JALANDHAR WEATHER

ਬੈਂਕ ਦੇ ਬਾਹਰੋਂ ਕਿਸਾਨ ਦੇ ਮੋਟਰਸਾਈਕਲ 'ਚੋਂ ਚੋਰੀ ਕੀਤਾ ਇਕ ਲੱਖ ਰੁਪਿਆ

ਤਪਾ ਮੰਡੀ, 08 ਮਈ (ਵਿਜੇ ਸ਼ਰਮਾ )-ਸ਼ਹਿਰ ਦੀ ਸੰਘਣੀ ਆਬਾਦੀ 'ਚ ਚਿੱਟੇ ਦਿਨ ਬੈਂਕ ਅੱਗਿਓਂ ਇਕ ਕਿਸਾਨ ਦਾ ਇਕ ਲੱਖ ਰੁਪਿਆ ਮੋਟਰਸਾਈਕਲ ਵਿਚੋਂ ਇਕ ਨੌਜਵਾਨ ਵਲੋਂ ਕੱਢ ਕੇ ਭੱਜਣ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਨੇੜਲੇ ਪਿੰਡ ਧਰਮਪੁਰਾ ਕੋਠੇ ਦਾ ਕਰਮਵੀਰ ਸਿੰਘ ਨੇ ਦੱਸਿਆ ਕਿ ਉਸਨੇ ਪੰਜਾਬ ਨੈਸ਼ਨਲ ਬੈਂਕ ਵਿਚੋਂ ਇਕ ਲੱਖ ਰੁਪਿਆ ਘਰੇਲੂ ਕੰਮ ਕਾਰ ਲਈ ਕਢਵਾਇਆ ਸੀ, ਜਦੋਂ ਉਸਨੇ ਬੈਂਕ ਵਿਚੋਂ ਇਕ ਲੱਖ ਰੁਪਿਆ ਕਢਵਾ ਕੇ ਆਪਣੇ ਮੋਟਰਸਾਈਕਲ ਦੇ ਬੈਗ ਵਿਚ ਪਾ ਦਿੱਤਾ ਉਸ ਤੋਂ ਬਾਅਦ ਮੋਟਰਸਾਈਕਲ ਨਾਲ ਖੜੇ ਹੋਰ ਮੋਟਰਸਾਈਕਲ ਨੂੰ ਜਦੋਂ ਕਿਸਾਨ ਪਾਸੇ ਕਰਨ ਲੱਗ ਗਿਆ ਤਾਂ ਇਨੀ ਦੇਰ ਨੂੰ ਇਕ ਛੋਟੀ ਉਮਰ ਦੇ ਨੌਜਵਾਨ ਨੇ ਬੈਗ ਦੀ ਜਿੰਪ ਤੋੜ ਕੇ ਉਸ ਵਿਚੋਂ ਲੱਖ ਰੁਪਿਆ ਕੱਢ ਕੇ ਭੱਜਣ ਵਿਚ ਕਾਮਯਾਬ ਹੋ ਗਿਆ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ