JALANDHAR WEATHER

ਸ਼੍ਰੋਮਣੀ ਅਕਾਲੀ ਦਲ ਵਲੋਂ ਹਲਕਾ ਬਲਾਚੌਰ 'ਚ ਪੰਜਾਬ ਬਚਾਓ ਯਾਤਰਾ 6 ਨੂੰ - ਪ੍ਰੋ. ਚੰਦੂਮਾਜਰਾ

 ਬਲਾਚੌਰ, 25 ਅਪ੍ਰੈਲ (ਦੀਦਾਰ ਸਿੰਘ ਬਲਾਚੌਰੀਆ) - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਪੰਜਾਬ ਵਿਚ ਜਾਰੀ ਪੰਜਾਬ ਬਚਾਓ ਯਾਤਰਾ 6 ਮਈ ਨੂੰ ਵਿਧਾਨ ਸਭਾ ਹਲਕਾ ਬਲਾਚੌਰ ਵਿਚ ਆਰੰਭ ਕੀਤੀ ਜਾਵੇਗੀ। ਇਹ ਜਾਣਕਾਰੀ ਬਲਾਚੌਰ ਵਿਖੇ ਅਕਾਲੀ ਦਲ ਦੀ ਮੀਟਿੰਗ ਦੌਰਾਨ ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਦਿੱਤੀ। ਉਨ੍ਹਾਂ ਦੱਸਿਆ ਕਿ 6 ਮਈ ਨੂੰ ਇਹ ਯਾਤਰਾ ਕਾਠਗੜ੍ਹ ਮੋੜ ਤੋਂ ਆਰੰਭ ਕੀਤੀ ਜਾਵੇਗੀ ਅਤੇ ਕਾਠਗੜ੍ਹ ਪਿੰਡ ਤੋਂ ਰੱਤੇਵਾਲ, ਬੂਲੇਵਾਲ ਬਲਾਚੌਰ, ਸਿਆਣਾ, ਮਜਾਰੀ ਬੱਕਾਪੁਰ ਤੋਂ ਹੁੰਦੀ ਹੋਈ ਗੜਸ਼ੰਕਰ ਨੂੰ ਰਵਾਨਾ ਹੋਵੇਗੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ