JALANDHAR WEATHER

ਬੀ.ਐਸ.ਐਫ਼ ਨੇ ਪਾਕਿਸਤਾਨ ਤੋਂ ਆਈ 25 ਕਰੋੜ ਦੀ ਹੈਰੋਇਨ ਅਤੇ 37 ਗੋਲੀਆਂ 30 ਬੋਰ ਪਿਸਟਲ ਕੀਤੀਆਂ ਬਰਾਮਦ

ਅਟਾਰੀ, 4 ਮਈ (ਗੁਰਦੀਪ ਸਿੰਘ ਅਟਾਰੀ /ਰਾਜਿੰਦਰ ਸਿੰਘ ਰੂਬੀ)-ਕੌਮਾਂਤਰੀ ਅਟਾਰੀ ਸਰਹੱਦ ਤੇ ਸਥਿਤ ਬੀ.ਓ.ਪੀ ਪੁੱਲ ਮੋਰਾਂ ਕੰਜਰੀ ਵਿਖੇ ਤਾਇਨਾਤ ਐਸ.ਐਫ਼ ਦੀ 22 ਬਟਾਲੀਆਂ ਦੇ ਜਵਾਨਾਂ ਨੂੰ ਰਾਤ ਸਮੇਂ ਹਿਲਜੁਲ ਮਹਿਸੂਸ ਹੋਈ। ਸਰਹੰਦ ਤੇ ਲੱਗੀ ਕੰਡਿਆਲੀ ਵਾੜ ਦੇ ਆਰ ਤੇ ਪਾਰ ਸਰਚ ਆਪਰੇਸ਼ਨ ਚਲਾਇਆ ਗਿਆ ਜਿੱਥੋਂ ਪੰਜ ਪੈਕਟ ਹੈਰੋਇਨ ਅਤੇ 37 ਗੋਲੀਆਂ 30 ਬੋਰ ਪਿਸਟਲ ਦੀਆਂ ਬਰਾਮਦ ਹੋਈਆਂ। ਬੀ.ਐਸ.ਐਫ਼ ਦੇ ਇੰਸਪੈਕਟਰ ਵਲੋ ਉਕਤ ਸਮੱਗਰੀ ਨੂੰ ਪੁਲਿਸ ਥਾਣਾ ਘਰਿੰਡਾ ਦੇ ਹਵਾਲੇ ਕਰ ਦਿੱਤਾ ਗਿਆ। ਪੁਲਿਸ ਥਾਣਾ ਘਰਿੰਡਾ ਵਲੋਂ ਬੀ.ਐਸ.ਐਫ਼ ਅਧਿਕਾਰੀਆਂ ਦੀ ਮੌਜੂਦਗੀ ਵਿਚ ਪੈਕੇਟ ਖੋਲ੍ਹ ਕੇ ਇਲੈਕਟਰੋਨਿਕ ਕੰਡੇ ਤੇ ਵਜਨ ਕੀਤਾ ਗਿਆ ਤਾਂ ਪੈਕਟਾਂ ਵਿਚੋਂ 5 ਕਿਲੋ 5 ਗ੍ਰਾਮ ਹੈਰੋਇਨ ਨਿਕਲੀ, ਜਿਸਦੀ ਅੰਤਰਰਾਸਟਰੀ ਬਾਜ਼ਾਰ ਵਿਚ 25 ਕਰੋੜ ਰੁਪਏ ਤੋਂ ਵੱਧ ਕੀਮਤ ਬਣਦੀ ਹੈ। ਪੁਲਿਸ ਥਾਣਾ ਘਰਿੰਡਾ ਨੇ ਨਾਮਲੂਮ ਵਿਅਕਤੀਆਂ ਖ਼ਿਲਾਫ਼ ਪਰਚਾ ਦਰਜ਼ ਰਜਿਸਟਰ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ