JALANDHAR WEATHER

ਭਾਜਪਾ ਉਮੀਦਵਾਰ ਤਰਨਜੀਤ ਸੰਧੂ ਦਾ ਪਿੰਡ ਰਾਮਦਵਾਲੀ ਵਿਚ ਕਿਸਾਨਾਂ ਵਲੋਂ ਭਾਰੀ ਵਿਰੋਧ

ਮੱਤੇਵਾਲ, 8 ਮਈ (ਗੁਰਪ੍ਰੀਤ ਸਿੰਘ ਮੱਤੇਵਾਲ)-ਪਿੰਡ ਮੱਤੇਵਾਲ ਤੋਂ ਆਪਣੀ ਚੋਣ ਮੁਹਿੰਮ ਨੂੰ ਸ਼ੁਰੂ ਕਰਨ ਉਪਰੰਤ ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਬੀ.ਜੇ.ਪੀ ਦੇ ਉਮੀਦਵਾਰ ਤਰਨਜੀਤ ਸਿੰਘ ਸੰਧੂ ਜਿਵੇਂ ਹੀ ਆਪਣੇ ਵਰਕਰਾਂ ਨਾਲ ਕਾਫ਼ਲੇ ਦੇ ਰੂਪ ਵਿਚ ਨਜ਼ਦੀਕੀ ਪਿੰਡ ਰਾਮਦਵਾਲੀ ਮੁਸਲਮਾਨਾਂ ਵਿਚ ਇਕ ਭਾਜਪਾ ਆਗੂ ਦੇ ਘਰ ਪਹੁੰਚੇ ਤਾਂ ਸੜਕ ਦੇ ਦੋਹੇ ਪਾਸੇ ਕਿਸਾਨੀ ਅਤੇ ਕਾਲੀਆਂ ਝੰਡੀਆਂ ਲੈ ਕੇ ਵੱਡੀ ਗਿਣਤੀ ਵਿਚ ਖੜੇ ਕਿਸਾਨ ਸੰਘਰਸ਼ ਕਮੇਟੀ ਦੇ ਆਗੂਆਂ ਅਤੇ ਔਰਤਾਂ ਜਿਨ੍ਹਾਂ ਵਲੋਂ ਕਿਸਾਨੀ ਮੰਗਾਂ ਸੰਬੰਧੀ ਬੈਨਰ ਫੜੇ ਹੋਏ ਸਨ। ਆਪਣੇ ਸਵਾਲਾਂ ਦੇ ਜਵਾਬ ਲੈਣ ਲਈ ਇਸ ਕਾਫ਼ਲੇ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਪਰ ਕਾਫ਼ਲਾ ਨਾ ਰੋਕੇ ਜਾਣ ਤੇ ਕਿਸਾਨਾਂ ਆਗੂਆਂ ਵਲੋਂ ਭਾਜਪਾ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ ਅਤੇ ਕਾਲੀਆਂ ਝੰਡੀਆਂ ਵਿਖਾ ਕੇ ਆਪਣਾ ਵਿਰੋਧ ਜਤਾਇਆ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ