JALANDHAR WEATHER

ਮੌੜ ਮੰਡੀ ਵਸੀਆਂ ਨੇ ਪੰਜਾਬ ਦੇ ਮੁੱਖ ਮੰਤਰੀ ਦੀ ਰੈਲ਼ੀ ਵਾਲੀ ਥਾਂ ਤੇ ਲਗਾਇਆ ਧਰਨਾ

ਮੌੜ ਮੰਡੀ, 22 ਮਈ (ਗੁਰਜੀਤ ਸਿੰਘ ਕਮਾਲੂ )-ਬਠਿੰਡਾ ਤੋਂ ਲੋਕ ਸਭਾ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਦੀ ਚੋਣ ਮੁਹਿੰਮ ਨੂੰ ਭਖਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਅੱਜ ਮੌੜ ਮੰਡੀ ਵਿਖੇ ਪਹੁੰਚਣਾ ਸੀ। ਪ੍ਰੰਤੂ ਉਸ ਤੋਂ ਕੁਝ ਘੰਟੇ ਪਹਿਲਾਂ ਹੀ ਮੌੜ ਸ਼ਹਿਰ ਵਾਸੀਆਂ ਨੇ ਸੀਵਰੇਜ ਅਤੇ ਪੀਣ ਵਾਲੇ ਪਾਣੀ ਦੇ ਮਸਲੇ ਤੇ ਰੈਲ਼ੀ ਵਾਲੀ ਥਾਂ ਉਪਰ ਧਰਨਾ ਲਗਾ ਦਿੱਤਾ। ਸ਼ਹਿਰ ਵਾਸੀ ਐੱਮ.ਐੱਲ.ਏ ਮੌੜ ਦੇ ਅਸਤੀਫ਼ੇ ਦੀ ਵੀ ਮੰਗ ਕੀਤੀ ਹੈ। ਸ਼ਹਿਰ ਵਾਸੀਆਂ ਨੇ ਕਿਹਾ ਕਿ ਉਹ ਉੱਦੋਂ ਤੱਕ ਧਰਨਾ ਨਹੀਂ ਚੁੱਕਣਗੇ ਜਦ ਤੱਕ ਉਹਨਾਂ ਦੇ ਮਸਲੇ ਦਾ ਹਾਲ ਨਹੀਂ ਹੋ ਜਾਂਦਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ