ਲੜਕੀ ਦੀ ਮੌਤ ’ਤੇ ਪਰਿਵਾਰਕ ਮੈਂਬਰਾਂ ਵਲੋਂ ਧਰਨਾ
ਮਮਦੋਟ, 16 ਮਈ (ਸੁਖਦੇਵ ਸਿੰਘ ਸੰਗਮ/ਕਪਿਲ ਕੰਧਾਰੀ)- ਫ਼ਿਰੋਜ਼ਪੁਰ ਦੇ ਇਕ ਨਿੱਜੀ ਹਸਪਤਾਲ ਵਿਚ ਬਤੌਰ ਨਰਸ ਨੌਕਰੀ ਕਰਦੀ ਨਵਨੀਤ ਕੌਰ ਦੀ ਭੇਦਭਰੀ ਹਾਲਤ ਵਿਚ ਮੌਤ ਹੋਣ ਤੋਂ ਬਾਅਦ ਇਨਸਾਫ਼ ਲੈਣ ਲਈ ਲੜਕੀ ਦੇ ਪਰਿਵਾਰ ਵਲੋਂ ਫ਼ਿਰੋਜ਼ਪੁਰ ਫ਼ਾਜ਼ਿਲਕਾ ਮੁੱਖ ਮਾਰਗ ’ਤੇ ਪਿੰਡ ਲੱਖੋ ਕੇ ਬਹਿਰਾਮ ਵਿਖੇ ਰੋਸ ਧਰਨਾ ਦਿੱਤਾ ਜਾ ਰਿਹਾ ਹੈ।