JALANDHAR WEATHER

ਨੇਤਾਰੂ ਕਤਲਕਾਂਡ ਨਾਲ ਸੰਬੰਧਿਤ ਮੁੱਖ ਮੁਲਜ਼ਮ ਐਨ.ਆਈ.ਏ.ਵਲੋਂ ਗਿ੍ਫ਼ਤਾਰ

ਨਵੀਂ ਦਿੱਲੀ, 10 ਮਈ- ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੇ 2022 ਵਿਚ ਕਰਨਾਟਕ ਭਾਜਪਾ ਯੁਵਾ ਮੋਰਚਾ ਦੇ ਮੈਂਬਰ ਪ੍ਰਵੀਨ ਨੇਤਾਰੂ ਦੇ ਬੇਂਗਲੁਰੂ ਵਿਚ ਹੋਏ ਕਤਲ ਨਾਲ ਸੰਬੰਧਿਤ ਮਾਮਲੇ ਵਿਚ ਮੁੱਖ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਸੂਤਰਾਂ ਨੇ ਦੱਸਿਆ ਕਿ ਮੁਲਜ਼ਮ ਮੁਸਤਫ਼ਾ ਪਾਚਾਰ ਨੂੰ ਐਨ.ਆਈ.ਏ. ਅਧਿਕਾਰੀਆਂ ਨੇ ਕਰਨਾਟਕ ਵਿਚ ਉਸ ਦੇ ਟਿਕਾਣੇ ਤੋਂ ਗ੍ਰਿਫ਼ਤਾਰ ਕੀਤਾ। 26 ਜੁਲਾਈ, 2022 ਨੂੰ ਕਰਨਾਟਕ ਦੇ ਦਕਸ਼ੀਨਾ ਕੰਨੜ ਜ਼ਿਲ੍ਹੇ ਦੇ ਬੇਲਾਰੇ ਪਿੰਡ ਵਿਚ ਦੋ ਬਾਈਕ ਸਵਾਰ ਹਮਲਾਵਰਾਂ ਨੇ ਨੇਤਾਰੂ ਦੀ ਹੱਤਿਆ ਕਰ ਦਿੱਤੀ ਸੀ। ਐਨ.ਆਈ.ਏ. ਨੇ ਅਗਸਤ 2022 ਵਿਚ ਕੇਸ ਨੂੰ ਆਪਣੇ ਹੱਥ ਵਿਚ ਲੈ ਲਿਆ ਸੀ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ