JALANDHAR WEATHER

ਮੁੱਖ ਮੰਤਰੀ ਜਿਹੜੇ ਮਰਜ਼ੀ ਹੱਥਕੰਡੇ ਅਪਣਾ ਲਵੇ 'ਅਜੀਤ' ਨਹੀਂ ਦਬਣ ਵਾਲਾ - ਜੀਤਮਹਿੰਦਰ ਸਿੱਧੂ

ਤਲਵੰਡੀ ਸਾਬੋ ,22 ਮਈ (ਰਣਜੀਤ ਸਿੰਘ ਰਾਜੂ)- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਆਕਾ ਅਰਵਿੰਦ ਕੇਜਰੀਵਾਲ ਦੇ ਇਸ਼ਾਰੇ 'ਤੇ ਸੱਚ ਦਾ ਸਾਥ ਦੇਣ ਵਾਲੇ ਪੰਜਾਬ ਦੇ ਹਰਮਨ ਪਿਆਰੇ ਅਖ਼ਬਾਰ 'ਅਜੀਤ' ਨੂੰ ਦਬਾਉਣ ਦੇ ਮਕਸਦ ਨਾਲ ਉਸ ਦੇ ਮੁੱਖ ਸੰਪਾਦਕ ਅਤੇ ਇਕ ਬੇਦਾਗ ਸਖਸ਼ੀਅਤ ਦੇ ਮਲਿਕ ਡਾ .ਬਰਜਿੰਦਰ ਸਿੰਘ ਹਮਦਰਦ 'ਤੇ ਵਿਜੀਲੈਂਸ ਰਾਹੀਂ ਪਰਚਾ ਤਾਂ ਕਰਵਾ ਦਿੱਤਾ ਪਰ ਸੱਚ ਦਾ ਢਿੰਡੋਰਾ ਪਿੱਟ ਕੇ ਸੱਤਾ 'ਤੇ ਕਾਬਿਜ਼ ਹੋਈ ਇਹ ਧਿਰ ਸ਼ਾਇਦ ਭੁੱਲ ਗਈ ਕਿ ਸੱਚ ਨੂੰ ਹਰਾਇਆ ਨਹੀਂ ਜਾ ਸਕਦਾ । ਉਕਤ ਵਿਚਾਰਾਂ ਦਾ ਪ੍ਰਗਟਾਵਾ ਲੋਕ ਸਭਾ ਹਲਕਾ ਬਠਿੰਡਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਜੀਤਮਹਿੰਦਰ ਸਿੰਘ ਸਿੱਧੂ ਨੇ ਜਾਰੀ ਪ੍ਰੈੱਸ ਬਿਆਨ ਰਾਹੀਂ ਕੀਤਾ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਡਾ . ਹਮਦਰਦ ਨਾਲ ਖੜ੍ਹੀ ਹੈ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ