ਬਜਰੰਗ ਪੂਨੀਆ ਨੂੰ ਨੈਸ਼ਨਲ ਐਂਟੀ ਡੋਪਿੰਗ ਏਜੰਸੀ ਨੇ ਕੀਤਾ ਮੁਅੱਤਲ
ਨਵੀਂ ਦਿੱਲੀ, 5 ਮਈ - ਓਲੰਪਿਕ ਤਗਮਾ ਜੇਤੂ ਪਹਿਲਵਾਨ ਬਜਰੰਗ ਪੂਨੀਆ ਨੂੰ ਨੈਸ਼ਨਲ ਐਂਟੀ ਡੋਪਿੰਗ ਏਜੰਸੀ (ਨਾਡਾ) ਨੇ ਮੁਅੱਤਲ ਕਰ ਦਿੱਤਾ ਹੈ। ਨਾਡਾ ਦੇ ਇਸ ਫ਼ੈਸਲੇ ਨਾਲ ਬਜਰੰਗ ਪੂਨੀਆ ਦੀ ਪੈਰਿਸ ਓਲੰਪਿਕ ਵਿਚ ਜਾਣ ਦੀਆਂ ਉਮੀਦਾਂ ਨੂੰ ਝਟਕਾ ਲੱਗ ਸਕਦਾ ਹੈ। ਦੱਸਿਆ ਜਾ ਰਿਹਾ ਹੈ ਕਿ ਬਜਰੰਗ ਪੂਨੀਆ ਨੇ 10 ਮਾਰਚ ਨੂੰ ਸੋਨੀਪਤ ਵਿਚ ਹੋਏ ਚੋਣ ਟਰਾਇਲ ਵਿਚ ਡੋਪ ਟੈਸਟ ਨਹੀਂ ਦਿੱਤਾ ਸੀ, ਇਸ ਕਾਰਨ ਇਹ ਫ਼ੈਸਲਾ ਲਿਆ ਗਿਆ ਹੈ।।