JALANDHAR WEATHER

ਜਲੰਧਰ ਪੁਲਿਸ ਵਲੋਂ ਲੁੱਟਾਂ-ਖੋਹਾਂ ਕਰਨ ਵਾਲੇ ਤਿੰਨ ਨੌਜਵਾਨ ਗ੍ਰਿਫਤਾਰ

ਜਲੰਧਰ, 6 ਮਈ (ਮਨਜੋਤ ਸਿੰਘ)-ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਦੀ ਅਗਵਾਈ ਵਿਚ ਜਲੰਧਰ ਕਮਿਸ਼ਨਰੇਟ ਪੁਲਿਸ ਨੇ ਲੁੱਟਾਂ-ਖੋਹਾਂ ਅਤੇ ਸਨੈਚਿੰਗ ਦੀਆਂ ਘਟਨਾਵਾਂ ਵਿਚ ਸ਼ਾਮਲ ਤਿੰਨ ਅਪਰਾਧੀਆਂ ਨੂੰ ਕਾਬੂ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਅਜੀਤ ਕੁਮਾਰ ਪੁੱਤਰ ਜੰਮੂ ਰਾਮ ਵਾਸੀ ਪਿੰਡ ਘਕੋਵਾਲ, ਥਾਣਾ ਸਦਰ ਐਸ.ਬੀ.ਐਸ. ਨਗਰ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ 5 ਮਈ 2024 ਨੂੰ ਇਕ ਆਟੋ ਰਿਕਸ਼ਾ ਜਿਸ ਵਿਚ ਤਿੰਨ ਵਿਅਕਤੀ ਸਵਾਰ ਸਨ, ਨੇ ਉਸਨੂੰ ਰੋਕਿਆ ਅਤੇ ਉਸ ਦਾ 10,000 ਰੁਪਏ, ਏ.ਟੀ.ਐਮ. ਕਾਰਡ, ਹੋਰ ਦਸਤਾਵੇਜ਼ਾਂ ਵਾਲਾ ਪਰਸ ਖੋਹ ਲਿਆ ਅਤੇ ਉਸ ਨੂੰ ਚਾਕੂ ਨਾਲ ਧਮਕਾਇਆ। ਬਾਅਦ ਵਿਚ, ਤਿੰਨਾਂ ਨੇ ਅਜੀਤ ਕੁਮਾਰ ਦੇ ਖਾਤੇ ਵਿਚੋਂ 42,000 ਰੁਪਏ ਕਢਵਾ ਲਏ। ਸਵਪਨ ਸ਼ਰਮਾ ਨੇ ਦੱਸਿਆ ਕਿ ਇਸ ਗਰੋਹ ਖਿਲਾਫ ਕੇਸ ਦਰਜ ਕਰ ਲਿਆ ਹੈ। ਹੋਰ ਵੀ ਕਈ ਲੁੱਟ-ਖੋਹ ਵਿਚ ਇਹ ਤਿੰਨੋ ਸ਼ਾਮਿਲ ਹਨ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ