JALANDHAR WEATHER

ਵਿਜੀਲੈਂਸ ਜਾਂਚ ਤੋਂ ਡਰਦਿਆਂ ਦਲਵੀਰ ਗੋਲਡੀ ਨੇ ਭਗਵੰਤ ਮਾਨ ਅੱਗੇ ਟੇਕੇ ਗੋਡੇ - ਸੁਖਪਾਲ ਸਿੰਘ ਖਹਿਰਾ

ਸੁਨਾਮ, ਊਧਮ ਸਿੰਘ ਵਾਲਾ, 1 ਮਈ (ਸਰਬਜੀਤ ਸਿੰਘ ਧਾਲੀਵਾਲ)-ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਤੇ ਮੌਜੂਦਾ ਜ਼ਿਲ੍ਹਾ ਪ੍ਰਧਾਨ ਦਲਵੀਰ ਸਿੰਘ ਗੋਲਡੀ ਦੇ ਕਾਂਗਰਸ ਪਾਰਟੀ ਤੋਂ ਦਿੱਤੇ ਅਸਤੀਫੇ ਉਤੇ ਟਿੱਪਣੀ ਕਰਦਿਆਂ ਲੋਕ ਸਭਾ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਮੇਰਾ ਲੋਕ ਸਭਾ ਵਿਚ ਪਹੁੰਚਣਾ ਭਗਵੰਤ ਮਾਨ ਨੂੰ ਗਵਾਰਾ ਨਹੀਂ।ਉਨ੍ਹਾਂ ਕਿਹਾ ਕਿ ਦਲਬੀਰ ਗੋਲਡੀ ਨੇ ਸਾਡੇ ਨਾਲ ਵਿਸ਼ਵਾਸਘਾਤ ਕੀਤਾ ਹੈ। ਮੈਂ ਉਸ ਨੂੰ ਹਮੇਸ਼ਾ ਆਪਣੇ ਬੱਚਿਆਂ ਵਾਂਗ ਸਮਝਿਆ,  2022 ਦੀਆਂ ਚੋਣਾਂ ਵਿਚ ਮੈਂ ਆਪਣੀ ਚੋਣ ਮੁਹਿੰਮ ਨੂੰ ਛੱਡ ਕੇ ਦੋ ਦਿਨ ਧੂਰੀ ਹਲਕੇ ਵਿਚ ਗੋਲਡੀ ਲਈ ਪ੍ਰਚਾਰ ਕੀਤਾ ਪਰ ਉਸਨੇ ਆਪਣੀਆਂ ਵਿਜੀਲੈਂਸ ਇਨਕੁਆਰੀਆਂ ਤੋਂ ਡਰਦਿਆਂ 'ਆਪ' ਵਿਚ ਸ਼ਾਮਿਲ ਹੋ ਕੇ ਭਗਵੰਤ ਮਾਨ ਅੱਗੇ ਗੋਡੇ ਟੇਕ ਦਿੱਤੇ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ