JALANDHAR WEATHER

ਸਰਹੱਦੀ ਖ਼ੇਤਰ 'ਚ ਪਾਕਿਸਤਾਨ ਤਰਫ਼ੋ ਆਏ ਇਕ ਡ੍ਰੋਨ ਤੇ ਨਾਲ ਪੈਕਟ 'ਚੋ 377ਗ੍ਰਾਮ ਹੈਰੋਇਨ ਮਿੱਲੀ

ਖੇਮਕਰਨ,4 ਮਈ(ਰਾਕੇਸ਼ ਕੁਮਾਰ ਬਿੱਲਾ)-ਖੇਮਕਰਨ ਦੇ ਸਰਹੱਦੀ ਖ਼ੇਤਰ 'ਚ ਪਾਕਿਸਤਾਨ ਤਰਫ਼ੋ ਡ੍ਰੋਨਾ ਰਾਹੀ ਹੈਰੇਇਨ ਵਰਗੇ ਮਾਰੂ ਨਸ਼ੇ ਦੀ ਤਸਕਰੀ ਕਰਨ ਦੀਆਂ ਕਾਰਵਾਈਆਂ ਰੁੱਕਣ ਦਾ ਨਾਮ ਨਹੀਂ ਲੈ ਰਹੀਆਂ।ਹਰ ਦਿਨ ਸਰਹੱਦ ਤੇ ਡ੍ਰੋਨ ਦੀ ਉਲੰਘਣਾ ਹੋਣ ਦੀ ਘਟਨਾ ਸਾਹਮਣੇ ਆ ਰਹੀ ਹੈ।ਬੀਤੀ ਰਾਤ ਫਿਰ ਬੀ.ਐਸ.ਐਫ ਦੀ 103 ਬਟਾਲੀਅਨ ਦੀ ਸੀਮਾ ਚੋਕੀ ਕਾਲੀਆਂ ਅਧੀਨ ਪੈਂਦੇ ਇਲਾਕੇ ਤੋ ਤਲਾਸ਼ੀ ਦੋਰਾਨ ਬੀ.ਐਸ.ਐਫ ਤੇ ਪੰਜਾਬ ਪੁਲਿਸ ਨੂੰ ਇਕ ਡ੍ਰੋਨ ਤੇ ਹੈਰੋਇਨ ਮਿੱਲੀ ਹੈ।ਡੀ.ਐਸ.ਪੀ ਭਿੱਖੀ ਵਿੰਡ ਪ੍ਰੀਤ ਇੰਦਰ ਸਿੰਘ ਨੇ ਦੱਸਿਆ ਕਿ ਗੁਆਂਢੀ ਦੇਸ਼ ਵਲੋਂ ਲਗਾਤਾਰ ਨਸ਼ੇ ਦੀਆਂ ਖੇਪਾਂ ਭੇਜਣ ਦੀਆਂ ਕੋਸ਼ਿਸ਼ਾਂ ਜਾਰੀ ਹੈ।ਪਰ ਸੁਰੱਖਿਆ ਬਲ ਲਗਾਤਾਰ ਨਾਕਾਮ ਕਰਨ 'ਚ ਲੱਗੇ ਹੋਏ ਹਨ।ਬੀਤੀ ਰਾਤ ਵੀ ਸਾਂਝੇ ਤਲਾਸ਼ੀ ਅਭਿਆਨ ਦੋਰਾਨ ਪਹਿਲਾਂ ਪਿੰਡ ਕਾਲੀਆਂ 'ਚ ਕਿਸੇ ਕਿਸਾਨ ਦੇ ਖੇਤ ਚੋ ਇਕ ਡ੍ਰੋਨ ਮਿਲਿਆਂ ਜਦ ਸ਼ੱਕ ਦੇ ਚੱਲਦਿਆਂ ਹੋਰ ਅੱਗੇ ਸ਼ਰਚ ਕੀਤੀ ਗਈ ਤਾਂ ਕੁਝ ਦੂਰ ਹੋਰ ਪਿੰਡ ਸਕੱਤਰਾ 'ਚ ਕਿਸੇ ਕਿਸਾਨ ਦੇ ਖੇਤ ਚੋ ਡਿੱਗਾ ਪਿਆ ਇਕ ਸ਼ੱਕੀ ਪੈਕਟ ਮਿਲਿਆ ਜਿਸ ਚੋ ਕਰੀਬ 377 ਗ੍ਰਾਮ ਹੈਰੋਇਨ ਮਿੱਲੀ ਹੈ।ਜਿਸ ਸੰਬੰਧੀ ਥਾਣਾ ਵਲਟੋਹਾ 'ਚ ਕੇਸ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ