JALANDHAR WEATHER

ਅੱਜ ਬੈਂਗਲੁਰੂ ਵਿਚ ਪ੍ਰਧਾਨ ਮੰਤਰੀ ਕਰਨਗੇ ਮੈਗਾ ਰੈਲੀਆਂ ਨੂੰ ਸੰਬੋਧਨ

ਨਵੀਂ ਦਿੱਲੀ, 20 ਅਪ੍ਰੈਲ- ਪ੍ਰਧਾਨ ਮੰਤਰੀ ਦਫ਼ਤਰ ਵਲੋਂ ਸਾਂਝੀ ਕੀਤੀ ਗਈ ਜਾਣਕਾਰੀ ਅਨੁਸਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਲੋਕ ਸਭਾ ਚੋਣ ਪ੍ਰਚਾਰ ਲਈ ਬੈਂਗਲੁਰੂ ਅਤੇ ਗੁਆਂਢੀ ਚਿੱਕਬੱਲਪੁਰਾ ਜ਼ਿਲ੍ਹੇ ਦਾ ਦੌਰਾ ਕਰਨਗੇ। ਉਹ ਬੈਂਗਲੁਰੂ ਅਤੇ ਚਿੱਕਬੱਲਾਪੁਰਾ ਦੋਵਾਂ ਵਿਚ ਮੈਗਾ ਰੈਲੀਆਂ ਨੂੰ ਸੰਬੋਧਨ ਕਰਨਗੇ। ਪ੍ਰਧਾਨ ਮੰਤਰੀ ਮੋਦੀ ਨੇ ਪਿਛਲੇ ਮਹੀਨੇ ਕਲਬੁਰਗੀ ਅਤੇ ਸ਼ਿਵਮੋਗਾ ਵਿਚ ਮੈਗਾ ਰੈਲੀਆਂ ਕੀਤੀਆਂ ਸਨ। 14 ਅਪ੍ਰੈਲ ਨੂੰ ਉਨ੍ਹਾਂ ਨੇ ਮੈਸੂਰ ਵਿਚ ਇਕ ਰੈਲੀ ਨੂੰ ਸੰਬੋਧਿਤ ਕੀਤਾ, ਜਿਸ ਦੌਰਾਨ ਉਨ੍ਹਾਂ ਜੇ.ਡੀ. (ਐਸ) ਦੇ ਸਰਪ੍ਰਸਤ ਅਤੇ ਸਾਬਕਾ ਪ੍ਰਧਾਨ ਮੰਤਰੀ ਐਚ. ਡੀ. ਦੇਵਗੌੜਾ ਨਾਲ ਮੰਚ ਸਾਂਝਾ ਕੀਤਾ ਅਤੇ ਬਾਅਦ ਵਿਚ ਮੰਗਲੁਰੂ ਵਿਚ ਇਕ ਰੋਡ ਸ਼ੋਅ ਕੀਤਾ। ਪ੍ਰਦੇਸ਼ ਭਾਜਪਾ ਦੇ ਅਨੁਸਾਰ ਪ੍ਰਧਾਨ ਮੰਤਰੀ ਨੇ ਚਿੱਕਬੱਲਾਪੁਰ ਅਤੇ ਕੋਲਾਰ ਲੋਕ ਸਭਾ ਹਲਕਿਆਂ ਨੂੰ ਕਵਰ ਕਰਦੇ ਹੋਏ ਦੁਪਹਿਰ 2 ਵਜੇ ਚਿੱਕਬੱਲਾਪੁਰ ਜ਼ਿਲ੍ਹੇ ਦੇ ਚੋਕਕਾਹੱਲੀ ਪਿੰਡ ਵਿਚ ਜਨ ਸਭਾ ਨੂੰ ਸੰਬੋਧਿਤ ਕਰਨਾ ਹੈ ਅਤੇ ਬਾਅਦ ਵਿਚ ਸ਼ਾਮ 4 ਵਜੇ ਉਹ ਬੈਂਗਲੁਰੂ ਦੇ ਪੈਲੇਸ ਵਿਚ ਇਕ ਵਿਸ਼ਾਲ ਰੈਲੀ ਵਿਚ ਹਿੱਸਾ ਲੈਣਗੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ