JALANDHAR WEATHER

22 ਮਈ ਨੂੰ ਹਜ਼ਾਰਾਂ ਦੀ ਤਾਦਾਦ ਵਿਚ ਕੀਤੇ ਜਾਣਗੇ ਲੋਕ ਇਕੱਠੇ- ਸੰਯੁਕਤ ਕਿਸਾਨ ਮੋਰਚਾ

ਚੰਡੀਗੜ੍ਹ, 2 ਮਈ (ਅਜਾਇਬ ਔਜਲਾ)- ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਅਤੇ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਵਲੋਂ ਅੱਜ ਕਿਸਾਨ ਭਵਨ ਚੰਡੀਗੜ੍ਹ ਵਿਖੇ ਐਲਾਨ ਕੀਤਾ ਗਿਆ ਕਿ ਸਮੁੱਚੇ ਚਾਰ ਬਾਰਡਰਾਂ ’ਤੇ ਜਿੱਥੇ ਕਿਸਾਨ ਅੰਦੋਲਨ ਚੱਲ ਰਿਹਾ ਹੈ, ਵਿਖੇ 22 ਮਈ ਨੂੰ ਹਜ਼ਾਰਾਂ ਦੀ ਤਾਦਾਦ ਵਿਚ ਲੋਕ ਇਕੱਠੇ ਕੀਤੇ ਜਾਣਗੇ। ਇਹ ਪ੍ਰਗਟਾਵਾ ਇੱਥੇ ਇਕ ਪ੍ਰੈਸ ਕਾਨਫ਼ਰੰਸ ਦੌਰਾਨ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਅਤੇ ਹੋਰ ਆਗੂਆਂ ਵਲੋਂ ਸਾਂਝੇ ਤੌਰ ’ਤੇ ਕੀਤਾ ਗਿਆ। ਉਹਨਾਂ ਕਿਹਾ ਕਿ ਮੋਰਚੇ ਨੂੰ ਚਲਦਿਆਂ 76 ਦਿਨ ਹੋ ਗਏ ਹਨ ਤੇ ਕਿਸਾਨ ਅਤੇ ਮਜ਼ਦੂਰ ਪਾਰਟੀਆਂ ਨੂੰ ਸਵਾਲ ਕਰ ਰਹੇ ਹਨ ਪਰ ਭਾਜਪਾ ਵਾਲੇ ਭੱਜ ਰਹੇ ਹਨ।

ਇਸ ਦੇ ਨਾਲ ਹੀ ਬਠਿੰਡਾ, ਸੰਗਰੂਰ ਤੋਂ 'ਆਪ' ਦੇ ਉਮੀਦਵਾਰਾਂ ਦੇ ਘਰਾਂ ਅੱਗੇ 5 ਮਈ ਤੋਂ ਬੀ.ਕੇ.ਯੂ. ਉਗਰਾਹਾਂ ਧਰਨੇ ਲਾਵੇਗੀ ਅਤੇ ਪਿੰਡ-ਪਿੰਡ ਜਾ ਕੇ ਵਿਰੋਧ ਕਰੇਗੀ। ਪੂਰੇ ਪੰਜਾਬ ਦੀਆਂ ਆਂਗਨਵਾੜੀ ਵਰਕਰਾਂ ਸੋਮਵਾਰ ਨੂੰ ਪੰਜਾਬ ਸਰਕਾਰ ਦੇ ਵਿਰੋਧ ਵਿਚ ਬਠਿੰਡਾ ਦੀਆਂ ਸੜਕਾਂ ਉਤੇ ਉੱਤਰ ਕੇ ਟਰੈਫਿਕ ਜਾਮ ਕਰਨਗੀਆਂ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ