JALANDHAR WEATHER

ਰੇਲ ਗੱਡੀ ਹੇਠਾਂ ਆ ਜਾਣ ਕਾਰਨ ਨੌਜਵਾਨ ਦੀ ਮੌਤ

ਨਸਰਾਲਾ, 1 ਮਈ (ਸਤਵੰਤ ਸਿੰਘ ਥਿਆੜਾ)- ਪਿੰਡ ਮੰਡਿਆਲਾਂ, ਹੁਸ਼ਿਆਰਪੁਰ ਵਿਖੇ ਇਕ ਨੌਜਵਾਨ ਦੀ ਰੇਲ ਗੱਡੀ ਹੇਠਾਂ ਆ ਜਾਣ ਕਾਰਨ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਇਹ ਹਾਦਸਾ ਰਾਤ ਤਕਰੀਬਨ 9 ਵਜੇ ਦੇ ਕਰੀਬ ਉਸ ਵੇਲੇ ਵਾਪਰਿਆ, ਜਦੋਂ ਰੇਲ ਗੱਡੀ ਡੀ. ਐਮ. ਡਬਲਯੂ, 6957 ਹੁਸ਼ਿਆਰਪੁਰ ਤੋਂ ਜਲੰਧਰ ਜਾ ਰਹੀ ਸੀ। ਰੇਲਵੇ ਦੇ ਪੁਲਿਸ ਮੁਲਾਜ਼ਮ ਹੈਡਕਾਂਸਟੇਬਲ ਸੁਰਿੰਦਰ ਨੇ ਕਿਹਾ ਕਿ ਅਜੇ ਤੱਕ ਮੌਤ ਦਾ ਕੋਈ ਕਾਰਨ ਨਹੀਂਂ ਪਤਾ ਲੱਗ ਸਕਿਆ ਹੈ। ਮਰਨ ਵਾਲੇ ਨੌਜਵਾਨ ਦੀ ਪਛਾਣ ਰਾਜ ਕੁਮਾਰ (30) ਪੁੱਤਰ ਰਾਮ ਆਸਰਾ ਵਾਸੀ ਪਿੰਡ ਮੰਡਿਆਲਾਂ, ਹੁਸ਼ਿਆਰਪੁਰ ਵਜੋਂ ਹੋਈ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ