JALANDHAR WEATHER

ਰਾਜਾ ਵੜਿੰਗ ਨੇ ਵਜਾਇਆ ਚੋਣ ਦਾ ਬਿਗੁਲ

ਲੁਧਿਆਣਾ, 2 ਮਈ (ਜਤਿੰਦਰ ਭੰਬੀ) -ਲੁਧਿਆਣਾ ਤੋਂ ਕਾਂਗਰਸ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਰੋਡ ਸ਼ੋ ਕੱਢਦੇ ਹੋਏ ਚੋਣ ਬਿਗੁਲ ਵਜਾ ਦਿੱਤਾ। ਸਮਰਾਲਾ ਚੌਕ ਤੋਂ ਸ਼ੁਰੂ ਕਰਨ ਤੋਂ ਪਹਿਲਾਂ ਰਾਜਾ ਵੜਿੰਗ ਨੇ ਆਪਣੇ ਸੰਬੋਧਨ ਵਿਚ ਭਾਜਪਾ ਉਮੀਦਵਾਰ ਰਵਨੀਤ ਬਿੱਟੂ ਤੇ ਨਿਸ਼ਾਨਾ ਸਾਧਦੇ ਕਿਹਾ ਕਿ 10 ਸਾਲ ਲੁਧਿਆਣਾ ਦੇ ਲੋਕਾਂ ਨਾਲ ਧੋਖਾ ਕਰਨ ਅਤੇ ਫਿਰ ਕਾਂਗਰਸ ਦੀ ਪਿੱਠ ਵਿਚ ਛੁਰਾ ਮਾਰਨ ਦਾ ਸਬਕ ਲੁਧਿਆਣਾ ਵਾਸੀ ਵੋਟ ਦੀ ਚੋਟ ਦੇ ਕੇ ਸਿਖਾਉਣਗੇ। ਲੁਧਿਆਣਾ ਵਾਸੀਆਂ ਨੇ ਖੁੱਲ੍ਹੇ ਦਿਲ ਨਾਲ ਵੜਿੰਗ ਦਾ ਸਵਾਗਤ ਕੀਤਾ। ਇਸ ਮੌਕੇ ਜ਼ਿਲਾ ਪ੍ਰਧਾਨ ਸੰਜੈ ਤਲਵਾੜ ਅਤੇ ਹੋਰ ਕਾਂਗਰਸੀ ਵੱਡੀ ਗਿਣਤੀ ਵਿਚ ਮੌਜੂਦ ਸਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ