JALANDHAR WEATHER

ਜਲੰਧਰ ਪੁਲਿਸ ਨੇ 24 ਘੰਟਿਆਂ 'ਚ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਈ, 2 ਦੋਸ਼ੀ ਗ੍ਰਿਫਤਾਰ

ਜਲੰਧਰ, 8 ਮਈ (ਮਨਜੋਤ ਸਿੰਘ)-ਜਲੰਧਰ ਦੇ ਪੁਲਿਸ ਕਮਿਸ਼ਨਰੇਟ ਸਵਪਨ ਸ਼ਰਮਾ ਦੀ ਅਗਵਾਈ ਹੇਠ ਪੁਲਿਸ ਨੇ 24 ਘੰਟਿਆਂ ਅੰਦਰ ਇਕ ਕਤਲ ਵਿਚ ਸ਼ਾਮਿਲ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਅ ਲਈ ਹੈ। ਦੱਸ ਦਈਏ ਕਿ ਪੁਲਿਸ ਨੂੰ ਇਕ ਬੰਦ ਘਰ ਵਿਚੋਂ ਬਦਬੂ ਆਉਣ ਦੀ ਸੂਚਨਾ ਮਿਲੀ ਸੀ। ਥਾਣਾ ਡਵੀਜ਼ਨ 8 ਜਲੰਧਰ ਦੀਆਂ ਪੁਲਿਸ ਟੀਮਾਂ ਵਿਚ ਫਿੰਗਰਪ੍ਰਿੰਟ ਅਤੇ ਡੌਗ ਸਕੁਐਡ ਟੀਮਾਂ ਨਾਲ ਮੌਕੇ 'ਤੇ ਪਹੁੰਚ ਗਈਆਂ। ਮ੍ਰਿਤਕ ਦੀ ਸ਼ਨਾਖਤ ਵਿਨੋਦ ਕੁਮਾਰ ਉਰਫ਼ ਨਕੁਲ ਕੁਮਾਰ ਵਜੋਂ ਹੋਈ ਹੈ, ਜਿਸ ਦੀ ਲਾਸ਼ ਘਰ ਦੇ ਉਪਰਲੇ ਹਿੱਸੇ ਵਿਚ ਇਕ ਬੈੱਡ ਦੇ ਅੰਦਰੋਂ ਬਰਾਮਦ ਹੋਈ।

ਅਣਪਛਾਤੇ ਵਿਅਕਤੀਆਂ ਖਿਲਾਫ ਥਾਣਾ ਡਵੀਜ਼ਨ 8 ਜਲੰਧਰ ਵਿਖੇ ਐਫ.ਆਈ.ਆਰ. ਦਰਜ ਕੀਤੀ ਗਈ ਸੀ, ਜਿਸ ਦੇ ਆਧਾਰ 'ਤੇ ਪੁਲਿਸ ਨੇ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਦਾ ਪਤਾ ਲਗਾ ਲਿਆ। ਇਸ ਕੇਸ ਦੇ ਮੁੱਖ ਮੁਲਜ਼ਮਾਂ ਦੀ ਪਛਾਣ ਹਿਮਾਚਲੀ ਦੇਵੀ ਪੁੱਤਰੀ ਹਰੀ ਸਰਨ ਵਾਸੀ ਭੰਗਲੇਮਾਜਰਾ ਕਪਾਹੀ ਥਾਣਾ ਕਪਾਹੀ, ਜ਼ਿਲ੍ਹਾ ਮੰਡੀ ਹਿਮਾਚਲ ਪ੍ਰਦੇਸ਼ ਹੁਣ ਵਾਸੀ ਪਿੰਡ ਗਦਈਪੁਰ ਜਲੰਧਰ ਅਤੇ ਸਨੋਜ ਕੁਮਾਰ ਪੁੱਤਰ ਸੁਰੇਸ਼ ਬਿਹਾਰ, ਹੁਣ ਗਦਈਪੁਰ ਜਲੰਧਰ ਵਜੋਂ ਹੋਈ ਹੈ। ਹਿਮਾਚਲੀ ਦੇਵੀ ਨੇ ਕਬੂਲ ਕੀਤਾ ਕਿ ਉਸਨੇ ਸਨੋਜ ਕੁਮਾਰ ਦੀ ਮਦਦ ਨਾਲ ਵਿਨੋਦ ਕੁਮਾਰ ਦਾ ਕਤਲ ਕੀਤਾ, ਜੋ ਨਿੱਜੀ ਰੰਜਿਸ਼ ਕਾਰਨ ਉਸ ਨੂੰ ਜਨਤਕ ਤੌਰ 'ਤੇ ਬਦਨਾਮ ਕਰ ਰਿਹਾ ਸੀ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ