JALANDHAR WEATHER

ਕੱਲ੍ਹ ਨੂੰ ਮੁਕਤਸਰ ਦੀ ਮਾਣਯੋਗ ਅਦਾਲਤ ਵਿਚ ਪੇਸ਼ ਹੋ ਸਕਦੇ ਹਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ

ਸ੍ਰੀ ਮੁਕਤਸਰ ਸਾਹਿਬ ,18 ਮਾਰਚ (ਬਲਕਰਨ ਸਿੰਘ ਖਾਰਾ)- ਸੁਖਬੀਰ ਸਿੰਘ ਬਾਦਲ ਧਿਰ ਦੇ ਵਕੀਲ ਮਨਿੰਦਰ ਸਿੰਘ ਬਰਾੜ ਨੇ ਇਹ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਸ੍ਰੀ ਮੁਕਤਸਰ ਸਾਹਿਬ ਦੀ ਮਾਣਯੋਗ ਅਦਾਲਤ ਵਿਚ ਮੁੱਖ ਮੰਤਰੀ ਭਗਵੰਤ ਮਾਨ 'ਤੇ ਕੀਤੇ ਗਏ ਮਾਣਹਾਨੀ ਦੇ ਦਾਅਵੇ ਦੀ ਤਾਰੀਕ 19 ਮਾਰਚ ਨੂੰ ਹੈ। ਦੱਸ ਦਈਏ ਕੀ ਲੁਧਿਆਣਾ ਦੇ ਵਿਚ ਪੰਜਾਬ ਦੇ ਮੁੱਖ ਮੰਤਰੀ ਵਲੋਂ ਸੁਖਬੀਰ ਸਿੰਘ ਬਾਦਲ ਦੇ ਖ਼ਿਲਾਫ਼ ਬਾਲਾਸਰ ਨਹਿਰ 'ਤੇ ਬਣੇ ਫਾਰਮ ਤੇ ਟ੍ਰਾਂਸਪੋਰਟ 'ਤੇ ਬਿਆਨ ਦਿੱਤੇ ਗਏ ਸਨ ।ਜਿਸ ਨੂੰ ਲੈ ਕੇ ਸੁਖਬੀਰ ਸਿੰਘ ਬਾਦਲ ਵਲੋਂ ਇਤਰਾਜ਼ ਜਤਾਇਆ ਗਿਆ ਸੀ। ਸੁਖਬੀਰ ਸਿੰਘ ਬਾਦਲ ਨੇ ਸ੍ਰੀ ਮੁਕਤਸਰ ਸਾਹਿਬ ਦੇ ਮਾਨਯੋਗ ਅਦਾਲਤ ਦੇ ਵਿਚ ਮੁੱਖ ਮੰਤਰੀ ਭਗਵੰਤ ਮਾਨ ਦੇ ਖ਼ਿਲਾਫ਼ ਇਕ ਕਰੋੜ ਦਾ ਮਾਣਹਾਨੀ ਦਾ ਕੇਸ ਦਾਇਰ ਕੀਤਾ ਗਿਆ ਸੀ । ਜਿਸ ਦੀ ਮਾਨਯੋਗ ਰਾਜਪਾਲ ਰਾਵਲ ਸਿਵਲ ਜੱਜ ਦੀ ਡਿਵੀਜ਼ਨ ਦੀ ਅਦਾਲਤ ਨੇ 19 ਮਾਰਚ ਦੀ ਤਾਰੀਕ ਪਾ ਦਿੱਤੀ ਸੀ ।ਜਿਸ ਨੂੰ ਲੈ ਕੇ ਹੁਣ 19 ਮਾਰਚ ਦਿਨ ਮੰਗਲਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਦਾਲਤ ਦੇ ਵਿਚ ਪੇਸ਼ ਹੋ ਸਕਦੇ ਹਨ|

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ