JALANDHAR WEATHER

ਤੇਜ਼ ਹਨੇਰੀ ਕਾਰਨ ਕਈ ਏਕੜ ਦੇ ਕਰੀਬ ਨਾੜ ਨੂੰ ਲੱਗੀ ਅੱਗ

ਗੁਰੂ ਹਰ ਸਹਾਏ, 1 ਮਈ (ਕਪਿਲ ਕੰਧਾਰੀ)- ਬੀਤੀ ਰਾਤ ਚੱਲੀ ਤੇਜ਼ ਹਨੇਰੀ ਦੇ ਕਾਰਨ ਗੁਰੂ ਹਰ ਸਹਾਇ ਦੇ ਨਾਲ ਲੱਗਦੇ ਪਿੰਡ ਗੁਦੜ ਪੰਜ ਗਰਾੲੀਂ ਵਿਖੇ ਕਈ ਏਕੜ ਦੇ ਕਰੀਬ ਨਾੜ ਨੂੰ ਅੱਗ ਲੱਗ ਜਾਣ ਦੀ ਖ਼ਬਰ ਪ੍ਰਾਪਤ ਹੋਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਵਾਸੀ ਗੁਰਮੀਤ ਸਿੰਘ ਨੇ ਦੱਸਿਆ ਕਿ ਕਿਸੇ ਵਿਅਕਤੀ ਵਲੋਂ ਆਪਣੇ ਖ਼ੇਤਾਂ ਵਿਚ ਨਾੜ ਨੂੰ ਅੱਗ ਲਾਈ ਹੋਈ ਸੀ ਅਤੇ ਅਚਾਨਕ ਚੱਲੀ ਤੇਜ਼ ਹਨੇਰੀ ਦੇ ਕਾਰਨ ਅੱਗ ਫੈਲ ਗਈ ਅਤੇ ਉਸ ਨਾਲ 100 ਏਕੜ ਦੇ ਕਰੀਬ ਨਾੜ ਸੜ੍ਹ ਗਈ। ਇਸ ਘਟਨਾ ਦਾ ਪਤਾ ਚੱਲਦਿਆਂ ਹੀ ਤੁਰੰਤ ਪਿੰਡ ਵਾਸੀਆਂ ਵਲੋਂ ਫ਼ਾਇਰ ਬ੍ਰਿਗੇਡ ਅਤੇ ਪੁਲਿਸ ਨੂੰ ਸੂਚਿਤ ਕੀਤਾ ਗਿਆ, ਜਿਸ ਤੋਂ ਬਾਅਦ ਮੌਕੇ ’ਤੇ ਪਹੁੰਚੀ ਫਾਇਰ ਬਿ੍ਗੇਡ ਵਲੋਂ ਇਸ ਅੱਗ ’ਤੇ ਕਾਬੂ ਪਾਇਆ ਗਿਆ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ