ਸਨਮਾਨ ਕਰਦੇ ਹੋਏ ਤਲਵਿੰਦਰ ਸਿੰਘ ਢਿਲੋਂ ਤੇ ਹੋਰ। ਤਸਵੀਰ
: ਮਨਪ੍ਰੀਤ ਸਿੰਘ ਬੱਧਨੀ ਕਲਾਂ
ਲੰਡਨ. ਮਨਪ੍ਰੀਤ ਸਿੰਘ ਬੱਧਨੀ ਕਲਾਂ
3 ਜਨਵਰੀ ૿ ਸਾਊਥਾਲ ਵਿਖੇ ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਦੀ ਯਾਦ 'ਚ
ਪਹਿਲਾ ਸ਼ਰਧਾਂਜਲੀ ਸੱਭਿਆਚਾਰਕ ਸਮਾਗਮ ਹੁਣੇ ਜਿਹੇ ਹੋਂਦ 'ਚ ਆਈ ''ਕੁਲਦੀਪ
ਮਾਣਕ ਮੈਮੋਰੀਅਲ ਆਰਗੇਨਾਈਜੇਸ਼ਨ (ਰਜਿ:) ਯੂ. ਕੇ. ਨਾਂਅ ਦੀ ਸੰਸਥਾ ਨੇ
ਕਰਵਾਇਆ, ਜਿਸ ਦੇ ਚੇਅਰਮੈਨ ਸ. ਤਲਵਿੰਦਰ ਸਿੰਘ ਢਿਲੋਂ, ਸਮੂਹ ਮੈਂਬਰਾਂ
ਤੇ ਦਰਸ਼ਕਾਂ ਨੇ ਮੇਲੇ ਨੂੰ ਕਾਮਯਾਬ ਕਰਨ ਲਈ ਅਹਿਮ ਰੋਲ ਅਦਾ ਕੀਤਾ।
ਗੁਰਚਰਨ ਸਿੰਘ, ਮਨਜੀਤ ਸਿੰਘ ਤੇ ਦੀਪੀ ਵੱਲੋਂ ਹਾਲ ਮੁਫ਼ਤ ਮੁਹੱਈਆ ਕਰਵਾਇਆ
ਗਿਆ। ਸ਼ਮਾਂ ਰੌਸ਼ਨ ਕਰਨ ਤੋਂ ਬਾਅਦ ਸੁਰਿੰਦਰ ਕਲਾਕਾਰ ਨੇ ਕੁਲਦੀਪ ਮਾਣਕ ਦਾ
ਮਸ਼ਹੂਰ ਗੀਤ ਕੋਕਾ ਗਾ ਕੇ ਕੀਤੀ, ਮਿਸ ਰਾਏ ਸ਼ਾਨੂੰ ਦਲਜੀਤ ਘੜੂੰਆਂ, ਗੀਤੂ
ਗਿਤਾਂਜ਼ਲੀ, ਸੋਹਣ ਸ਼ੰਕਰ ਨੇ ਗੀਤ ਗਾ ਕੇ ਦਰਸ਼ਕਾਂ ਦਾ ਦਿਲ ਜਿੱਤਿਆ।
ਪ੍ਰਿੰਸ ਸੁਖਦੇਵ ਨੇ ਮਾਂ ਹੁੰਦੀ ਐ ਮਾਂ ਤੋਂ ਲੈ ਕੇ ਤੇਰੀ ਆਂ ਮੈਂ ਤੇਰੀ
ਰਾਂਝਾ, ਤੂੰ ਤਾਂ ਸਾਡੇ ਪਿੰਡ ਦੀ ਕੁੜੀ ਰਾਹੀਂ ਦਰਸ਼ਕਾਂ ਨੂੰ ਮੰਤਰ ਮੁਗਧ
ਕੀਤਾ। ਤਲਵਿੰਦਰ ਢਿਲੋਂ ਨੇ ਹਾਸੇ ਠੱਠੇ ਵਾਲੇ, ਦਿਲਚਸਪ ਤੇ ਪੰਜਾਬ ਦਾ
ਮੋਹ ਜਿਤਾਉਂਦੇ ਸ਼ਾਇਰਾਨਾ ਅੰਦਾਜ਼ 'ਚ ਸਟੇਜ ਦੀ ਕਾਰਵਾਈ ਨਿਭਾਈ। ਮਿਸ ਅਮਨ,
ਰਾਣੀ ਜਾਗੋ ਗਰੁੱਪ ਦੀ ਪ੍ਰਿਆ, ਦੇਸੀ ਰੌਣਕਾਂ ਭੰਗੜਾ ਗਰੁੱਪ ਦੇ ਰਿੰਕੂ,
ਪ੍ਰਮਿੰਦਰ ਨੇ ਭੰਗੜੇ ਰਾਹੀਂ ਹਾਜ਼ਰੀ ਭਰੀ। ਦਲੀਪ ਸਿੰਘ ਬੜਿੰਗ ਮੋਤੀ ਮਹਿਲ
ਤੇ ਸ਼ਰਨਜੀਤ ਸਿੰਘ ਮਰੋਕ ਯੂ. ਕੇ. ਗਲੇਜ਼ਿੰਗ ਨੇ ਮੇਲੇ ਦੌਰਾਨ ਭਰਪੂਰ ਸਾਥ
ਦਿੱਤਾ। ਸਮਾਗਮ ਦੀ ਵੱਖਰੀ ਤੇ ਖਿੱਚ ਦਾ ਕਾਰਨ ਰਹੀ ਸਟੇਜ 'ਤੇ ਲੱਗੀ
ਹਰਜੀਤ ਆਰਟ ਵੱਲੋਂ ਤਿਆਰ ਕੀਤੀ ਅੰਮ੍ਰਿਤ ਪ੍ਰਿੰਟ ਦੀ ਕਲਾਕ੍ਰਿਤ ਪਿੰਡ ਦਾ
ਪੁਰਾਣਾ ਕੱਚਾ ਘਰ ਤੇ ਘਰ ਅੰਦਰ ਪਈਆਂ ਚੀਜ਼ਾਂ ਪੁਰਾਤਨ ਯਾਦਾਂ ਨੂੰ ਤਾਜ਼ਾ
ਕਰ ਰਹੀ ਸੀ।
ਮੇਲੇ ਦੀ ਰੌਣਕ 'ਚ ਜਗਜੀਤ ਜੱਬਲ, ਡਰਿੰਕਸ ਕੈਸ਼ ਐਂਡ ਕੈਰੀ, ਸ਼ਮਿੰਦਰ
ਧਾਲੀਵਾਲ, ਕੁਲਵੰਤ ਚੱਠਾ, ਮਿਸਟਰ ਚਾਨੀਆਂ, ਬਲਜਿੰਦਰ ਸਿੰਘ ਰਾਠੌਰ, ਐਸ.
ਪੀ. ਪ੍ਰਗਟ ਸਿੰਘ, ਕੈਮ ਵੀਡੀਓ, ਬਿੱਲਾ, ਢੇਸੀ, ਸ਼ਰਨਜੀਤ ਕੌਰ, ਕੁਲਦੀਪ
ਕੌਰ, ਸਤਨਾਮ ਸਿੰਘ ਵੁਲਵਰਹੈਂਪਟਨ, ਅਪਾਰ ਢਿਲੋਂ, ਲੱਕੀ ਕੂਲ ਕੇਕ ਬੇਕਰੀ
ਵਾਲੇ, ਕੁਲਵਿੰਦਰ ਕੁਮਾਰ ਪੌਲ, ਟਿੰਕਾ, ਹਿਮਾਸ਼ੂ, ਨਛੱਤਰ ਸਿੰਘ ਭੋਗਲ ਆਦਿ
ਸ਼ਾਮਿਲ ਹੋਏ।
ਸਮਾਣਾ ਤੋਂ
ਰੱਖੜਾ ਨੂੰ ਟਿਕਟ ਦੇਣ 'ਤੇ ਖੁਸ਼ੀ ਦਾ ਪ੍ਰਗਟਾਵਾ
ਬਾਰਸੀਲੋਨਾ (ਸਪੇਨ), 3 ਜਨਵਰੀ (ਹਰਪਾਲ ਸਿੰਘ ਖਾਨਪੁਰੀ)-ਸ਼੍ਰੋਮਣੀ
ਅਕਾਲੀ ਦਲ ਬਾਦਲ ਵਲੋਂ ਹਲਕਾ ਸਮਾਣਾ ਤੋਂ ਸ: ਸੁਰਜੀਤ ਸਿੰਘ ਰੱਖੜਾ ਨੂੰ
ਅਗਾਮੀ ਵਿਧਾਨ ਸਭਾ ਚੋਣਾਂ ਲਈ ਟਿਕਟ ਦੇਣ 'ਤੇ ਲਾਭ ਸਿੰਘ ਭੰਗੂ ਪ੍ਰਧਾਨ
ਸ਼੍ਰੋਮਣੀ ਅਕਾਲੀ ਦਲ ਬਾਦਲ ਸਪੇਨ ਤੇ ਸੁਰਜੀਤ ਸਿੰਘ ਭਬਿਆਣਾ ਪ੍ਰਧਾਨ
ਸ਼੍ਰੋਮਣੀ ਅਕਾਲੀ ਦਲ ਬਾਦਲ ਇਕਾਈ ਤੋਰੀਪਚੀਕੋ (ਸਪੇਨ) ਨੇ ਖੁਸ਼ੀ ਦਾ
ਪ੍ਰਗਟਾਵਾ ਕਰਦਿਆਂ ਇਸ ਨਿਯੁਕਤੀ 'ਤੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ
ਬਾਦਲ ਤੇ ਉੱਪ-ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਦਾ ਧੰਨਵਾਦ ਕੀਤਾ।
ਇਸ ਮੌਕੇ ਉਨ੍ਹਾਂ ਨਾਲ ਹਰਸਿਮਰਤਪਾਲ ਸਿੰਘ ਗੋਨਾ ਤੇ ਦਵਿੰਦਰ ਸਿੰਘ ਸ਼ਾਹੀ
ਵੀ ਮੌਜੂਦ ਸਨ।
ਮਾਤਾ ਗੁਰਦੇਵ
ਕੌਰ ਦੇ ਅਕਾਲ ਚਲਾਣੇ 'ਤੇ ਭੱਦਲਥੂਹਾ
ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ
ਬਰੇਸ਼ੀਆ (ਇਟਲੀ),
3 ਜਨਵਰੀ (ਬੂਰੇਜੱਟਾਂ-ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਇਟਲੀ ਦੇ ਪ੍ਰਧਾਨ
ਸ: ਮਨਜੀਤ ਸਿੰਘ ਭੱਦਲਥੂਹਾ ਨੂੰ ਗਹਿਰਾ ਸਦਮਾ ਲੱਗਾ, ਜਦ ਉਨ੍ਹਾਂ ਦੇ
ਸਤਿਕਾਰਯੋਗ ਦਾਦੀ ਮਾਤਾ ਗੁਰਦੇਵ ਕੌਰ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ।
ਸ: ਭੱਦਲਥੂਹਾ ਇਸ ਸਮੇਂ ਖੂਨਦਾਨ ਕੈਂਪ ਅਤੇ ਮੈਡੀਕਲ ਕੈਂਪ ਦੇ ਸਿਲਸਿਲੇ
ਵਿਚ ਪੰਜਾਬ ਹੀ ਆਏ ਹੋਏ ਹਨ। ਇਹ ਸਮਾਗਮ ਪਿੰਡ ਭੱਦਲਥੂਹਾ ਵਿਖੇ 8 ਜਨਵਰੀ
ਨੂੰ ਕਰਵਾਏ ਜਾ ਰਹੇ ਹਨ। ਭੱਦਲਥੂਹਾ ਪਰਿਵਾਰ ਨਾਲ ਇਟਲੀ ਦੀਆਂ ਪ੍ਰਮੁੱਖ
ਸਿਆਸੀ ਅਤੇ ਸਮਾਜਿਕ ਸ਼ਖਸੀਅਤਾਂ ਵੱਲੋਂ ਅਫਸੋਸ ਦਾ ਪ੍ਰਗਟਾਵਾ ਕੀਤਾ ਗਿਆ
ਹੈ, ਜਿਨ੍ਹਾਂ ਵਿਚ ਸ: ਸਲਵਿੰਦਰ ਸਿੰਘ ਬੁੱਟਰ, ਸ: ਸੁਖਦੇਵ ਸਿੰਘ ਤਤਲਾ,
ਸ: ਹਰਕੀਤ ਸਿੰਘ ਮਾਧੋ ਝੰਡਾ, ਸੀਨੀਅਰ ਕਾਂਗਰਸੀ ਆਗੂ ਸ: ਸੁਖਦੇਵ ਸਿੰਘ
ਸ਼ੁਕਰੀ ਢੇਰੀ, ਸ੍ਰੀ ਭਾਰਤ ਪ੍ਰਕਾਸ਼ ਪਾਸ਼ੀ ਪ੍ਰਧਾਨ ਸ਼ਹੀਦ ਊਧਮ ਸਿੰਘ
ਸਪੋਰਟਸ ਕਲੱਬ ਰੋਮ, ਹਰਜਿੰਦਰ ਸਿੰਘ ਭਰੋਵਾਲ, ਰਾਜਵਿੰਦਰ ਸਿੰਘ ਮਚਰਾਵਾਂ,
ਸ: ਨਰਿੰਦਰਪਾਲ ਸਿੰਘ ਬਿੱਟੂ, ਸ: ਸੁਰਿੰਦਰ ਸਿੰਘ ਚੈੜੀਆ ਪ੍ਰਧਾਨ ਆਲ
ਇਟਲੀ ਕਬੱਡੀ ਫੈਡਰੇਸ਼ਨ, ਸ: ਮੋਹਨ ਸਿੰਘ ਹੇਲਰਾ, ਸ੍ਰੀ ਜਸਬੀਰ ਖਾਨ
ਚੈੜੀਆਂ ਪ੍ਰਧਾਨ ਸੱਲ੍ਹਾ ਸਪੋਰਟਸ ਕਲੱਬ, ਸ੍ਰੀ ਰਾਜ ਕੁਮਾਰ ਸੱਲ੍ਹਾ, ਸ:
ਲਖਵਿੰਦਰ ਸਿੰਘ ਡੋਗਰਾਵਾਲ, ਸ: ਜਗਮੀਤ ਸਿੰਘ ਦੁਰਗਾਪੁਰ ਪ੍ਰਧਾਨ ਸ਼ਹੀਦ
ਊਧਮ ਸਿੰਘ ਯੂਥ ਕਲੱਬ ਇਟਲੀ, ਸ: ਪਰਵਿੰਦਰ ਸਿੰਘ ਰੱਤੂ, ਸ: ਤਰਸੇਮ ਸਿੰਘ
ਜਲਾਲਪੁਰ, ਸ: ਮਨਜੀਤ ਸਿੰਘ ਜੱਸੋਮਜਾਰਾ, ਸ: ਤਜਵਿੰਦਰ ਸਿੰਘ ਬੱਬੀ, ਸ੍ਰੀ
ਦਲਬੀਰ ਭੱਟੀ ਪ੍ਰਧਾਨ ਵਾਲਮੀਕ ਸਭਾ ਇਟਲੀ, ਤਜਿੰਦਰ ਸਿੰਘ ਬਾਜਵਾ, ਸ:
ਜਤਿੰਦਰ ਸਿੰਘ ਬੁਗਲੀ, ਲੋਕ ਗਾਇਕ ਪੰਮਾ ਲਸਾੜੀਆ, ਸਰਬਜੀਤ ਸਿੰਘ ਚੱਕ, ਸ:
ਗੁਰਮੁੱਖ ਸਿੰਘ ਹਜ਼ਾਰਾ ਆਦਿ ਦੇ ਨਾਂਅ ਜ਼ਿਕਰਯੋਗ ਹਨ।
ਸਪੇਨ ਵਾਸੀਆਂ
ਵੱਲੋਂ ਰੱਖੜਾ ਦੀ ਮਦਦ ਕਰਨ ਦਾ ਐਲਾਨ-ਲਾਭ ਸਿੰਘ ਭੰਗੂ
ਮੈਡਰਿਡ, 3 ਜਨਵਰੀ (ਤਰਨਜੀਤ ਸਿੰਘ ਬੱਡਲ)-ਅਕਾਲੀ ਦਲ ਬਾਦਲ ਦੇ
ਪ੍ਰਧਾਨ ਅਤੇ ਉੱਪ ਮੁੱਖ ਮੰਤਰੀ ਪੰਜਾਬ ਸ: ਸੁਖਬੀਰ ਸਿੰਘ ਬਾਦਲ ਨੇ ਇਕ
ਇਮਾਨਦਾਰ ਅਤੇ ਦਰਵੇਸ਼ ਸਿਆਸਤਦਾਨ ਸ: ਸੁਰਜੀਤ ਸਿੰਘ ਰੱਖੜਾ ਨੂੰ ਟਿਕਟ ਦੇ
ਕੇ ਹਲਕੇ ਦੇ ਲੋਕਾਂ ਦੀ ਭਾਵਨਾ ਦਾ ਸਤਿਕਾਰ ਕੀਤਾ ਹੈ। ਸ: ਰੱਖੜਾ ਦੀ ਹਰ
ਤਰ੍ਹਾਂ ਦੀ ਵੋਟਾਂ ਵਿਚ ਮਦਦ ਕਰਨ ਦਾ ਐਲਾਨ ਕੀਤਾ ਗਿਆ। ਇਹ ਵਿਚਾਰ ਸਪੇਨ
ਦੇ ਅਕਾਲੀ ਆਗੂ ਸ: ਲਾਭ ਸਿੰਘ ਨੇ ਪੰਜਾਬੀਆਂ ਦੇ ਇਕੱਠ ਨੂੰ ਸੰਬੋਧਨ ਕਰਦੇ
ਹੋਏ ਪ੍ਰਗਟ ਕੀਤੇ।
ਨਵੇਂ ਸਾਲ ਦੀ
ਆਮਦ 'ਤੇ ਕਰੀਂ ਰੈਸਟੋਰੈਂਟ ਵਿਚ ਨਵੇਂ ਸਾਲ ਦੇ ਜਸ਼ਨ
ਮੈਡਰਿਡ, 3 ਜਨਵਰੀ (ਤਰਨਜੀਤ ਸਿੰਘ ਬੱਡਲ)-ਨਵੇਂ ਸਾਲ ਦੀ ਆਮਦ 'ਤੇ
ਕਰੀਂ ਰੈਸਟੋਰੈਂਟ ਮੈਡਰਿਡ ਸਪੇਨ ਵਿਚ ਨਵੇਂ ਸਾਲ 'ਤੇ ਜਸ਼ਨ ਬੜੀ ਧੂਮਧਾਮ
ਨਾਲ ਮਨਾਇਆ ਗਿਆ, ਜਿਸ ਵਿਚ ਸਪੈਨਿਸ਼ ਗੋਰੇ ਜਿਵੇਂ ਕਿ ਵਕੀਲ, ਮੰਤਰੀ ਅਤੇ
ਹੋਰ ਮਹਾਨ ਹਸਤੀਆਂ ਪਹੁੰਚੀਆਂ ਅਤੇ ਮੈਡਰਿਡ ਦੇ ਪ੍ਰਵਾਸੀ ਪੰਜਾਬੀ ਵੀਰਾਂ
ਨੇ ਪਰਿਵਾਰ ਸਮੇਤ ਨਵੇਂ ਸਾਲ ਦੇ ਜਸ਼ਨ ਮਨਾਏ। ਇਹ ਵਿਚਾਰ ਕਰੀਂ ਰੈਸਟੋਰੈਂਟ
ਦੇ ਮਾਲਕ ਸ੍ਰੀ ਦਿਨੇਸ਼ ਕੁਮਾਰ ਨੇ ਸਾਂਝੇ ਕੀਤੇ।
ਘਰ ਵਿਚ
ਗ਼ੈਰ-ਕਾਨੂੰਨੀ ਬਣਾਏ ਪਟਾਕੇ
ਚਲਾਉਣ ਕਾਰਨ ਇਕ ਦੀ ਮੌਤ-ਦੋ ਜ਼ਖ਼ਮੀ

ਘਰ ਵਿਚ ਗ਼ੈਰ-ਕਾਨੂੰਨੀ ਤੌਰ 'ਤੇ ਤਿਆਰ ਕੀਤੇ ਪਟਾਕੇ
ਹੈਮਬਰਗ, 3 ਜਨਵਰੀ (ਅਮਰਜੀਤ ਸਿੰਘ ਸਿੱਧੂ)-ਜਰਮਨ ਵਿਚ ਗ਼ੈਰ-ਕਾਨੂੰਨੀ
ਪਟਾਕੇ ਬਣਾ ਕੇ ਚਲਾਉਣ ਕਾਰਨ ਇਕ 27 ਸਾਲਾ ਨੌਜਵਾਨ ਦੀ ਮੌਤ ਹੋ ਗਈ ਤੇ ਦੋ
ਸਖ਼ਤ ਜ਼ਖਮੀ ਹੋ ਗਏ, ਜਿਨ੍ਹਾਂ ਦੀ ਉਮਰ ਕਰੀਬ 20 ਤੇ 39 ਸਾਲ ਹੈ। ਜਿਨ੍ਹਾਂ
ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਜਿਨ੍ਹਾਂ ਵਿਚੋਂ ਇਕ ਦੀ ਹਾਲਤ
ਨਾਜ਼ੁਕ ਹੈ। ਮੌਤ ਦੇ ਮੂੰਹ ਦੇ ਨਜ਼ਦੀਕ ਪਟਾਕਾ ਚੱਲਣ ਨਾਲ ਹੋਈ। ਹੋਇਨਸਟੋਫਨ
ਪਿੰਡ ਦੇ ਇਹ ਨੌਜਵਾਨ ਨਵੇਂ ਸਾਲ ਦੀ ਖੁਸ਼ੀ ਮਨਾਉਣ ਲਈ ਘਰੋਂ ਬਾਹਰ ਕਾਰ
ਪਾਰਕਿੰਗ ਦੇ ਨੇੜੇ ਇਕੱਤਰ ਹੋਏ ਸਨ। ਪੁਲਿਸ ਦੇ ਦੱਸਣ ਮੁਤਾਬਿਕ ਇਹ ਪਟਾਕੇ
ਕਿਸੇ ਆਦਮੀ ਨੇ ਘਰ ਵਿਚ ਬਣਾਏ ਹਨ। ਪੁਲਿਸ ਜਾਂਚ ਦੌਰਾਨ ਉਸ ਕੋਲੋਂ ਹੋਰ
ਵੀ ਗ਼ੈਰ-ਕਾਨੂੰਨੀ ਬਣਾਏ ਪਟਾਕੇ ਬਰਾਮਦ ਕੀਤੇ ਗਏ ਹਨ।
ਮੈਡਰਿਡ ਦੇ
ਗੁਰਦੁਆਰੇ ਸਿੰਘ ਸਭਾ ਵਿਚ ਨਵੇਂ ਸਾਲ ਮੌਕੇ ਸਮਾਗਮ

ਮੈਡਰਿਡ, 3 ਜਨਵਰੀ (ਤਰਨਜੀਤ ਸਿੰਘ ਬੱਡਲ)-ਮੈਡਰਿਡ ਦੇ ਗੁਰਦੁਆਰੇ
ਸਿੰਘ ਸਭਾ ਵਿਚ ਨਵੇਂ ਸਾਲ ਦੇ ਮੌਕੇ ਸਮਾਗਮ ਮਨਾਇਆ ਗਿਆ। ਸੰਗਤਾਂ ਦੂਰੋਂ
ਨੇੜਿਓਂ ਚੱਲ ਕੇ ਨਵੇਂ ਸਾਲ ਦੀ ਸ਼ੁਰੂਆਤ ਲਈ ਅਰਦਾਸ ਕੀਤੀ ਤੇ ਗ੍ਰੰਥੀ
ਸਿੰਘ ਨੇ ਗੁਰਬਾਣੀ ਬਾਰੇ ਸੰਖੇਪ ਵਿਚ ਚਾਨਣਾ ਪਾਇਆ। ਗੁਰੂ ਘਰ ਦੀ ਕਮੇਟੀ
ਮੈਂਬਰਾਂ ਨੇ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਕੀਤਾ।
ਗੁਰਦੁਆਰਾ
ਨਾਨਕਸਰ ਠਾਠ ਈਸ਼ਰ ਦਰਬਾਰ ਵਿਖੇ ਗੁਰਪੁਰਬ ਮਨਾਇਆ
ਆਕਲੈਂਡ, 3 ਜਨਵਰੀ (ਹਰਜਿੰਦਰ ਸਿੰਘ ਬਸਿਆਲਾ)-ਇਥੋਂ ਦੇ ਸ਼ਹਿਰ
ਮੈਨੁਰੇਵਾ ਵਿਖੇ ਸਥਿਤ ਗੁਰਦੁਆਰਾ ਨਾਨਕਸਰ ਠਾਠ ਈਸ਼ਰ ਦਰਬਾਰ ਵਿਖੇ ਦਸਵੇਂ
ਪਾਤਸ਼ਾਹਿ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਮਨਾਇਆ
ਗਿਆ। ਇਸ ਮੌਕੇ ਹੋਏ ਵਿਸ਼ੇਸ਼ ਸਮਾਗਮ ਦੌਰਾਨ 6 ਅਖੰਡ ਪਾਠਾਂ ਦੇ ਭੋਗ ਪਾਏ
ਗਏ ਉਪਰੰਤ ਸਜੇ ਦੀਵਾਨ 'ਚ ਪੰਜਾਬ ਤੋਂ ਪਹੁੰਚੇ ਪੰਥ ਪ੍ਰਸਿੱਧ ਰਾਗੀ ਜਥੇ
ਭਾਈ ਬਲਵਿੰਦਰ ਸਿੰਘ ਰੰਗੀਲਾ, ਭਾਈ ਹਰਜਿੰਦਰ ਸਿੰਘ ਹੁਸ਼ਿਆਰਪੁਰ ਵਾਲੇ,
ਭਾਈ ਧੰਨਾ ਸਿੰਘ ਲੁਧਿਆਣਾ ਵਾਲੇ ਤੇ ਸਥਾਨਕ ਭਾਈ ਯਾਦਵਿੰਦਰ ਸਿੰਘ ਮਲੇਸ਼ੀਆ
ਵਾਲਿਆਂ ਦੇ ਜਥਿਆਂ ਨੇ ਕੀਰਤਨ ਤੇ ਕਥਾ ਰਾਹੀਂ ਭਾਰੀ ਗਿਣਤੀ 'ਚ ਪੁੱਜੀਆਂ
ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ। ਗੁਰਦੁਆਰਾ ਸਾਹਿਬ ਵਿਖੇ ਪਿਛਲੇ ਕੁਝ
ਮਹੀਨਿਆਂ ਤੋਂ ਚੱਲੀ ਅਖੰਡ ਪਾਠਾਂ ਦੀ ਲੜੀ 80 ਅਖੰਡ ਪਾਠ ਹੋਣ ਬਾਅਦ ਵੀ
ਲਗਾਤਾਰ ਜਾਰੀ ਹੈ ਤੇ ਇਹ ਫਰਵਰੀ ਮਹੀਨੇ ਤੱਕ 101 ਅਖੰਡ ਪਾਠਾਂ ਤੱਕ
ਚੱਲੇਗੀ।
ਗੁਰਦੁਆਰਾ
ਦਸਮੇਸ਼ ਕਲਚਰ ਸੈਂਟਰ ਕੈਲਗਰੀ
ਦੀ ਨਵੀਂ ਕਮੇਟੀ ਨੇ ਕਾਰਜ ਭਾਗ ਸੰਭਾਲਿਆ

ਗੁਰਦੁਆਰਾ ਦਸਮੇਸ਼ ਕਲਚਰ ਸੈਂਟਰ ਕੈਲਗਰੀ ਦੀ
ਨਵ ਨਿਯੁਕਤ ਪ੍ਰਬੰਧਕ ਕਮੇਟੀ ਦੇ ਅਹੁਦੇਦਾਰ ਤੇ ਮੈਂਬਰ।
ਤਸਵੀਰ-ਜਸਜੀਤ ਸਿੰਘ ਧਾਮੀ
ਕੈਲਗਰੀ, 3 ਜਨਵਰੀ (ਜਸਜੀਤ ਸਿੰਘ ਧਾਮੀ)-ਗੁਰਦੁਆਰਾ ਦਸਮੇਸ਼ ਕਲਚਰ
ਸੈਂਟਰ ਕੈਲਗਰੀ ਦੀ ਨਵ ਨਿਯੁਕਤ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸਾਹਿਬ
ਦੀ ਸੇਵਾ ਦਾ ਕਾਰਜ ਭਾਗ ਸੰਭਾਲ ਲਿਆ ਗਿਆ। ਗੁਰਦੁਆਰਾ ਸਾਹਿਬ ਵਿਖੇ ਨਵੀਂ
ਕਮੇਟੀ ਦੇ ਚਾਰਜ ਲੈਣ ਦੀ ਖੁਸ਼ੀ 'ਚ ਸ੍ਰੀ ਅਖੰਡ ਪਾਠ ਦੇ ਭੋਗ ਪਾਏ ਗਏ।
ਉਪਰੰਤ ਭਾਈ ਰਣਜੀਤ ਸਿੰਘ ਸ੍ਰੀ ਅੰਮ੍ਰਿਤਸਰ ਸਾਹਿਬ ਵਾਲੇ, ਭਾਈ ਅਵਿਨਾਸ਼ੀ
ਸਿੰਘ ਫਤਹਿਗੜ੍ਹ ਸਾਹਿਬ ਵਾਲੇ, ਭਾਈ ਤਜਿੰਦਰ ਸਿੰਘ ਕਥਾ ਵਾਚਕ, ਭਾਈ
ਤਜਿੰਦਰ ਸਿੰਘ ਦਿੱਲੀ ਵਾਲੇ, ਗਿਆਨੀ ਕੇਵਲ ਸਿੰਘ ਕੋਮਲ ਢਾਡੀ ਜਥਾ, ਭਾਈ
ਸਤਨਾਮ ਸਿੰਘ ਲੁਧਿਆਣੇ ਵਾਲੇ ਤੇ ਸਿੱਖ ਯੂਥ ਆਫ ਕੈਲਗਰੀ ਦੇ ਬੱਚਿਆਂ ਨੇ
ਗੁਰਬਾਣੀ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ। ਇਸ ਸਮੇਂ ਨਵੀਂ ਚੁਣੀ
ਗਈ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਸ ਨੇ ਅਹੁਦਾ ਸੰਭਾਲਿਆ ਉਨ੍ਹਾਂ 'ਚ
ਕੈਲਗਰੀ ਦੇ ਨਾਮਵਰ ਕਾਰੋਬਾਰੀ ਸ. ਜਰਨੈਲ ਸਿੰਘ ਨਿੱਝਰ ਪ੍ਰਧਾਨ, ਸ.
ਤਜਿੰਦਰ ਸਿੰਘ ਸਿੱਧੂ ਸੀਨੀਅਰ ਮੀਤ ਪ੍ਰਧਾਨ, ਸ. ਹਰਵਿੰਦਰ ਸਿੰਘ ਨਿੱਝਰ
ਮੀਤ ਪ੍ਰਧਾਨ, ਸ. ਬਲਜਿੰਦਰ ਸਿੰਘ ਸੰਧੂ ਜਨਰਲ ਸਕੱਤਰ, ਸ. ਮਨਰਾਜ ਸਿੰਘ
ਹੱਲਣ ਸੰਯੁਕਤ ਸਕੱਤਰ, ਸ. ਗੁਰਪ੍ਰੀਤ ਸਿੰਘ ਚੀਮਾ ਸਹਾਇਕ ਸਕੱਤਰ, ਸ.
ਤਰਲੋਕ ਸਿੰਘ ਖਜ਼ਾਨਚੀ, ਗੁਰਜੀਤ ਸਿੰਘ ਧਨੋਆ ਤੇ ਨਿਰਭੈ ਸਿੰਘ ਕੈਲੇ
(ਦੋਵੇਂ ਸਹਾਇਕ ਖਜ਼ਾਨਚੀ) ਤੇ ਸ. ਅਜੀਤ ਸਿੰਘ ਰੰਧਾਵਾ, ਕੁਲਦੀਪ ਸਿੰਘ
ਕਾਲਕਟ, ਪ੍ਰਭਜੋਤ ਕੌਰ ਮਾਨ ਤੇ ਕਰਮਜੀਤ ਕੌਰ ਢਿੱਲੋਂ ਮੈਂਬਰ ਚੁਣੇ ਗਏ,
ਜਦਕਿ ਬੋਰਡ ਆਫ ਟਰੱਸਟ 'ਚ ਸ. ਅਮਰੀਕ ਸਿੰਘ ਚੱਠਾ ਚੇਅਰਮੈਨ, ਸ. ਸਰੂਪ
ਸਿੰਘ ਕਾਲਕਟ ਉਪ ਚੇਅਰਮੈਨ, ਸ. ਅਵਤਾਰ ਸਿੰਘ ਭੱਟੀ ਸਕੱਤਰ, ਸ. ਜਗੀਰ
ਸਿੰਘ ਗਿੱਲ ਤੇ ਸ. ਨਿਰਵੈਰ ਸਿੰਘ ਮਿਨਹਾਸ ਮੈਂਬਰ ਚੁਣੇ ਗਏ। ਇਸ ਮੌਕੇ
ਭਾਈ ਰਣਬੀਰ ਸਿੰਘ ਪ੍ਰਮਾਰ ਸਾਬਕਾ ਪ੍ਰਧਾਨ ਤੇ ਭਾਈ ਲਖਵਿੰਦਰ ਸਿੰਘ ਮੱਲੀ
ਸਾਬਕਾ ਸਕੱਤਰ ਨੇ ਪਿਛਲੇ ਸਮੇਂ 'ਚ ਸੰਗਤਾਂ ਵੱਲੋਂ ਮਿਲੇ ਸਹਿਯੋਗ ਲਈ
ਧੰਨਵਾਦ ਕੀਤਾ।