15 ਕਰੋੜ ਦੀ ਹੈਰੋਇਨ ਅਤੇ 1 ਕਿੱਲੋ ਨਸ਼ੀਲੀ ਆਈਸ ਸਮੇਤ 2 ਵਿਅਕਤੀ ਕਾਬੂ
ਅਜਨਾਲਾ, 4 ਮਈ (ਗੁਰਪ੍ਰੀਤ ਸਿੰਘ ਢਿੱਲੋਂ)- ਪੁਲਿਸ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦੇ ਸਪੈਸ਼ਲ ਸੈੱਲ ਵਲੋਂ 2 ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ 15 ਕਰੋੜ ਰੁਪਏ ਮੁੱਲ ਦੀ 3 ਕਿਲੋ ਹੈਰੋਇਨ ਅਤੇ ਇਕ ਕਿੱਲੋ ਨਸ਼ੀਲੀ ਆਇਸ ਬਰਾਮਦ ਕਰਨ ਵਿਚ ਵੱਡੀ ਸਫ਼ਲਤਾ ਹਾਸਿਲ ਕੀਤੀ ਗਈ ਹੈ। ਹੈਰੋਇਨ ਅਤੇ ਨਸ਼ੀਲੀ ਆਈਸ ਸਮੇਤ ਕਾਬੂ ਵਿਅਕਤੀਆਂ ਦੀ ਪਛਾਣ ਬਲਵਿੰਦਰ ਸਿੰਘ ਵਾਸੀ ਗੱਗੋਮਾਹਲ ਅਤੇ ਕਰਨਬੀਰ ਸਿੰਘ ਵਾਸੀ ਚੱਕਬਾਲਾ ਵਜੋਂ ਹੋਈ ਹੈ, ਜਿਨ੍ਹਾਂ ਖ਼ਿਲਾਫ਼ ਥਾਣਾ ਅਜਨਾਲਾ ਵਿਖ਼ੇ ਐਨ.ਡੀ.ਪੀ. ਐਸ. ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।