JALANDHAR WEATHER

ਸ਼ੇਰੋਂ ਦੀ ਮਨਦੀਪ ਕੌਰ ਨੇ ਬਾਰ੍ਹਵੀਂ ਕਾਮਰਸ 'ਚੋਂ 6ਵਾਂ ਰੈਂਕ ਕੀਤਾ ਪ੍ਰਾਪਤ

ਲੌਂਗੋਵਾਲ, 30 ਅਪ੍ਰੈਲ (ਵਿਨੋਦ, ਖੰਨਾ) - ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਵਲੋਂ ਅੱਜ ਐਲਾਨੇ ਗਏ ਬਾਰਵੀਂ ਕਲਾਸ ਕਾਮਰਸ ਗਰੁੱਪ ਦੇ ਨਤੀਜੇ ਵਿਚ ਨੇੜਲੇ ਪਿੰਡ ਸ਼ੇਰੋਂ ਦੇ ਪ੍ਰਿਥੀ ਸਿੰਘ ਅਤੇ ਗੁਰਪ੍ਰੀਤ ਕੌਰ ਦੀ ਸਪੁੱਤਰੀ ਮਨਦੀਪ ਕੌਰ ਨੇ 495 (99 ਫੀਸਦੀ) ਅੰਕ ਪ੍ਰਾਪਤ ਕਰਕੇ ਪੰਜਾਬ ਭਰ 'ਚੋਂ 6ਵਾਂ ਰੈਂਕ ਪ੍ਰਾਪਤ ਕੀਤਾ ਹੈ। ਮਨਦੀਪ ਕੌਰ ਮੈਰੀਟੋਰੀਅਸ ਸਕੂਲ ਪਟਿਆਲਾ ਦੀ ਵਿਦਿਆਰਥਣ ਹੈ। ਨਤੀਜਾ ਮਿਲਣ ਤੋਂ ਬਾਅਦ ਮਨਦੀਪ ਕੌਰ ਦੇ ਘਰ ਮਾਪਿਆਂ ਨੂੰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗ ਗਿਆ। ਮਨਦੀਪ ਕੌਰ ਦਾ ਸੁਪਨਾ ਹੈ ਕਿ ਉਹ ਬੈਂਕਿੰਗ ਖੇਤਰ ਵਿਚ ਉੱਚ ਅਧਿਕਾਰੀ ਬਣੇ ਅਤੇ ਆਪਣੇ ਮਾਪਿਆਂ ਦਾ ਨਾਂਅ ਰੌਸ਼ਨ ਕਰੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ