JALANDHAR WEATHER

ਅਜੀਤ ਨਾਲ ਪੰਗਾ ਲੈਣ ਵਾਲਿਆਂ ਨੇ ਹਮੇਸ਼ਾ ਮੂੰਹ ਦੀ ਖਾਧੀ- ਭਾਈ ਚਾਵਲਾ

ਸ੍ਰੀ ਅਨੰਦਪੁਰ ਸਾਹਿਬ, 22 ਮਈ (ਕਰਨੈਲ ਸਿੰਘ ਸੈਣੀ)-ਰੋਜਾਨਾ ਅਜੀਤ ਨਾਲ ਜਿਸ ਨੇ ਵੀ ਕਦੇ ਪੰਗਾ ਲਿਆ ਉਸਨੇ ਹਮੇਸ਼ਾ ਮੂੰਹ ਦੀ ਖਾਧੀ ਹੈ। ਇਸ ਸ਼ਬਦਾਂ ਦਾ ਪ੍ਰਗਟਾਵਾ ਮੈਬਰ ਸ਼ੋੑਮਣੀ ਕਮੇਟੀ ਭਾਈ ਅਮਰਜੀਤ ਸਿੰਘ ਚਾਵਲਾ ਨੇ ਕੀਤਾ। ਉਨ੍ਹਾਂ ਕਿਹਾ ਕਿ ਰੋਜਾਨਾ ਅਜੀਤ ਕੋਈ ਕਾਗਜ਼ ਦੇ ਪੰਨਿਆਂ ਦਾ ਅਖਬਾਰ ਨਹੀਂ ਸਗੋਂ ਬਹੁਤ ਵੱਡੀ ਵਿਚਾਰਧਾਰਾ ਹੈ। ਜ਼ੋ ਸੂਬਾ ਸਰਕਾਰ ਦੀਆਂ ਜੜ੍ਹਾਂ ਹਿਲਾ ਦੇਵੇਗਾ।ਉਨ੍ਹਾਂ ਕਿਹਾ ਕਿ ਅਜੀਤ ਦੇ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਤੇ ਦਰਜ਼ ਕੀਤਾ ਗਿਆ ਪਰਚਾ ਸਰਕਾਰੀ ਧੱਕੇਸ਼ਾਹੀ ਦਾ ਸਬੂਤ ਹੈ। ਜਿਸ ਦਾ ਮੂੰਹ ਤੋੜਵਾਂ ਜਵਾਬ ਦਿੱਤਾ ਜਾਵੇਗਾ।ਉਨ੍ਹਾਂ 'ਆਪ' ਸਰਕਾਰ ਦੀ ਇਸ ਕਾਰਵਾਈ ਦੀ ਸ਼ਖਤ ਸ਼ਬਦਾ ਨਾਲ ਨਿੰਦਾ ਕੀਤੀ।ਅਤੇ ਨਾਲ ਹੀ ਉਨ੍ਹਾਂ ਕਿਹਾ ਕਿ ਉਹ ਰੋਜਾਨਾ ਅਜੀਤ ਨਾਲ ਚੱਟਾਨ ਵਾਂਗ ਖੜ੍ਹੇ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ