JALANDHAR WEATHER

ਘੜੁੱਕੇ ਨੂੰ ਤੇਜ਼ ਰਫ਼ਤਾਰ ਟਿੱਪਰ ਵਲੋਂ ਟੱਕਰ ਮਾਰਨ ਨਾਲ ਵਾਪਰਿਆ ਹਾਦਸਾ

ਅੱਚਲ ਸਾਹਿਬ, 8 ਮਈ (ਗੁਰਚਰਨ ਸਿੰਘ )-ਬਟਾਲਾ ਮਹਿਤਾ ਰੋਡ ਤੇ ਨਜ਼ਦੀਕ ਰੰਗਣ ਨੰਗਲ ਇਕ ਤੇਜ਼ ਰਫ਼ਤਾਰ ਟਿੱਪਰ ਨੇ ਲਕੜਾਂ ਨਾਲ ਲੱਦੇ ਘੜੁੱਕੇ ਨੂੰ ਸਾਈਡ ਮਾਰ ਦਿੱਤੀ। ਬੇਕਾਬੂ ਹੋਏ ਘੜੁੱਕੇ ਦੀ ਲਪੇਟ 'ਚ ਆਉਣ ਨਾਲ ਅਖ਼ਬਾਰ ਵੰਡਣ ਜਾ ਰਹੇ ਹਾਕਰ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਪਤਾ ਲਗਾ ਹੈ ਕਿ ਮਿੑਤਕ ਵਿਅਕਤੀ ਜਿਸ ਦਾ ਨਾਮ ਸਤਨਾਮ ਸਿੰਘ ਹੈ ਉਹ ਪਿੱਛਲੇ 20 ਸਾਲਾਂ ਤੋਂ ਅਖ਼ਬਾਰ ਵੇਚਣ ਦਾ ਕੰਮ ਕਰ ਰਿਹਾ ਸੀ । ਉਸ ਦਿਨ ਉਹ ਬਦੋਵਾਲ ਮਹਿਤਾ ਚੌਂਕ ਤੋਂ ਅਖਬਾਰਾਂ ਲੈ ਕੇ ਵੱਖ-ਵੱਖ ਪਿੰਡਾਂ 'ਚ ਅਖਬਾਰਾਂ ਵੰਡਣ ਜਾ ਰਿਹਾ ਸੀ। ਜਦ ਉਹ ਰੰਗੜ ਨੰਗਲ ਨਜ਼ਦੀਕ ਚੌਧਰੀਵਾਲ ਪੁੱਜਾ ਤਾਂ ਪਿੱਛੋ ਇਕ ਤੇਜ਼ ਰਫ਼ਤਾਰ ਟਿੱਪਰ ਨੇ ਲਕੜਾਂ ਲਦ ਕੇ ਜਾ ਰਹੇ ਘੜੁੱਕੇ ਨੂੰ ਸਾਈਡ ਮਾਰ ਦਿੱਤੀ, ਜਿਸ ਨਾਲ ਲਕੜਾਂ ਨਾਲ ਲਦਿਆਂ ਘੜੁੱਕਾ ਬੇਕਾਬੂ ਹੋ ਗਿਆ ਅਤੇ ਉਸਨੇ ਹਾਕਰ ਸਤਨਾਮ ਸਿੰਘ ਨੂੰ ਆਪਣੀ ਲਪੇਟ ਚ ਲੈ ਲਿਆ, ਜਿਸ ਨਾਲ ਸਤਨਾਮ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ