JALANDHAR WEATHER

ਭਾਜਪਾ ਉਮੀਦਵਾਰ ਰਾਣਾ ਗੁਰਮੀਤ ਸਿੰਘ ਸੋਢੀ ਨੂੰ ਸਵਾਲ ਕਰਨ ਲਈ ਜੁੜੇ ਕਿਸਾਨਾਂ ਨੂੰ ਪੁਲਿਸ ਨੇ ਹਿਰਾਸਤ 'ਚ ਲਿਆ

ਗੁਰੂ ਹਰ ਸਹਾਏ , 10 ਮਈ (ਹਰਚਰਨ ਸਿੰਘ ਸੰਧੂ) - ਫ਼ਿਰੋਜ਼ਪੁਰ ਤੋਂ ਭਾਜਪਾ ਦੇ ਉਮੀਦਵਾਰ ਰਾਣਾ ਗੁਰਮੀਤ ਸਿੰਘ ਸੋਢੀ ਜਿਨ੍ਹਾਂ ਨੇ ਪਹਿਲੇ ਦਿਨ ਹੀ ਆਪਣੇ ਰੋਡ ਸ਼ੋਅ ਰਾਹੀਂ ਫ਼ਿਰੋਜ਼ਪੁਰ ਤੋਂ ਗੁਰੂ ਹਰ ਸਹਾਏ ਹਲਕੇ ਵਿਚ ਆਉਣਾ ਹੈ ਉਨ੍ਹਾਂ ਨੂੰ ਸਵਾਲ ਕਰਨ ਲਈ ਕਿਸਾਨ ਜਥੇਬੰਦੀਆਂ ਦੇ ਆਗੂ ਗੋਲੂ ਕਾ ਮੋੜ ਜੀ. ਟੀ. ਰੋਡ‌ ਉਪਰ ਇਕੱਠੇ ਹੋ ਕੇ ਰਾਣਾ ਗੁਰਮੀਤ ਸਿੰਘ ਸੋਢੀ ਨੂੰ ਘੇਰ ਕੇ ਸਵਾਲ ਕਰਨ ਲਈ ਪਹੁੰਚੇ ਹੋਏ ਸਨ। ਕਿਸਾਨਾਂ ਦੇ ਇਕੱਠੇ ਹੋਣ 'ਤੇ ਗੋਲੂ ਕਾ ਮੋੜ ਪੁਲਿਸ ਛਾਉਣੀ 'ਚ ਤਬਦੀਲ ਕਰ ਦਿੱਤਾ ਗਿਆ ਉਧਰ ਰਾਣਾ ਸੋਢੀ ਦੇ ਇਥੇ ਪੁੱਜਣ ਤੋਂ ਪਹਿਲਾਂ ਹੀ ਕਿਸਾਨਾਂ ਨੂੰ ਪੁਲਿਸ ਨੇ ਆਪਣੀ ਹਿਰਾਸਤ ਵਿਚ ਲੈ ਲਿਆ ਹੈ। ਦੱਸਣਯੋਗ ਹੈ ਕਿ ਭਾਜਪਾ ਉਮੀਦਵਾਰ ਰਾਣਾ ਸੋਢੀ ਨੇ ਰੋਡ ਸ਼ੋਅ ਰਾਹੀਂ ਆਪਣੇ ਪੁਰਾਣੇ ਹਲਕੇ ਗੁਰੂ ਹਰ ਸਹਾਏ ਵਿਖੇ ਪੁਜਣਾ ਹੈ ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ