JALANDHAR WEATHER

ਡਾ. ਬਰਜਿੰਦਰ ਸਿੰਘ ਹਮਦਰਦ 'ਤੇ ਪਰਚਾ ਕਰਨਾ ਪ੍ਰੈੱਸ ਦੀ ਆਜ਼ਾਦੀ 'ਤੇ ਸਿੱਧਾ ਹਮਲਾ - ਬੀਬੀ ਜਗੀਰ ਕੌਰ

ਬੇਗੋਵਾਲ, 22 ਜੁਲਾਈ (ਸੁਖਜਿੰਦਰ ਸਿੰਘ)-ਪੰਜਾਬ ,ਪੰਜਾਬੀਅਤ ਦੇ ਪਹਿਰੇਦਾਰ ਤੇ 'ਅਜੀਤ' ਅਖ਼ਬਾਰ ਦੇ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ 'ਤੇ ਪੰਜਾਬ ਦੀ ਭਗਵੰਤ ਮਾਨ ਦੀ ਸਰਕਾਰ ਵਲੋਂ ਪਰਚਾ ਦਰਜ ਕਰਨਾ ਪ੍ਰੈੱਸ ਦੀ ਆਜ਼ਾਦੀ 'ਤੇ ਜਿੱਥੇ ਸਿੱਧਾ ਹਮਲਾ ਹੈ ਉੱਥੇ ਸਰਕਾਰ ਦੀ ਬੌਖਲਾਹਟ ਦੀ ਸਿੱਧੀ ਨਜ਼ਰ ਆਈ ਹੈ । ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਬੇਗੋਵਾਲ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ । ਉਨ੍ਹਾਂ ਕਿਹਾ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਮਰਹੂਮ ਪ੍ਰਕਾਸ਼ ਸਿੰਘ ਬਾਦਲ ਵਲੋਂ ਆਪਣੀ ਸਰਕਾਰ ਵੇਲੇ ਜੰਗੀ ਸ਼ਹੀਦਾਂ ਦੇ ਸਨਮਾਨ ਵਜੋਂ ਕਰਤਾਰਪੁਰ 'ਚ ਬਣਾਈ ਜੰਗ- ਏ- ਆਜ਼ਾਦੀ ਯਾਦਗਾਰ ਬਣਾਉਣ ਸਮੇਂ ਸਾਰੀ ਵਾਗਡੋਰ ਡਾ. ਬਰਜਿੰਦਰ ਸਿੰਘ ਹਮਦਰਦ ਨੂੰ ਸੌਂਪੀ ਸੀ ਪਰ ਆਪ ਸਰਕਾਰ ਬਣਨ 'ਤੇ ਮਾਨ ਸਰਕਾਰ ਨੇ 'ਅਜੀਤ' ਦੀ ਆਵਾਜ਼ ਨੂੰ ਦਬਾਉਣ ਲਈ ਇਸ ਯਾਦਗਾਰ ਦੇ ਹੋਏ ਕੰਮਾਂ ਦੀ ਜਾਂਚ ਵਿਜੀਲੈਂਸ ਵਲੋਂ ਕਰਵਾਈ ਜਾ ਰਹੀ ਸੀ ਪਰ ਜਦੋਂ ਡਾ. ਹਮਦਰਦ ਆਪਣੇ ਸਿਧਾਂਤ 'ਤੇ ਅੜੇ ਰਹੇ ਤਾਂ ਮਾਨ ਸਰਕਾਰ ਨੇ ਉਨ੍ਹਾਂ 'ਤੇ ਅੱਜ ਪਰਚਾ ਦਰਜ ਕਰਵਾ ਕਿ ਘਟੀਆ ਸੋਚ ਦਾ ਸਬੂਤ ਦਿੱਤਾ ਹੈ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ