ਆਈ.ਐਫ.ਐਫ.ਸੀ.ਓ ਨੂੰ ਤਰਲ ਪਦਾਰਥਾਂ ਲਈ ਮਿਲੀ ਮਨਜ਼ੂਰੀ
ਨਵੀਂ ਦਿੱਲੀ,1 ਮਈ-ਆਈ.ਐਫ.ਐਫ.ਸੀ.ਓ ਨੂੰ ਨੈਨੋ ਜ਼ਿੰਕ ਅਤੇ ਨੈਨੋ ਕਾਪਰ ਤਰਲ ਪਦਾਰਥਾਂ ਲਈ ਐਫ.ਸੀ.ਓ ਦੀ ਮਨਜ਼ੂਰੀ ਮਿਲ ਗਈ ਹੈ। ਇਹ ਨੈਨੋਫਾਰਮੂਲੇਸ਼ਨ ਖੇਤੀਬਾੜੀ ਵਿਚ ਜ਼ਿੰਕ ਅਤੇ ਕਾਪਰ ਦੀ ਕਮੀ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਹੱਲ ਕਰਨ, ਫ਼ਸਲਾਂ ਦੇ ਉਤਪਾਦਨ ਅਤੇ ਫ਼ਸਲ ਦੀ ਗੁਣਵੱਤਾ ਨੂੰ ਵਧਾਉਣ ਅਤੇ ਅੰਤ ਵਿਚ ਸੂਖਮ ਪੌਸ਼ਟਿਕ ਕੁਪੋਸ਼ਣ ਨੂੰ ਘਟਾਉਣ ਵਿਚ ਮਦਦ ਕਰਨਗੇ। ਇਸ ਮਹੱਤਵਪੂਰਨ ਯੋਗਦਾਨ ਲਈ ਆਈ.ਐਫ.ਐਫ.ਸੀ.ਓ ਖੋਜ ਟੀਮ ਲਈ ਇਹ ਇਕ ਹੋਰ ਵੱਡੀ ਪ੍ਰਾਪਤੀ ਹੈ ਜੋ ਵਿਸ਼ਵ ਭਰ ਦੇ ਕਿਸਾਨਾਂ ਦੀ ਬਹੁਤ ਮਦਦ ਕਰੇਗੀ।