JALANDHAR WEATHER

ਜੰਮੂ ਕਸ਼ਮੀਰ: ਸੁਰੱਖਿਆ ਬਲਾਂ ਤੇ ਅੱਤਵਾਦੀ ਵਿਚਾਲੇ ਮੁੜ ਗੋਲੀਬਾਰੀ ਸ਼ੁਰੂ

ਸ੍ਰੀਨਗਰ, 8 ਮਈ- ਜੰਮੂ-ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ’ਚ ਉਸੇ ਥਾਂ ਦੇ ਨੇੜੇ ਅੱਜ ਮੁੜ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਾਲੇ ਗੋਲੀਬਾਰੀ ਸ਼ੁਰੂ ਹੋ ਗਈ, ਜਿਥੇ ਬੀਤੇ ਦਿਨ ਹੋਏ ਮੁਕਾਬਲੇ ’ਚ ਦੋ ਅੱਤਵਾਦੀ ਮਾਰੇ ਗਏ ਸਨ। ਅਧਿਕਾਰੀਆਂ ਨੇ ਦੱਸਿਆ ਕਿ ਕੁਲਗਾਮ ਦੇ ਰੇਦਵਾਨੀ ਖ਼ੇਤਰ ਵਿਚ ਮੁੱਠਭੇੜ ਵਾਲੀ ਥਾਂ ਦੇ ਨੇੜੇ ਘਰਾਂ ਦੀ ਤਲਾਸ਼ੀ ਦੌਰਾਨ, ਬਲਾਂ ਅਤੇ ਉੱਥੇ ਲੁਕੇ ਹੋਏ ਇਕ ਅੱਤਵਾਦੀ ਵਿਚਕਾਰ ਤਾਜ਼ਾ ਗੋਲੀਬਾਰੀ ਹੋਈ। ਉਨ੍ਹਾਂ ਦੱਸਿਆ ਕਿ ਆਖ਼ਰੀ ਖ਼ਬਰਾਂ ਮਿਲਣ ਤੱਕ ਗੋਲੀਬਾਰੀ ਜਾਰੀ ਸੀ। ਮੰਗਲਵਾਰ ਨੂੰ ਕੁਲਗਾਮ ’ਚ ਸੁਰੱਖਿਆ ਬਲਾਂ ਨਾਲ ਮੁਕਾਬਲੇ ’ਚ ਲਸ਼ਕਰ-ਏ-ਤਾਇਬਾ ਦੇ ਲੋੜੀਂਦੇ ਅੱਤਵਾਦੀ ਬਾਸਿਤ ਡਾਰ ਸਮੇਤ ਦੋ ਅਤਿਵਾਦੀ ਮਾਰੇ ਗਏ ਸਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ