ਬੀ.ਐਸ.ਐਫ. ਨੇ ਸਰਹੱਦ ਤੋਂ ਫੜੀ ਮਹਿਲਾ 20 ਦਿਨ ਬਾਅਦ ਵਾਰਸਾਂ ਨੂੰ ਸੌਂਪੀ
ਅਟਾਰੀ,7 ਮਈ (ਰਾਜਿੰਦਰ ਸਿੰਘ ਰੂਬੀ/ਗੁਰਦੀਪ ਸਿੰਘ) - ਭਾਰਤ ਪਾਕਿਸਤਾਨ ਦੇਸ਼ਾਂ ਦੀ ਸਾਂਝੀ ਅਟਾਰੀ ਵਾਹਗਾ ਸਰਹੱਦ ਤੇ ਪਿਛਲੇ ਦਿਨੀਂ ਭੁਲੇਖੇ ਨਾਲ ਪੁੱਜੀ ਦਿਮਾਗੀ ਪ੍ਰੇਸ਼ਾਨ ਬਿਹਾਰ ਦੀ ਮਹਿਲਾ ਨੂੰ ਅੱਜ 20 ਦਿਨ ਬਾਅਦ ਬੀ.ਐਸ.ਐਫ.ਨੇ ਉਸ ਦੇ ਘਰ ਦੀ ਖੋਜ ਕਰਕੇ ਵਾਰਸਾਂ ਦੇ ਹਵਾਲੇ ਕੀਤਾ ਹੈ । ਜਾਣਕਾਰੀ ਦਿੰਦਿਆਂ ਬੀ.ਐਸ.ਐਫ.ਦੇ ਅਧਿਕਾਰੀ ਧਰਮੇਸ਼ ਕੁਮਾਰ ਨੇ ਦੱਸਿਆ ਕਿ ਭਾਰਤ ਪਾਕਿਸਤਾਨ ਸਰਹੱਦ 'ਤੇ ਲੱਗੇ ਰੇਲਵੇ ਟਰੈਕ ਦੇ ਅੰਤਰਰਾਸ਼ਟਰੀ ਗੇਟਾਂ 'ਤੇ ਪਿਛਲੇ 20 ਦਿਨ ਪਹਿਲਾਂ ਸ਼ਾਮ ਨੂੰ ਪੁੱਜੀ ਇਕ ਮਹਿਲਾ ਜੋ ਆਪਣਾ ਪਤਾ ਸਹੀ ਨਹੀਂ ਸੀ ਦੱਸ ਰਹੀ ਜਿਸ ਦੀ ਡਾਕਟਰੀ ਜਾਂਚ ਕਰਵਾਈ ਗਈ ਤਾਂ ਉਹ ਦਿਮਾਗੀ ਪ੍ਰੇਸ਼ਾਨ ਪਾਈ ਗਈ ਸੀ । ਬੀ.ਐਸ.ਐਫ.ਨੇ ਮਹਿਲਾ ਵਲੋਂ ਦੱਸੇ ਪਿੰਡ ਦੀ ਭਾਲ ਕਰਦਿਆਂ ਅੱਜ ਉਹ ਮਹਿਲਾਂ ਨੂੰ ਪਿੰਡ ਮੁਜ਼ੱਫਰਪੁਰ ਬਿਹਾਰ ਤੋਂ ਉਸ ਦੀ ਮਾਂ ਨਾਲ ਆਏ ਪਿੰਡ ਦੇ ਸਰਪੰਚ ਨੂੰ ਇਹ ਮਹਿਲਾ ਸੌਂਪੀ ਗਈ ਹੈ ।