JALANDHAR WEATHER

ਓਵਰ ਲੋਡ ਟਰਾਲੀ ਅਤੇ ਕਾਰ ਵਿਚ ਭਿਆਨਕ ਟੱਕਰ , ਇਕ ਦੀ ਮੌਤ

ਘੋਗਰਾ,ਨੰਗਲ ਬਿਹਾਲਾਂ , 10 ਮਈ (ਸਲਾਰੀਆ,ਵਿਨੋਦ ਮਹਾਜਨ)- ਬੀਤੀ ਰਾਤ ਜੱਸਾ ਸਿੰਘ ਰਾਮਗੜ੍ਹੀਆ ਮਾਰਗ (ਦਸੂਹਾ ਹਾਜੀਪੁਰ) ਸੜਕ ’ਤੇ ਸਥਿਤ ਨੰਗਲ ਬਿਹਾਲਾਂ ਵਿਖੇ ਇਕ ਓਵਰ ਲੋਡ ਟਰੈਕਟਰ ਟਰਾਲੀ ਜੋ ਦਸੂਹਾ ਤੋਂ ਹਾਜੀਪੁਰ ਨੂੰ ਜਾ ਰਹੀ ਸੀ, ਦੀ ਸਾਹਮਣੇ ਤੋਂ ਆ ਰਹੀ ਸਵਿਫ਼ਟ ਕਾਰ ਨਾਲ ਜ਼ਬਰਦਸਤ ਟੱਕਰ ਹੋ ਗਈ। ਕਾਰ ਵਿਚ ਸਵਾਰ ਦੋ ਸਕੇ ਭਰਾਵਾਂ ਵਿਚੋਂ ਇਕ ਭੁਪਿੰਦਰ ਸਿੰਘ 75 ਸਾਲ ਵਾਸੀ ਮਾਂਨਗੜ ਦੀ ਮੌਤ ਹੋ ਗਈ ਜਦੋਂ ਕਿ ਕਮਲਜੀਤ ਸਿੰਘ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ, ਜਿਸ ਨੂੰ ਤੁਰੰਤ ਜਲੰਧਰ ਦੇ ਨਿੱਜੀ ਹਸਪਤਾਲ ਵਿਖੇ ਭੇਜ ਦਿੱਤਾ ਗਿਆ। ਘਟਨਾ ਵਾਲੀ ਥਾਂ ’ਤੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਟੱਕਰ ਇੰਨੀ ਜ਼ਬਰਦਸਤ ਸੀ ਕਿ ਜ਼ਖ਼ਮੀ ਕਮਲਜੀਤ ਸਿੰਘ ਨੂੰ ਕਾਰ ਦੀ ਬਾਡੀ ਨੂੰ ਕੱਟ ਕੇ ਕਾਰ ਵਿਚੋਂ ਬਾਹਰ ਕੱਢਿਆ। ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਨ੍ਹਾਂ ਓਵਰ ਲੋਡ ਵਾਹਨਾਂ ’ਤੇ ਬਣਦੀ ਕਾਰਵਾਈ ਕੀਤੀ ਜਾਵੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ