JALANDHAR WEATHER

ਪ੍ਰੈਸ਼ ਦੀ ਆਜ਼ਾਦੀ ਤੇ ਹਮਲਾ ਬਰਦਾਸ਼ਤ ਨਹੀ ਕਰਾਗੇ-ਹਲਕਾ ਇੰਚਾਰਜ

ਫਗਵਾੜਾ , 22 ਮਈ (ਅਸ਼ੋਕ ਕੁਮਾਰ ਵਾਲੀਆ)- ਸ੍ਰੋਮਣੀ ਅਕਾਲੀ ਦਲ ਦਿਹਾਤੀ ਦੇ ਹਲਕਾ ਇੰਚਾਰਜ ਰਜਿੰਦਰ ਸਿੰਘ ਚੰਦੀ ਅਤੇ ਸ਼ਹਿਰੀ ਹਲਕਾ ਇੰਚਾਰਜ ਰਣਜੀਤ ਸਿੰਘ ਖੁਰਾਣਾ ਨੇ ਆਖਿਆ ਪ੍ਰੈਸ਼ ਦੀ ਅਾਜ਼ਾਦੀ ਤੇ ਹਮਲਾ ਬਰਦਾਸ਼ਤ ਨਹੀ ਕਰਾਗੇ। ਉਨ੍ਹਾਂ ਨੇ ਆਖਿਆ ਕਿ ਭਗਵੰਤ ਮਾਨ ਵਲੋਂ ‘ਅਜੀਤ’ ਅਖ਼ਬਾਰ ਦੇ ਮੁਖੀ ਡਾ. ਬਰਜਿੰਦਰ ਸਿੰਘ ਖ਼ਿਲਾਫ਼ ਅਪਰਾਧਿਕ ਮਾਮਲਾ ਦਰਜ ਕਰਕੇ ਲੋਕਤੰਤਰ ਦੇ ਚੌਥੇ ਥੰਮ ਦੀ ਆਵਾਜ਼ ਨੂੰ ਦਬਾ ਰਹੇ ਹਨ, ਇਸ ਨੂੰ ਪ੍ਰੈਸ ਦੇ ਆਜ਼ਾਦੀ ’ਤੇ ਵੀ ਸਿੱਧਾ ਹਮਲਾ ਕਰਾਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਸਾਨੂੰ ਹੁਣ ਸੜ੍ਹਕਾਂ ਤੇ ਉਤਰਨ ਲਈ ਮਜ਼ਬੂਰ ਹੋਣਾ ਪਵੇਗਾ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ