ਅਮਿਤ ਸ਼ਾਹ ਵੀਡੀਓ ਮਾਮਲਾ: ਅਰੁਣ ਰੈਡੀ ਨੂੰ ਅਦਾਲਤ ਵਿਚ ਕੀਤਾ ਗਿਆ ਪੇਸ਼
ਨਵੀਂ ਦਿੱਲੀ, 6 ਮਈ- ਅਮਿਤ ਸ਼ਾਹ ਨਾਲ ਸੰਬੰਧਿਤ ਵੀਡੀਓ ਮਾਮਲੇ ਵਿਚ ਦੋਸ਼ੀ ਅਰੁਣ ਰੈਡੀ ਨੂੰ ਦਿੱਲੀ ਦੀ ਪਟਿਆਲਾ ਹਾਊਸ ਕੋਰਟ ’ਚ ਪੇਸ਼ ਕੀਤਾ ਗਿਆ। ਉਸ ਨੂੰ ਪਿਛਲੇ ਹਫ਼ਤੇ ਦਿੱਲੀ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਸੀ। ਪੁਲਿਸ ਦੇ ਅਨੁਸਾਰ ਉਹ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ‘ਡੀਪ ਫੇਕ ਮੋਰਫਡ ਵੀਡੀਓ’ ਮਾਮਲੇ ਵਿਚ ‘ਸਪਿਰਿਟ ਆਫ਼ ਕਾਂਗਰਸ’ ਐਕਸ ਅਕਾਉਂਟ ਨੂੰ ਹੈਂਡਲ ਕਰਦਾ ਹੈ। ਉਸ ਨੂੰ ਜਲਦੀ ਹੀ ਸੰਬੰਧਿਤ ਜੱਜ ਦੇ ਸਾਹਮਣੇ ਪੇਸ਼ ਕੀਤਾ ਜਾਵੇਗਾ।