JALANDHAR WEATHER

ਪੀ.ਸੀ.ਐਮ.ਐਸ ਐਸੋਸੀਏਸ਼ਨ ਵਲੋਂ ਡਾਕਟਰ ਨਾਲ ਦੁਰਵਿਹਾਰ ਕਰਨ ਕਾਰਨ ਓ.ਪੀ.ਡੀ ਸੇਵਾ ਕੀਤੀ ਬੰਦ

ਕਪੂਰਥਲਾ, 4 ਮਈ (ਅਮਨਜੋਤ ਸਿੰਘ ਵਾਲੀਆ)- ਸਿਵਲ ਹਸਪਤਾਲ ਵਿਖੇ ਪੀ.ਸੀ.ਐਮ.ਐਸ ਐਸੋਸੀਏਸ਼ਨ ਕਪੂਰਥਲਾ ਨੇ ਫਗਵਾੜਾ ਵਿਖੇ ਬੀਤੇ ਦਿਨ ਇਕ ਡਾਕਟਰ ਨਾਲ ਮਰੀਜ਼ ਵਲੋਂ ਦੁਰਵਿਹਾਰ ਕਰਨ ਦੇ ਮਾਮਲੇ 'ਚ ਅੱਜ ਸ਼ਨੀਵਾਰ ਨੂੰ ਹੜਤਾਲ ਸ਼ੁਰੂ ਕਰਕੇ ਓ.ਪੀ.ਡੀ ਸੇਵਾ ਬੰਦ ਕਰ ਦਿੱਤੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸ਼ਨੀਵਾਰ ਪੀ.ਸੀ.ਐਮ.ਐਸ ਐਸੋਸੀਏਸ਼ਨ ਦੀ ਜ਼ਿਲ੍ਹਾ ਪ੍ਰਧਾਨ ਡਾਕਟਰ ਅਮਨਜੋਤ ਕੌਰ ਨੇ ਦੱਸਿਆ ਕਿ ਜਦੋਂ ਤੱਕ ਇਨਸਾਫ਼ ਨਹੀਂ ਮਿਲਦਾ ਉਦੋਂ ਤੱਕ ਓ.ਪੀ.ਡੀ ਸੇਵਾ ਬੰਦ ਰੱਖੀਆਂ ਜਾਣਗੀਆਂ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ