JALANDHAR WEATHER

ਈ.ਡੀ. ਵਲੋਂ 14.04 ਕਰੋੜ ਰੁਪਏ ਦਾ ਸੋਨਾ ਜ਼ਬਤ

ਨਵੀਂ ਦਿੱਲੀ, 6 ਮਈ-ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਹੈੱਡਕੁਆਰਟਰ ਦਫਤਰ ਨੇ 03.05.2024 ਨੂੰ ਇੰਡੀਅਨ ਬੈਂਕ, ਫਰੀਦਾਬਾਦ, ਹਰਿਆਣਾ ਦੀ ਬੱਲਭਗੜ੍ਹ ਸ਼ਾਖਾ ਵਿਚ ਆਪਣੀ ਮਾਂ ਦੇ ਨਾਮ 'ਤੇ ਰੱਖੇ ਸਾਈਬਰ ਧੋਖੇਬਾਜ਼ ਪੁਨੀਤ ਕੁਮਾਰ ਦੇ ਲਾਕਰ ਵਿਚੋਂ 14.04 ਕਰੋੜ ਰੁਪਏ ਦੀ ਕੀਮਤ ਦਾ 19.500 ਕਿਲੋ ਸੋਨਾ ਬਰਾਮਦ ਕੀਤਾ। ਉਕਤ ਲਾਕਰ ਦੀ ਤਲਾਸ਼ੀ ਵਿਸ਼ੇਸ਼ ਇਨਪੁਟਸ ਦੇ ਆਧਾਰ 'ਤੇ ਕੀਤੀ ਗਈ ਸੀ ਕਿ ਪੁਨੀਤ ਕੁਮਾਰ ਨੇ ਵੱਖ-ਵੱਖ ਸਾਈਬਰ ਕ੍ਰਾਈਮ ਤੋਂ ਹੋਣ ਵਾਲੀ ਜੁਰਮ ਦੀ ਕਮਾਈ ਨੂੰ ਆਪਣੀ ਮਾਂ ਦੇ ਨਾਂ 'ਤੇ ਇੰਡੀਅਨ ਬੈਂਕ ਕੋਲ ਰੱਖੇ ਲਾਕਰ ਵਿਚ ਸੋਨੇ ਦੇ ਰੂਪ ਵਿਚ ਛੁਪਾ ਕੇ ਰੱਖਿਆ ਸੀ। ਉਸ ਨੂੰ 3 ਅਪ੍ਰੈਲ ਨੂੰ ਨੇਪਾਲ ਤੋਂ ਵਾਪਸ ਆਉਂਦੇ ਸਮੇਂ ਆਈ.ਜੀ.ਆਈ. ਹਵਾਈ ਅੱਡੇ 'ਤੇ ਗ੍ਰਿਫਤਾਰ ਕੀਤਾ ਗਿਆ ਸੀ। ਈ.ਡੀ. ਨੂੰ ਉਸ ਦੀ 12 ਦਿਨਾਂ ਦੀ ਹਿਰਾਸਤ ਦਿੱਤੀ ਗਈ ਸੀ ਅਤੇ ਉਹ ਇਸ ਸਮੇਂ ਨਿਆਂਇਕ ਹਿਰਾਸਤ ਵਿਚ ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ