JALANDHAR WEATHER

ਸ. ਹਮਦਰਦ ਵਿਰੁੱਧ ਕਾਰਵਾਈ ਪ੍ਰੈ੍ਰਸ ਨੂੰ ਦਬਾਉਣ ਦੀ ਕੋਸ਼ਿਸ਼ - ਭਾਈ ਲੌਂਗੋਵਾਲ

ਲੌਂਗੋਵਾਲ, 22 ਮਈ (ਵਿਨੋਦ, ਖੰਨਾ)- ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਆਪ ਸਰਕਾਰ ਵਲੋਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਤੇ ਅਲਬੰਰਦਾਰ ਅਜੀਤ ਪ੍ਰਕਾਸ਼ਨ ਸਮੂਹ ਦੇ ਮੁੱਖ ਸੰਪਾਦਕ ਸ. ਬਰਜਿੰਦਰ ਸਿੰਘ ਹਮਦਰਦ ਵਿਰੁੱਧ ਪਰਚਾ ਦਰਜ ਕਰਨ ਦੀ ਕਾਰਵਾਈ ਚੋਣਾਂ ਵਿਚ ਸਪੱਸ਼ਟ ਦਿੱਸ ਰਹੀ ਕਰਾਰੀ ਹਾਰ ਕਰਨ ਬੌਖਲਾਹਟ ਵਿਚ ਆ ਕੇ ਸੱਚ ’ਤੇ ਪਰਦਾ ਪਾਉਣ ਦੀ ਕਾਰਵਾਈ ਹੈ। ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ ਵਿਚ ਸਪੱਸ਼ਟ ਦਿੱਸ ਰਹੀ ਕਰਾਰੀ ਹਾਰ, ਸੂਬੇ ਦੀ ਵਿਗੜ ਰਹੀ ਆਰਥਿਕ ਹਾਲਤ, ਅਮਨ ਕਾਨੂੰਨ ਦੀ ਸਥਿਤੀ ਅਤੇ ਮੁਹੱਲਾ ਕਲੀਨਕਾਂ ਦੀ ਆੜ ’ਚ ਤਹਿਸ-ਨਹਿਸ ਹੋ ਚੁੱਕੇ ਸਿਹਤ ਸੇਵਾਵਾਂ ਪ੍ਰਬੰਧਨ ਤੋਂ ਧਿਆਨ ਹਟਾਉਣ ਲਈ ਸੂਬਾ ਸਰਕਾਰ ਸ. ਬਰਜਿੰਦਰ ਸਿੰਘ ਹਮਦਰਦ ਵਰਗੀ ਬਹੁਪੱਖੀ ਸ਼ਖ਼ਸੀਅਤ ਨੂੰ ਬਦਨਾਮ ਕਰਨ ਦੀ ਕੋਝੀ ਹਰਕਤ ਕਰ ਰਹੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ