JALANDHAR WEATHER

ਅਸਟ੍ਰੇਲੀਆ 'ਚ ਪੰਜਾਬੀ ਨੋਜਵਾਨ ਦੀ ਸੜਕ ਹਾਦਸੇ ਵਿਚ ਮੋਤ

ਬ੍ਰਿਸਬੇਨ, 22 ਮਈ ( ਮਹਿੰਦਰ ਪਾਲ ਸਿੰਘ ਕਾਹਲੋਂ)-ਅਸਟ੍ਰੇਲੀਆ ਦੇ ਪ੍ਰਾਂਤ ਕੁਈਨਸਲੈਂਡ ਦੀ ਰਾਜਧਾਨੀ ਬ੍ਰਿਸਬੇਨ ਦੇ ਪੱਛਮੀ ਇਲਾਕੇ ਡਉਰੱਕ ਨਜ਼ਦੀਕ ਦੁਪਿਹਰ ਇਕ ਸੜਕ ਹਾਦਸੇ ਦੋਰਾਨ ਪੰਜਾਬੀ ਨੋਜਵਾਨ ਸਾਹਿਜਪ੍ਰੀਤ ਸਿੰਘ ਦੀ ਮੋਤ ਹੋ ਗਈ। ਇਹ ਹਾਦਸਾ ਕਾਰ ਅਤੇ ਟਰੱਕ ਵਿਚਕਾਰ ਹੋਇਆ । ਮਨਜਿੰਦਰ ਸਿੰਘ ਹੇਅਰ ਨੇ ਦੱਸਿਆ ਕਿ ਨੋਜਵਾਨ ਹਾਲੇ ਤਿੰਨ ਮਹਿਨੇ ਪਹਿਲਾਂ ਹੀ ਇੱਥੇ ਪੜ੍ਹਨ ਲਈ ਆਇਆ ਸੀ ਅਤੇ ਪੰਜਾਬ ਦੇ ਅੰਮ੍ਰਿਤਸਰ ਸ਼ਹਿਰ ਦੇ ਗਰੀਨ ਸਿਟੀ ਦਾ ਰਹਿਣ ਵਾਲਾ ਸੀ । ਸਮਾਜ ਸੇਵੀ ਮਨਜੀਤ ਬੋਪਾਰਾਏ ਮ੍ਰਿਤਕ ਦੇਹ ਨੂੰ ਪੰਜਾਬ ਭੇਜਣ ਦੀ ਕੋਸ਼ਿਸ਼ ਕਰ ਰਹੇ ਹਨ। ਸਮੁੱਚੇ ਭਾਈਚਾਰੇ ਵਲੋਂ ਦੁੱਖ ਪ੍ਰਗਟ ਕੀਤਾ ਜਾ ਰਿਹਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ