JALANDHAR WEATHER

ਮੋਬਾਇਲ ਟੁੱਟਣ 'ਤੇ ਘਰੋਂ ਝਿੜਕਾਂ ਦੇ ਡਰੋਂ ਬੱਚੇ ਨੇ ਕੀਤੀ ਖੁਦਕੁਸ਼ੀ

ਗੁਰੂਹਰਸਹਾਏ, 7 ਮਈ (ਕਪਿਲ ਕੰਧਾਰੀ)-ਬੀਤੀ ਸ਼ਾਮ ਗੁਰੂਹਰਸਹਾਏ ਨਾਲ ਲੱਗਦੇ ਪਿੰਡ ਵਿਰਕ ਖੁਰਦ ਕਰਕਾਂਦੀ ਦੇ ਵਾਟਰ ਵਰਕਸ ਦੀ ਬਿਲਡਿੰਗ ਦੀ ਪਾਈਪ ਨਾਲ ਲਟਕਦੀ ਹੋਈ ਇਕ 8 ਤੋਂ 10 ਸਾਲਾ ਬੱਚੇ ਦੀ ਲਾਸ਼ ਮਿਲੀ ਸੀ, ਜਿਸ ਦੀ ਪਛਾਣ ਨਹੀਂ ਹੋ ਰਹੀ ਸੀ ਅਤੇ ਬੱਚੇ ਦੀ ਫੋਟੋ ਨੂੰ ਸੋਸ਼ਲ ਮੀਡੀਆ ਉਤੇ ਵਾਇਰਲ ਕੀਤਾ ਗਿਆ, ਜਿਸ ਤੋਂ ਬਾਅਦ ਅੱਜ ਉਸ ਬੱਚੇ ਦੀ ਪਛਾਣ ਹੋ ਗਈ। ਇਸ ਦਾ ਖੁਲਾਸਾ ਅੱਜ ਗੁਰੂਹਰਸਹਾਏ ਦੇ ਡੀ.ਐਸ.ਪੀ. ਅਤੁਲ ਸੋਨੀ ਨੇ ਕਰਦਿਆਂ ਦੱਸਿਆ ਕਿ ਬੱਚੇ ਦਾ ਨਾਮ ਕਰਨ ਹੈ ਜੋ ਕਿ ਗੁਰੂਹਰਸਹਾਏ ਨਾਲ ਲੱਗਦੇ ਪਿੰਡ ਅਰਾਈਆਂ ਵਾਲਾ ਦਾ ਰਹਿਣ ਵਾਲਾ ਸੀ ਤੇ ਪਿੰਡ ਵਿਚ ਹੀ ਸਰਕਾਰੀ ਸਕੂਲ 'ਚ ਚੌਥੀ ਜਮਾਤ ਵਿਚ ਪੜ੍ਹਦਾ ਸੀ। ਪੁਲਿਸ ਨੂੰ ਬੱਚੇ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਉਸ ਕੋਲੋਂ ਮੋਬਾਇਲ ਟੁੱਟ ਗਿਆ ਸੀ ਤੇ ਘਰੋਂ ਝਿੜਕਾਂ ਦੇ ਡਰੋਂ ਉਸ ਨੇ ਪਾਈਪ ਨਾਲ ਲਟਕ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। 

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ