ਸ੍ਰੀ ਹਰਗੀਬਿੰਦਪੁਰ ਸਾਹਿਬ ਰੋਡ 'ਤੇ ਸੈਦੂਕੇ ਮੋੜ ਕੋਲ ਭਿਆਨਕ ਸੜਕ ਹਾਦਸਾ ਵਾਪਰਨ ਨਾਲ ਇਕੋ ਪਰਿਵਾਰ ਦੇ 3 ਜੀਆਂ ਦੀ ਮੌਤ
ਚੌਂਕ ਮਹਿਤਾ, 4 ਮਈ (ਧਰਮਿੰਦਰ ਸਿੰਘ ਭੰਮਰਾ)-ਮਹਿਤਾ ਤੋਂ ਸ੍ਰੀ ਹਰਗੀਬਿੰਦਪੁਰ ਸਾਹਿਬ ਨੂੰ ਜਾਂਦੇ ਮੁੱਖ ਮਾਰਗ ਤੇ ਖੱਬੇਰਾਜਪੂਤਾਂ - ਸੈਦੂਕੇ ਮੋੜ ਕੋਲ ਅੱਜ ਦੁਪਹਿਰ ਭਿਆਨਕ ਸੜਕ ਹਾਦਸਾ ਵਾਪਰਨ ਨਾਲ ਇਕੋ ਪਰਿਵਾਰ ਦੇ 3 ਜੀਆਂ ਦੀ ਮੌਤ ਹੋਈ ਹੈ। ਮ੍ਰਿਤਕ ਪਿੰਡ ਕੋਟਲਾ ਸੂਬਾ ਸਿੰਘ ਜ਼ਿਲ੍ਹਾ ਗੁਰਦਾਸਪੁਰ ਦੇ ਰਹਿਣ ਵਾਲੇ ਸਨ, ਜੋ ਇਕ ਮੋਟਰਸਾਈਕਲ ਤੇ ਕਸਬਾ ਮਹਿਤਾ ਵੱਲ ਜਾ ਰਹੇ ਸਨ। ਇਸ ਮੋਟਰਸਾਈਕਲ ਨੂੰ ਅਮਰਜੋਤ ਸਿੰਘ ਚਲਾ ਰਿਹਾ ਸੀ, ਪਿੱਛੇ ਉਸ ਦੀ ਮਾਤਾ ਬਲਬੀਰ ਕੌਰ ਅਤੇ ਉਸ ਦਾ ਇਕ ਤਿੰਨ ਸਾਲ ਦੇ ਬੱਚਾ ਅਰਮਾਨਦੀਪ ਸਿੰਘ ਬੈਠੇ ਸਨ। ਰਸਤੇ ਵਿਚ ਸੜਕ ਦੇ ਕਿਨਾਰੇ ਕਿਸੇ ਜ਼ਿਮੀਦਾਰ ਵਲੋਂ ਆਪਣੇ ਕਣਕ ਦੇ ਖੇਤ ਨੂੰ ਅੱਗ ਲਗਾਈ ਹੋਣ ਕਾਰਨ ਇਥੇ ਭਾਰੀ ਧੂਆਂ ਛਾਇਆਂ ਸੀ।ਇਸ ਦੌਰਾਨ ਅਚਾਨਕ ਉਨ੍ਹਾਂ ਦੇ ਮੋਟਰਸਾਈਕਲ ਦੀ ਟੱਕਰ ਕਿਸੇ ਦੂਸਰੇ ਵਾਹਨ ਨਾਲ ਹੋ ਗਈ। ਇਸ ਹਾਦਸੇ ਵਿਚ ਇਕ ਪਿਰਵਾਰ ਦੇ ਤਿੰਨ ਜੀਆਂ ਨੇ ਮੌਕੇ ਤੇ ਹੀ ਦਮ ਤੋੜ ਦਿੱਤਾ। ਮੌਕੇ ਤੇ ਪੁੱਜੀ ਥਾਣਾ ਮਹਿਤਾ ਦੀ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਥੇ ਮੌਜੂਦ ਲੋਕਾਂ ਨੇ ਮੰਗ ਕੀਤੀ ਹੈ ਕੀ ਕਣਕ ਦੇ ਖੇਤ ਨੂੰ ਅੱਗ ਲਗਾਉਣ ਵਾਲੇ ਕਿਸਾਨ ਦੇ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਸੀ. ਸੀ. ਟੀ. ਵੀਂ. ਕੈਮਰੇ ਖ਼ੰਗਾਲ ਦੇ ਟੱਕਰ ਮਾਰਨ ਵਾਲੇ ਦੂਸਰੇ ਵਾਹਨ ਦੀ ਪਹਿਚਾਣ ਕਰ ਕੇ ਉਸ ਵਿਰੁੱਧ ਵੀਂ ਕਾਰਵਾਈ ਕੀਤੀ ਜਾਵੇ।